ਔਰਤਾਂ ਦੀ ਮੁੱਫਤ ਬੱਸ ਯਾਤਰਾ ਹੋਣ ਕਰਕੇ ਰੋਡ ਟੈਕਸ ਨਹੀਂ ਦੇ ਸਕੀਆ ਪੰਜਾਬ ਰੋਡਵੇਜ ਦੀਆਂ 150 ਬੱਸਾਂ, ਰੂਟ ਵੀ ਬੰਦ

ਗੁਰਦਾਸਪੁਰ

ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)–ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਉਹ ਸੂਬੇ ਦੇ ਮੁੱਖ ਮੰਤਰੀ ਸਨ ਤਾਂ ਮੁੜ ਸੱਤਾ ਨੂੰ ਹਾਸਲ ਕਰਨ ਵਿੱਚ ਉਨਾਂ ਔਰਤਾਂ ਦਾ ਬੱਸਾਂ ਵਿੱਚ ਸਫਰ ਕਰਨਾ ਮੁੱਫਤ ਕਰ ਦਿੱਤਾ ਸੀ। ਪਰ ਫਿਰ ਵੀ ਲੋਕਾਂ ਨੇ ਉਨਾਂ ਦੇ ਹੱਕ ਵਿੱਚ ਫਤਵਾ ਨਹੀਂ ਦਿੱਤਾ। ਨਵੀਂ ਬਣੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਔਰਤਾਂ ਨੂੰ ਮੁੱਫਤ ਸਹੂਲਤ ਦੇਣ ਦੀ ਪ੍ਰਕਿਰਿਆ ਜਾਰੀ ਰੱਖੀ। ਪਰ ਆਰ.ਟੀ.ਏ ਦੇ ਮੁਤਾਬਕ ਇੱਕ ਖੁਲਾਸਾ ਹੋਇਆ ਹੈ ਕਿ ਔਰਤਾਂ ਦੀ ਮੁੱਫਤ ਬੱਸ ਸੇਵਾ ਯਾਤਰਾ ਪੰਜਾਬ ਸਰਕਾਰ ਨੂੰ ਭਾਰੀ ਪਈ ਹੈ। ਰੋਡ ਟੈਕਸ ਨਹੀਂ ਦੇ ਸਕੀਆ ਰੋਡਵੇਜ ਦੀਆਂ 150 ਬੱਸਾਂ ਜਿਸ ਕਰਕੇ ਰੂਟ ਬੰਦ ਵੀ ਹੋ ਗਏ ਹਨ। ਇਸ ਲਈ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਪੈਪਸੋ ਰੋਡਵੇਜ, ਪੰਜਾਬ ਰੋਡਵੇਜ ਦੀਆਂ ਸਾਰੀਆਂ ਹੀ ਬੱਸਾਂ ਵਿੱਚ ਔਰਤਾਂ ਦੀਆਂ ਮੁੱਫਤ ਯਾਤਰਾ ਸੇਵਾਵਾਂ ਬੰਦ ਕੀਤੀਆਂ ਜਾਣ ਤਾਂ ਜੋ ਬੱਸਾਂ ਦੀ ਸਹੂਲਤ ਪੰਜਾਬ ਵਿੱਚ ਨਿਰਵਿਘਨ ਚੱਲਦੀ ਰਹੇ ਅਤੇ ਖਜਾਨੇ ਨੂੰ ਮੁੜ ਭੱਰਿਆ ਜਾ ਸਕੇ। ਨਾਲ ਹੀ ਕੰਡਕਟਰ ਡਰਾਇਵਰਾਂ ਦੀਆਂ ਤਨਖਾਹਾਂ ਤੋਂ ਇਲਾਵਾ ਰੋਡ ਟੈਕਸ ਵੀ ਭਰੇ ਜਾਣ ਤਾਂ ਜੋ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਂਦਾ ਜਾ ਸਕੇ।

Leave a Reply

Your email address will not be published. Required fields are marked *