ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਸੈਸ਼ਨ ‘ਚ ਜਿਥੇ ਰਾਜ ਸਰਕਾਰ ਆਪਣੀ ਕਾਰਗੁਜ਼ਾਰੀ ਸਬੰਧੀ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ, ਉਥੇ ਸਰਕਾਰ ਵਿਰੋਧੀ ਧਿਰ ਦੀ ਡਿਊਟੀ ਬਣਦੀ ਹੈ ਕਿ ਉਹ ਤਰਕ ਦੇ ਆਧਾਰ ਤੇ ਇਨ੍ਹਾਂ ਮੁੱਦਿਆਂ ਸਬੰਧੀ ਤੱਥ ਪੇਸ਼ ਕਰੇ ਤੇ ਸਵਾਲ ਪੁੱਛੇ,ਨਾ ਕਿ ਪੰਜਾਬ ਵਿਧਾਨ ਸਭਾ ਨੂੰ ਜੰਗ ਦਾ ਅਖਾੜਾ ਬਣਾ ਕੇ ਰਾਜ ਦੇ ਰਾਜਨੀਤਕ ਭਵਿੱਖ ਨੌਂਜਵਾਨ ਪੀੜ੍ਹੀ ਨੂੰ ਪੰਜਾਬ ਵਿਧਾਨ ਸਭਾ ਦੀ ਮਰਯਾਦਾ ਸਬੰਧੀ ਗ਼ਲਤ ਪਾਠ ਪੜ੍ਹਾਉਣ ਵੱਲ ਵਧ ਰਹੀ ਹੈ ਜੋ ਪੰਜਾਬ ਵਿਧਾਨ ਸਭਾ’ਚ ਲੜਨ ਵਾਲੇ ਵਿਧਾਇਕਾਂ ਮੰਤਰੀਆਂ ਦੀ ਬਹੁਤ ਹੀ ਨਿੰਦਣਯੋਗ ਘਟੀਆ ਨੀਤੀ ਹੈ ਅਤੇ ਇਸ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਕਰੌੜਾਂ ਪੰਜਾਬੀਆਂ ਨੇ ਵੇਖਿਆ ਕਿ ਕੇਵੇ ਪੰਜਾਬ ਦੇ ਨੁਮਾਇੰਦੇ ਪੱਟਾ ਤੇ ਹੱਥ ਮਾਰ ਮਾਰ ਕੇ ਪੰਜਾਬ ਵਿਧਾਨ ਸਭਾ ਦੀ ਮਰਯਾਦਾ ਨੂੰ ਭੰਗ ਕਰ ਰਹੇ ਹਨ,ਜਦੋਂ ਕਿ ਲੋਕ ਮੁੱਦਿਆ ਦੇ ਹੱਲ ਲਈ ਪੰਜਾਬ ਸਰਕਾਰ ਇਹਨਾਂ ਵਾਸਤੇ ਰੋਜ਼ ਦਾ ਇੱਕ ਕਰੋੜ ਰੁਪਏ ਪੰਜਾਬ ਦੇ ਲੋਕਾਂ ਦੇ ਸਿਰ ਚਾੜ੍ਹ ਰਹੀ ਅਤੇ ਇਹ ਵਿਧਾਇਕ ਲੋਕਾਂ ਦੇ ਮੁੱਦੇ ਹੱਲ ਕਰਨ ਦੀ ਬਜਾਏ ਪੰਜਾਬ ਵਿਧਾਨ ਸਭਾ ਨੂੰ ਜੰਗ ਦਾ ਅਖਾੜਾ ਬਣਾ ਕੇ ਭਵਿੱਖ ਦੇ ਰਾਜਨੀਤਕ ਨੌਜਵਾਨਾਂ ਨੂੰ ਗਲਤ ਪ੍ਰੇਰਨਾ ਦੇ ਰਹੇ ਹਨ, ਚਾਹੀਦਾ ਦਾ ਤਾਂ ਇਹ ਹੈ ਕਿ ਪੰਜਾਬ ਦੇ ਸਮੂਹ ਵਿਧਾਇਕ ਸਾਹਿਬਾਨ ਤੇ ਮੰਤਰੀ ਸਾਹਿਬਾਨਾਂ ਨੂੰ ਪੰਜਾਬ ਵਿਧਾਨ ਸਭਾ ਅੰਦਰ ਮਰਯਾਦਾ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੀ ਕਰੌੜਾਂ ਦੁਨੀਆਂ ਉਹਨਾਂ ਨੂੰ ਵੇਖ ਰਹੀ ਹੁੰਦੀ ਹੈ ਪਰ ਜਦੋਂ ਤੁਸੀਂ ਲੋਕਾਂ ਦੇ ਮੁਦਿਆਂ ਨੂੰ ਛੱਡ ਕੇ ਵਿਧਾਨ ਸਭਾ ਨੂੰ ਜੰਗ ਦਾ ਮੈਦਾਨ ਬਣਾਉਂਦੇ ਹੋ ਤਾਂ ਲੋਕਾਂ ਵਿੱਚ ਵੱਡੀ ਨਰਾਸਤੀ ਪਾਈਂ ਜਾਂਦੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਵਿਧਾਨ ਸਭਾ ਨੂੰ ਜੰਗ ਦਾ ਮੈਦਾਨ ਬਣਾਉਣ ਵਾਲੇ ਵਿਧਾਇਕਾਂ ਮੰਤਰੀਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਪੰਜਾਬ ਵਿਧਾਨ ਸਭਾ ਨੂੰ ਜੰਗ ਦਾ ਅਖਾੜਾ ਨਾ ਬਣਾਇਆ ਜਾਵੇ ਸਗੋਂ ਸਭਨਾਂ ਨੂੰ ਪੰਜਾਬ ਵਿਧਾਨ ਸਭਾ ਦੀ ਮਰਯਾਦਾ ਦਾ ਪਾਠ ਪੜਾਉਣ ਦੀ ਲੋੜ ਤੇ ਜੋਰ ਦਿੱਤਾ ਜਾਵੇ ਅਤੇ ਲੋਕ ਮੁੱਦਿਆਂ ਦਾ ਹੱਲ ਸ਼ਾਂਤਮਈ ਢੰਗ ਕੀਤਾ ਜਾਵੇ ਤਾਂ ਕਿ ਦੇਸ਼ ਦਾ ਰਾਜਨੀਤਕ ਭਵਿੱਖ ਨੌਜਵਾਨ ਪੀੜ੍ਹੀ ਨੂੰ ਲੋਕਾਂ ਦੀ ਸੇਵਾ ਸ਼ਾਂਤਮਈ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੱਲ ਰਹੇ ਸੈਸ਼ਨ ਇਜਲਾਸ ਦਰਮਿਆਨ ਪੰਜਾਬ ਵਿਧਾਨ ਸਭਾ ‘ਚ ਸਤਾਧਰੀ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਤੇ ਵਿਰੋਧੀ ਧਿਰ ਕਾਂਗਰਸ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਕਾਰ ਹੋਈ ਜੰਗੀ ਸ਼ਬਦੀ ਤਕਰਾਰਬਾਜ਼ੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸੈਸ਼ਨ ‘ਚ ਬੀਬੀਆਂ ਨੂੰ ਦਿਤੇ 1000/1000 ਤੇ ਬਹਿਸ ਦੌਰਾਨ ਪਹਿਲਾਂ ਖਹਿਰਾ ਸਾਹਿਬ ਗ਼ਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਅਤੇ ਸ੍ਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਨੇ ਇਸ ਦੇ ਜੁਆਬ ‘ਚ ਖਹਿਰਾ ਨੂੰ ਉੱਚੀ ਉੱਚੀ ਵੈਗਾਰ ਕੇ ਕਿਹਾ ਕਿ ਮੈਂ ਤੇਰੇ ਵਰਗੇ ਵੱਡੇ ਵੱਡੇ ਬਦਮਾਸ਼ ਨੂੰ ਸਿਧੇ ਕਰ ਦਿੱਤਾ, ਤੂੰ ਜ਼ਰਾ ਬਾਹਰ ਤਾਂ ਆ, ਭਾਈ ਖਾਲਸਾ ਨੇ ਕਿਹਾ ਪੰਜਾਬ ਵਿਧਾਨ ਸਭਾ ਵਿੱਚ ਹੋਈ ਇਸ ਜੰਗ ਨੂੰ ਵੇਖ ਕੇ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚੀ ਤੇ ਉਹ ਅਜਿਹੇ ਲੀਡਰਾਂ ਨੂੰ ਸੁਵਾਲ ਕਰ ਰਹੇ ਹਨ ਇੱਕ ਦਿਨ ਸੈਸ਼ਨ ਤੇ ਪੰਜਾਬ ਦੀ ਜਨਤਾ ਸਿਰ ਇੱਕ ਕਰੌੜ ਤੋਂ ਵੱਧ ਦਾ ਖਰਚਾ ਆਉਂਦਾ ਹੈ ਅਤੇ ਲੋਕਾਂ ਨੂੰ ਉਮੀਦਾ ਹੁੰਦੀਆਂ ਹਨ ਕਿ ਸਾਡੇ ਵਿਧਾਇਕ ਮੰਤਰੀ ਸਾਡੇ ਮੁਦਿਆਂ ਤੇ ਗਲਬਾਤ ਕਰਨਗੇ ਪਰ ਜਦੋਂ ਉਹ ਇਨ੍ਹਾਂ ਨੂੰ ਜੁੱਤੀਆਂ ਜੁਤੀਆਂ ਪੰਜਾਬ ਵਿਧਾਨ ਸਭਾ ਵਿਚ ਵੇਖਦੇ ਹਨ ਤਾਂ ਉਹਨਾਂ ਨੂੰ ਡਾਡੇ ਪਸ਼ਤਾਵਾ ਕਰਨਾ ਪੈਂਦਾ ਹੈ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਵਿਧਾਨ ਸਭਾ ਵਿੱਚ ਝਗੜਾ ਕਰਨ ਵਾਲਿਆਂ ਦੀ ਕਾਰਵਾਈ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਪੰਜਾਬ ਵਿਧਾਨ ਸਭਾ ਦੀ ਮਰਯਾਦਾ ਭੰਗ ਕਰਨ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਵਿਧਾਨ ਸਭਾ ਨੂੰ ਜੰਗ ਦਾ ਮੈਦਾਨ ਬਣਾਉਣ ਵਾਲ਼ੇ ਵਰਤਾਰੇ ਤੋਂ ਦੂਰ ਰਿਹਾ, ਇਸ ਮੌਕੇ ਤੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਕਈ ਹੋਰ ਫੈਡਰੇਸ਼ਨ ਕਾਰਕੁੰਨ ਹਾਜਰ ਸਨ ।


