ਨਰਸਿੰਗ ਸਕੂਲ ਗੁਰਦਾਸਪੁਰ ਵਿਖੇ ਵੀ ਲੱਗਿਆ ਤੀਆਂ ਦਾ ਮੇਲਾ-ਪ੍ਰਿੰਸੀਪਲ ਪੁਰੇਵਾਲ

ਗੁਰਦਾਸਪੁਰ

ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– ਗੌਰਮਿੰਟ ਸਕੂਲ ਆਫ ਨਰਸਿੰਗ ਗੁਰਦਾਸਪੁਰ ਵਿਖੇ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦੇ ਤਿਉਹਾਰ ਦੇ ਦੇ ਸੰਬੰਧ ਵਿਚ ਇੱਕ ਵਿਸ਼ੇਸ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਨਰਸਿੰਗ ਸਕੂਲ ਦੀਆਂ ਜੀ.ਐਨ.ਐਮ ਵਿਦਿਆਰਥਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ।ਇਸ ਮੌਕੇ ਡਾ : ਜਸਵਿੰਦਰ ਸਿੰਘ, ਸਿਵਲ ਸਰਜਨ ਗੁਰਦਾਸਪੁਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦੋਂਕਿ ਡਾ: ਪ੍ਰਭਜੋਤ ਕਲਸੀ, ਸਹਾਇਕ ਸਿਵਲ ਸਰਜਨ ਤੇ ਡਾ: ਤਜਿੰਦਰ ਕੌਰ ਜਿਲਾ ਫੈਮਲੀ ਵੈਲਫੇਅਰ ਅਫਸਰ ਵਿਸ਼ੇਸ ਰੂਪ ਵਿੱਚ ਹਾਜਰ ਸਨ ।ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਸਿਵਲ ਸਰਜਨ ਤੇ ਸਮੂਹ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ  ਗਿਆ ।ਪ੍ਰੋਗ੍ਰਾਮ ਦੀ ਪ੍ਰਧਾਨਗੀ ਕਰਦਿਆਂ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਧੀਆਂ ਦਾ ਤਿਉਹਾਰ ਹੈ ਜਿਸ ਕਰਕੇ ਨਰਸਿੰਗ ਕਾਲਜ ਦੀਆਂ ਵਿਦਿਆਰਥਨਾਂ ਨੂੰ ਪੜਾਈ ਦੇ ਨਾਲ ਨਾਲ ਉਹਨਾਂ ਨੂੰ ਅਜਿਹੇ ਤਿਉਹਾਰਾਂ ਵਿੱਚ ਸ਼ਾਮਲ ਹੋਣ ਦਾ ਵਿਸ਼ੇਸ ਮੌਕਾ ਪ੍ਰਦਾਨ ਕੀਤਾ ਗਿਆ ।ਉਹਨਾਂ ਦੱਸਿਆ ਕਿ ਇਸ ਮੌਕੇ ਵਿਚ ਵਿਦਿਆਰਥਨਾਂ ਦੇ ਮਹਿੰਦੀ, ਵਾਲ ਹੈਂਗਿੰਗ, ਛੱਜ ਦੀ ਸਜਾਵਟ, ਘੜੇ ਦੀ ਪੇਟਿੰਗ ਆਦਿ ਮੁੱਖ  ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚੋੰ ਮੁਸਕਾਨ, ਮਹਿਕਪ੍ਰੀਤ, ਨਿਮਰਤਾ ਅਤੇ ਪ੍ਰਿਆ ਆਦਿ ਜੇਤੂ ਰਹੀਆਂ । ਇਸ ਮੌਕੇ ਮਿਸ ਤੀਜ ਮੁਕਾਬਲਿਆਂ ਵਿੱਚੋਂ ਮਿਸ ਤਾਨੀਆ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਮਿਸ ਮਹਿਕਪ੍ਰੀਤ ਕੌਰ ਰਨਰ ਅਪ ਰਹੀ ਜਿਹਨਾਂ ਨੂੰ ਸੱਗੀ ਫੁੱਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ ।ਸਿਵਲ ਸਰਜਨ ਗੁਰਦਾਸਪੁਰ ਨੇ ਵਿਦਿਆਰਥਨਾਂ ਨੂੰ ਪੂਰੀ ਤਿਆਰੀ ਅਤੇ ਉਤਸ਼ਾਹ ਨਾਲ ਭਾਗ ਲੈਣ ਲਈ ਵਧਾਈ ਦਿੱਤੀ ।ਅੰਤ ਵਿੱਚ ਵਿਦਿਆਰਥਨਾਂ ਲਈ ਪੀੰਘ ਝੂਟਣ ਦੇ ਨਾਲ ਨਾਲ ਮਾਹਲ ਪੂੜੇ, ਖੀਰ ਅਤੇ ਨੂਡਲਜ ਆਦਿ ਵੀ ਢੁੱਕਵਾਂ ਪ੍ਰਬੰਧ ਕੀਤਾ ਗਿਆ ।ਮੌਕੇ ਮੈਡਮ ਨਿਰਮਲ ਕੌਰ, ਸ਼ਿਵਾਨੀ, ਸੁਮਨ, ਮਨਿੰਦਰ ਕੌਰ, ਹਰਵਿੰਦਰ ਕੌਰ ਸਮੇਤ ਸਮੂਹ ਸਟਾਫ ਮੈਂਬਰ ਹਾਜਰ ਸਨ ।

Leave a Reply

Your email address will not be published. Required fields are marked *