ਗੁਰਦਾਸਪੁਰ, 11 ਦਸੰਬਰ (ਸਰਬਜੀਤ ਸਿੰਘ)- ਉਪ ਮੰਡਲ ਅਫਸਰ (ਸ਼ਹਿਰੀ) ਇੰਜੀ. ਅਰੁਣ ਭਾਰਦਵਾਜ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਕਿ 11 ਦਸੰਬਰ ਨੂੰ ਦੋਰਾਂਗਲਾ ਚੌਂਕ ਵਿਖੇ ਨਵਾਂ ਟੀ ਆਫ ਉਸਾਰੀ ਕਰਨ ਲਈ ਦਿਨ੍ਹ ਐਤਵਾਰ ਨੂੰ 11 ਕੇ.ਵੀ ਤਿ੍ਮੋ ਰੋਚ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਮੌਕੇ ਜੇ.ਈ-1 ਪਵਨ ਸਲਹੋਤਰਾ ਵੀ ਮੌਜੂਦ ਸਨ |
ਉਨ੍ਹਾਂ ਦੱਸਿਆ ਕਿ ਇਸ ਕਾਰਨ ਇਸ ਫੀਡਰ ਅਧੀਨ ਆਉਂਦਾ ਏਰੀਆ ਤਿ੍ਮੋ ਰੋਡ, ਸਦਰ ਬਾਜਾਰ ਦਾ ਕੁਝ ਏਰੀਆ, ਬਾਠ ਵਾਲੀ ਗਲੀ, ਕ੍ਰਿਸ਼ਨਾ ਨਗਰ, ਗੋਪਾਲ ਨਗਰ, ਜੇਲ ਰੋਡ, ਜੇਲ ਰੋਡ ਤੇ ਪੈਂਦੀਆ ਸਰਕਾਰੀ ਕੋਠੀਆਂ, ਡਾਕਖਾਨਾ ਚੌਂਕ ਤੋਂ ਤਿ੍ਮੋ ਰੋਡ, ਬਹਿਰਾਮਪੁਰ ਰੋਡ ਕਾਲੇਜ ਰੋਡ, ਪੁਰਾਣੀ ਦਾਣਾ ਮੰਡੀ ਆਦਿ ਏਰੀਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |


