ਇਜਰਾਈਲ ਅਮਰੀਕਾ ਅਤੇ ਇਰਾਨ ਯੁੱਧ ਦੌਰਾਨ ਤੇਲ ਗੈਸ ਦੀ ਕਿੱਲਤ ਨੂੰ ਦੂਰ ਕਰਨ ਲਈ ਇਰਾਨ ਵੱਲੋਂ ਭਾਰਤੀ ਹਵਾਈ ਤੇਲ ਟੈਂਕਰਾਂ ਨੂੰ ਖੁੱਲ ਦੇਣੀ ਸ਼ਲਾਘਾਯੋਗ! ਨਹੀਂ ਆਏਗੀ ? ਪੰਜਾਬ ਨੂੰ ਤੇਲ ਗੈਸ ਦੀ ਕਮੀ – ਭਾਈ ਵਿਰਸਾ ਸਿੰਘ ਖ਼ਾਲਸਾ

ਗੁਰਦਾਸਪੁਰ

ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਇਜਰਾਈਲ ਅਮਰੀਕਾ ਤੇ ਇਰਾਨ ਜੰਗ ਦੌਰਾਨ ਬਹੁਤ ਸਾਰੇ ਦੇਸ਼ਾਂ ਤੇਲ ਤੇ ਗੈਸ ਦੀ ਵੱਡੀ ਪ੍ਰੇਸ਼ਾਨੀ ਆ ਰਹੀ ਹੈ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਇਹ ਸੱਭ ਕੁਝ ਵੇਖਣ ਨੂੰ ਮਿਲ ਰਿਹਾ ਹੈ 1600 ਰੁਪਏ ‘ਵਿਕਣ ਵਾਲਾ ਗੈਸ ਸਿਲੰਡਰ ਜਲ਼ੰਧਰ ਵਿਚ 3500 ਰੁਪਏ ਨੂੰ ਮਿਲ ਰਿਹਾ ਹੈ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜਿਥੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਤੇਲ ਅਤੇ ਗੈਸ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਉਨ੍ਹਾਂ ਸਮੂਹ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਤੇਲ ਅਤੇ ਗੈਸ ਦੀ ਜਵਾਂ ਖੋਰੀ ਨੂੰ ਰੋਕਿਆ ਜਾਵੇ ਅਤੇ ਇਸ ਸਬੰਧੀ ਸਰਕਾਰੀ ਕਰਮਚਾਰੀਆਂ ਦੀਆਂ ਡਿਉਟੀਆਂ ਲੱਗ ਵੀ ਗਈਆਂ ਹਨ ਜੋ ਸਖਤੀ ਨਾਲ ਨਿਗਰਾਨੀ ਕਰ ਰਹੇ ਹਨ,ਜਦੋਂ ਕਿ ਰਾਹਤ ਦੀ ਖ਼ਬਰ ਅਨੁਸਾਰ ਈਰਾਨ ਨੇ ਭਾਰਤੀ ਹਵਾਈ ਟੈਂਕਰਾਂ ਨੂੰ ਲੰਘਣ ਦੀ ਅਜ਼ਾਜ਼ਤ ਦੇ ਦਿੱਤੀ ਹੈ ਇਸ ਤੋਂ ਸਾਫ ਜ਼ਾਹਰ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੇਲ ਅਤੇ ਗੈਸ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੋਕਾਂ ਨੂੰ ਤੇਲ ਅਤੇ ਗੈਸ ਦੀ ਜਮਾਂਖੋਰੀ ਨਾਂ ਕਰਨ ਦੀ ਅਪੀਲ ਕਰਦੀ ਹੈ ਕਿਉਂਕਿ ਇਸ ਦਾ ਨੁਕਸਾਨ ਸਮੂਹ ਰਾਜ਼ ਦੇ ਲੋਕਾਂ ਤੇ ਪੈਦਾ ਹੈ  ਅਤੇ ਜੰਗ ਦੇ ਦਰਮਿਆਨ ਅਜਿਹਾ ਨਹੀਂ ਹੋਣਾ ਚਾਹੀਦਾ ਉਥੇ ਈਰਾਨ ਵੱਲੋਂ ਭਾਰਤੀ ਹਵਾਈ ਤੇਲ ਟੈਂਕਰਾਂ ਨੂੰ ਤੇਲ ਲਿਆਉਣ ਦੀ ਅਜ਼ਾਜ਼ਤ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਅਜਿਹੀ ਰਾਹਤ ਮਿਲਨ ਕਰਕੇ ਹੁਣ ਭਾਰਤ ਨੂੰ ਤੇਲ ਗੈਸ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੇ ਬਿਆਨ ਦੇ ਸਪੱਸ਼ਟ ਕਰ ਦਿੱਤਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਈਰਾਨ ਵੱਲੋਂ ਭਾਰਤੀ ਹਵਾਈ ਤੇਲ ਟੈਂਕਰਾਂ ਨੂੰ ਲੰਘਣ ਦੀ ਅਜਾਜਤ ਦੇਣ ਦੀ ਸ਼ਲਾਘਾ ਤੇ ਲੋਕਾਂ ਨੂੰ ਤੇਲ ਗੈਸ ਦੀ ਜਮਾਂਖੋਰੀ ਨਾਂ ਕਰਨ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਜਿਸ ਢੰਗ ਨਾਲ ਅਮਰੀਕਾ ਇਜਰਾਈਲ ਤੇ ਈਰਾਨ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਅੱਜ 11 ਵੇਂ ਦਿਨ ਵੀ ਕੋਈ ਮੁਲਕ ਝੁਕਣ ਨੂੰ ਤਿਆਰ ਨਹੀਂ ? ਤੂੰ ਸਾਫ਼ ਜ਼ਾਹਰ ਹੈ ਕਿ ਜੰਗ ਅਜੇ ਜਾਰੀ ਰਹੇਗੀ ਅਤੇ ਪਤਾ ਨਹੀਂ ਕਿੰਨਾ ਸਮਾਂ ਜਾਰੀ ਰਹੇਗੀ, ਭਾਈ ਖਾਲਸਾ ਨੇ ਦੱਸਿਆ ਇਸ ਜੰਗ ਕਈ ਮੁਲਕਾਂ ਤੇ ਡੂੰਘਾ ਅਸਰ ਪਿਆ ਹੈ ਅਤੇ ਤੇਲ ਗੈਸ ਸਪਲਾਈ ਦੇ ਨਾਲ ਨਾਲ ਰਸੋਈ ਵਸਤੂਆਂ ਵੀ ਕਈ ਗੁਣਾਂ ਮਹਿੰਗੀਆ ਮਿਲ ਰਹੀਆਂ ਹਨ, ਭਾਈ ਖਾਲਸਾ ਨੇ ਕਿਹਾ ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਰਾਜ ਵਿਚ ਤੇਲ ਗੈਸ ਦੀ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਉਨ੍ਹਾਂ ਵੱਲੋਂ ਰਾਜ ਦੇ ਸਮੂਹ ਡੀਸੀ ਸਹਿਬਾਨਾ ਨੂੰ ਵੱਡੀ ਪੱਧਰ ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਰਾਜ ਵਿਚ ਤੇਲ ਅਤੇ ਗੈਸ ਦੀ ਜਮਾਂਖੋਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਇਸ ਸਬੰਧੀ ਸਰਕਾਰੀ ਕਰਮਚਾਰੀ ਦੀਆਂ ਡਿਊਟੀਆਂ ਲੱੱਗ ਚੁੱਕੀਆਂ ਹਨ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਈਰਾਨ ਵੱਲੋਂ ਭਾਰਤੀ ਹਵਾਈ ਤੇਲ ਟੈਂਕਰਾਂ ਨੂੰ ਲੰਘਣ ਦੀ ਅਜ਼ਾਜ਼ਤ ਦੇਂਣ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੈ ਉਥੇ ਰਾਜ਼ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਰਾਜ ਵਿਚ ਤੇਲ ਅਤੇ ਗੈਸ ਦੀ ਜਮਾਂਖੋਰੀ ਬਿਲਕੁਲ ਬੰਦ ਕੀਤੀ ਜਾਵੇ ਕਿਉਂਕਿ ਜੰਗ ਦਰਮਿਆਨ ਅਜਿਹਾ ਕੰਮ ਕਰਨਾ ਗੈਰ ਕਾਨੂੰਨੀ ਹੈ ਅਤੇ ਸਰਕਾਰ ਨੇ ਅਜਿਹੇ ਲੋਕਾਂ ਤੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ ਜੋ ਸਮੇਂ ਅਤੇ ਲੋਕਾਂ ਦੀ ਮੰਗ ਸ਼ਲਾਘਾਯੋਗ ਉਪਰਾਲਾ ਹੈ ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਜਗਰਾਓਂ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *