ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਵਿੱਚ ਖਾਕੀ ਨੂੰ ਦਾਗ਼ਦਾਰ ਕਰਨ ਵਾਲੇ ਸਿਪਾਹੀ ਤੋਂ ਲੈ ਕੇ ਸੀਨੀਅਰ ਪੁਲਿਸ ਅਫਸਰਾਂ ਦੀਆਂ ਗੱਦੀਆਂ ਕਰਤੂਤਾਂ ਦੀਆਂ ਖਬਰਾਂ ਅਕਸਰ ਪੜਨ ਵੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ, ਪਰ ਸਰਕਾਰ ਦੀ ਅਜਿਹੇ ਇਖਲਾਕ ਤੋਂ ਗਿਰ ਚੁੱਕੇ ਪੁਲਸ ਅਧਿਕਾਰੀਆਂ ਤੇ ਸਖਤ ਕਾਰਵਾਈ ਕਰਨ ਦੀ ਬਜਾਏ ਇੰਨਾ ਨੂੰ ਬਚਾਉਣ ਵਾਲੀਆਂ ਸਰਕਾਰੀ ਨੀਤੀਆਂ ਕਾਰਨ ਖ਼ਾਕੀ ਨੂੰ ਦਾਗ਼ਦਾਰ ਕਰਨ ਵਾਲੇ ਪੁਲਿਸੀਆਂ ਦੀਆਂ ਭੈੜੀਆਂ ਕਰਤੂਤਾਂ ਵਿਚ ਦਿੱਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਪੁਲਿਸ ਦੇ ਅਜਿਹੇ ਲੋਕਾਂ ਨੂੰ ਨੱਥ ਪਾਉਣੀ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਦੇ ਨਾਲ ਨਾਲ ਸਰਕਾਰ ਦੀ ਡਿਊਟੀ ਵੀ ਬਣਦੀ ਹੈ ਤਾਂ ਕਿ ਪਬਲਿਕ ਦੇ ਸੇਵੇਦਾਰ ਇਹਨਾਂ ਪੁਲਿਸੀਆਂ ਨੂੰ ਚੰਗਾ ਆਚਰਣ ਰੱਖ ਕੇ ਨੌਕਰੀ ਕਰਨ ਦਾ ਪਾਠ ਪੜ੍ਹਾਇਆ ਜਾ ਸਕੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਫ਼ਿਲੌਰ ਦੇ ਐਸ ਐਚ ਓ ਭੂਸ਼ਨ ਕੁਮਾਰ ਵੱਲੋਂ ਇੱਕ ਗਰੀਬ ਦੀ ਲੜਕੀ ਨਾਲ ਹੋਏ ਬਲਾਤਕਾਰ ਦਾ ਇਨਸਾਫ ਦੇਣ ਦੀ ਜਗ੍ਹਾ ਗਰੀਬ ਲੜਕੀ ਤੇ ਉਸ ਦੀ ਮਾਂ ਨਾਲ ਗ਼ਲਤ ਤੇ ਅਸ਼ਲੀਲ ਹਰਕਤਾਂ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਐਸ ਐਚ ਓ ਫਿਲੌਰ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਪਬਲਿਕ ਦੇ ਸੇਵੇਦਾਰ ਅਜਿਹੇ ਲੋਕਾਂ ਨੂੰ ਪੁਲਿਸ ਡਿਊਟੀ ਦਾ ਪਾਠ ਪੜ੍ਹਾਇਆ ਜਾ ਸਕੇ,ਇਹਨਾਂ ਸ਼ਬਦਾਂ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਖ਼ਾਲਸੇ ਐਸ ਐਚ ਓ ਫਿਲੌਰ ਦੀ ਗਰੀਬ ਨੂੰ ਫੋਨ ਤੇ ਅਸ਼ਲੀਲ ਹਰਕਤਾਂ ਦੀ ਗੱਲਬਾਤ ਵਾਇਰਲ ਹੋਣ ਦਾ ਸਖਤ ਸ਼ਬਦਾਂ ਵਿੱਚ ਨਿੰਦਾ ਅਤੇ ਸਰਕਾਰ ਤੋਂ ਦੋਸ਼ੀ ਪੁਲਿਸ ਅਫਸਰ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਫਿਲੌਰ ਨਜ਼ਦੀਕ ਪਿੰਡ ਗੜਾ ਦੀ ਇੱਕ ਗ਼ਰੀਬ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਇਆ, ਜਿਸ ਦੀ ਰੀਪੋਰਟ ਦੇਣ ਤੋਂ ਬਾਅਦ ਐਸ ਐਚ ਓ ਉਸ ਲੜਕੀ ਦਾ ਕੋਈ ਮੈਡੀਕਲ ਨਹੀਂ ਕਰਵਾਇਆ ਅਤੇ ਨਾ ਹੀ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਜਦੋਂ ਪੀੜਤਾਂ ਦੀ ਮਾਂ ਨੇ ਐਸ ਐਚ ਨਾਲ ਇਨਸਾਫ਼ ਦੀ ਗੱਲ ਕੀਤੀ ਤਾਂ ਉਹ ਸ਼ਰੇਆਮ ਫੋਨ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੋਇਆ ਉਸ ਨੂੰ ਕਚਹਿਰੀ ਸਹਾਮਣੇ ਇਕੱਲੀ ਨੂੰ ਆਉਂਣ ਲਈ ਸੱਦ ਰਿਹਾ ਹੈ,ਪੀੜਤ ਪਰਿਵਾਰ ਨੇ ਐਸ ਐਚ ਓ ਵੱਲੋਂ ਕੀਤੇ ਅਸਲੀਲ ਵਰਤਾਰੇ ਤੇ ਦੁਰਵਿਹਾਰ ਸਬੰਧੀ ਇਨਸਾਫ਼ ਦੀ ਗੁਹਾਰ ਲਗਾਈ ਹੈ, ਉਹਨਾਂ ਦੀ ਮੰਗ ਹੈ ਕਿ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਜਾਵੇ ਅਤੇ ਲੜਕੀ ਦਾ ਮੈਡੀਕਲ ਕਰਵਾਉਣ ਦੇ ਨਾਲ ਨਾਲ ਸਥਾਨਕ ਐਸ ਐਚ ਓ ਤੇ ਮਾਂ ਬੇਟੀ ਨਾਲ ਅਸ਼ਲੀਲ ਦੁਰਵਿਹਾਰ ਕਰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੜਕੀ ਨਾਲ ਬਲਾਤਕਾਰ ਕਰਨ ਵਾਲਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ ਉਥੇ ਐਸ ਐਚ ਓ ਫਿਲੌਰ ਭੂਸ਼ਨ ਕੁਮਾਰ ਤੇ ਗਰੀਬ ਮਾਂ ਧੀ ਨਾਲ ਇਨਸਾਫ਼ ਦੇਣ ਬਹਾਨੇ ਅਸਲੀਲ ਤੇ ਭੱਦਾ ਦੁਰਵਿਹਾਰ ਕਰਨ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਕਿ ਅਜਿਹੇ ਗੰਦੇ ਪੁਲਿਸ ਅਫਸਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਖ਼ਾਕੀ ਵਰਦੀ ਧਾਰੀ ਪਬਲਿਕ ਸੇਵਾਦਾਰ ਅਜਿਹੀ ਹਰਕਤ ਕਰਨ ਦੀ ਜੁਰਅਤ ਨਾ ਕਰ ਸਕੇ ।


