ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– ਬਿਆਸ ਦਰਿਆ ਦੇ ਵਧ ਰਹੇ ਪਾਣੀ ਪੱਧਰ ਅਤੇ ਲਗਭਗ 15 ਪਿੰਡਾਂ ਦੇ ਉਜਾੜੇ ਨੂੰ ਲੈਕੇ ਸਥਾਨਕ ਵਿਧਾਇਕ ਰਾਣਾ ਇੰਦਰਪਰਤਾਪ ਸਿੰਘ ਨੇ ਜਿਥੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਉਥੇ ਪੰਜਾਬ ਸਰਕਾਰ ਨੂੰ ਘੇਰਿਆ ਤੇ ਕਈ ਤਿੱਖੇ ਸਵਾਲ ਖੜ੍ਹੇ ਕੀਤੇ ਹਨ ,ਤਾਜ਼ਾ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਹੁਣ 1400 ਤੱਕ ਪਹੁੰਚ ਗਿਆ ਅਤੇ ਦਸ ਦਿਨਾਂ ਦੇ ਅੰਦਰ 1379 ਤੋਂ ਵਧ ਕੇ ਹੁਣ ਲੱਗਭਗ 20 ਫੁੱਟ ਪਾਣੀ ਵਧ ਚੁੱਕਾ ਹੈ ਅਤੇ ਸਰਕਾਰ ਲੋਕਾਂ ਦੇ ਹੋ ਰਹੇ ਫਸਲ ਉਜਾੜੇ ਨੁਕਸਾਨ ਦਾ ਤਮਾਸ਼ਾ ਦੇਖ ਰਹੀ ਹੈ, ਐਮ ਐਲ ਏ ਰਾਣਾ ਇੰਦਰਪਰਤਾਪ ਸਿੰਘ ਨੇ ਸਖ਼ਤੀ ਨਾਲ ਬਿਆਨ ਕੀਤਾ ਸਥਾਨਕ ਲੋਕਾਂ ਦਾ ਵਿਧਾਇਕ ਹੋਣ ਕਾਰਨ ਮੈਂ ਹਮੇਸ਼ਾ ਇਥੇ ਦੇ ਲੋਕਾਂ ਦੀਆਂ ਹੜ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੰਦਾ ਰਿਹਾ ! ਪਰ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ? ਅਤੇ ਜਿਸ ਦੇ ਸਿੱਟੇ ਵਜੋਂ ਵਜੋਂ ਸੁਲਤਾਨਪੁਰ ਲੋਧੀ ਦੇ ਬਹੁਤ ਸਾਰੇ ਪਿੰਡ ਨੁਕਸਾਨੇ ਗਏ, ਫਸਲਾਂ ਬਰਬਾਦ ਹੋ ਗਈਆ , ਜਿਸ ਲਈ ਸਰਕਾਰ ਜਿੰਮੇਵਾਰ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਿਆਸ ਦਰਿਆ ਦੇ ਵਧੇ ਪਾਣੀ ਕਾਰਨ ਜਿੰਨਾ ਪਿੰਡਾਂ ਦਾ ਵੱਡਾ ਨੁਕਸਾਨ ਹੋਇਆ ਹੈ ,ਉਹਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕਰਦੀ ਹੈ ਉਥੇ ਸਥਾਨਕ ਐਮ ਐਲ ਏ ਰਾਣਾ ਇੰਦਰਪਰਤਾਪ ਸਿੰਘ ਵੱਲੋਂ ਪੀੜਤ ਲੋਕਾਂ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਬਿਆਸ ਦਰਿਆ ਦੇ ਬੰਨਾ ਮਜ਼ਬੂਤ ਬਣਾਉਣ ਲਈ ਜਲਦੀ ਤੋਂ ਜਲਦੀ ਪ੍ਰਬੰਧ ਕੀਤੇ ਜਾਣ ਤਾਂ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਇਆ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਭਾਈ ਸੁਖਦੇਵ ਸਿੰਘ ਫ਼ੌਜੀ ਨੇ ਸੁਲਤਾਨ ਪੁਰ ਲੋਧੀ ਤੋਂ ਵਧਾਇਕ ਰਾਣਾ ਇੰਦਰਪਰਤਾਪ ਸਿੰਘ ਵੱਲੋਂ ਬਿਆਸ ਦਰਿਆ ਦੇ ਦਸ ਦਿਨਾਂ ਤੋਂ ਵਧੇ ਪਾਣੀ ਪੱਧਰ ਕਾਰਨ ਲੋਕਾਂ ਦੇ ਹੋਏ ਨੁਕਸਾਨ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਣ ਵਾਲੇ ਬਿਆਨ ਦੀ ਪੂਰਨ ਹਮਾਇਤ ਅਤੇ ਪੀੜਤ ਪਿੰਡਾਂ ਨੂੰ ਜਲਦੀ ਤੋਂ ਜਲਦੀ ਢੁਕਵਾਂ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਸਥਾਨਕ ਵਿਧਾਇਕ ਰਾਣਾ ਇੰਦਰਪਰਤਾਪ ਸਿੰਘ ਨੇ ਲੋਕਾਂ ਦੇ ਹੋਏ ਨੁਕਸਾਨ ਦਾ ਸਖ਼ਤ ਨੋਟਿਸ ਲੈਂਦਿਆਂ ਸਪੱਸ਼ਟ ਕੀਤਾ, ਮੈਂ ਸੁਲਤਾਨ ਪੁਰ ਲੋਧੀ ਦਾ ਐਮ ਐਲ ਹੋਣ ਕਰਕੇ ਲੋਕਾਂ ਦੀਆਂ ਹੜਾ ਕਾਰਨਾਂ ਹੋਈਆਂ ਤਬਾਹੀਆਂ ਸਬੰਧੀ ਸਮੇਂ ਸਮੇਂ ਸਰਕਾਰ ਨੂੰ ਜਗਾਉਂਦਾ ਰਿਹਾ, ਪਰ ਸਰਕਾਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ? ਜਿਸ ਦੇ ਸਿੱਟੇ ਵਜੋਂ ਸੁਲਤਾਨਪੁਰ ਲੋਧੀ ਦੇ ਕਈ ਪਿੰਡ ਹੜ ਦੇ ਪਾਣੀ ਕਰਕੇ ਬਰਬਾਦ ਹੋ ਗਏ, ਫਸਲਾਂ ਬਰਬਾਦ ਹੋ ਗਈਆਂਂ ਸਥਾਨਕ ਐਮ ਐਲ ਏ ਰਾਣਾ ਸਾਹਿਬ ਨੇ ਇਹ ਵੀ ਦੋਸ ਲਾਇਆ ਸਰਕਾਰ ਤਾਂ ਹੜਾਂ ਕਾਰਨ ਪਹਿਲਾਂ ਹੋਏ ਨੁਕਸਾਨ ਦਾ ਕਰੌੜਾਂ ਰੁਪਏ ਦਾ ਮੁਆਵਜ਼ਾ ਅਜੇ ਤੱਕ ਨਹੀਂ ਦੇ ਸਕੀ ? ਤੇ ਲੋਕ ਹੁਣ ਇਸ ਹੜ ਦੇ ਪਾਣੀ ਨਾਲ ਫਿਰ ਉਜਾੜਾ ਗਏ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਰਾਣਾ ਇੰਦਰਪਰਤਾਪ ਸਿੰਘ ਵੱਲੋਂ ਸਥਾਨਕ ਲੋਕਾਂ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਸਰਕਾਰ ਨੂੰ ਜਾਗਰੂਕ ਕਰਨ ਵਾਲੇ ਉਪਰਾਲੇ ਦੀ ਸ਼ਲਾਘਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਬਿਆਸ ਦਰਿਆ ਦੇ ਵਧੇ ਪਾਣੀ ਪੱਧਰ ਕਰਕੇ ਨੁਕਸਾਨੇ ਪਿੰਡ ਤੇ ਫਸਲਾਂ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਦੇਣ ਦੀ ਲੋੜ ਤੇ ਜ਼ੋਰ ਦੇਵੇ ਅਤੇ ਦਰਿਆਂ ਦੇ ਟੁੱਟੇ ਬੰਨਾ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਸਥਾਨਕ ਲੋਕ ਦਰਿਆ ਦੇ ਪਾਣੀ ਦੀ ਮਾਰ ਤੋਂ ਬਚ ਸਕਣ । ਇਸ ਮੌਕੇ ਤੇ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਤੇ ਭਾਈ ਗੁਰਸੇਵਕ ਸਿੰਘ ਧੂੜਕੋਟ ਆਦਿ ਆਗੂ ਹਾਜਰ ਸਨ ।


