ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਤਰਨਤਾਰਨ ਚਿਮਨੀ ਚੋਣ ਪੰਥ ਵਿਰੋਧੀਆਂ ਨੂੰ ਸਬਕ ਸਿਖਾਏਗੀ, ਇਸ ਸੀਟ ਤੋਂ ਜੇਲ੍ਹ ‘ਚ ਬੰਦ ਭਾਈ ਸਨਦੀਪ ਸਿੰਘ ਸਨੀ ਦੇ ਭਰਾਤਾ ਭਾਈ ਮਨਦੀਪ ਸਿੰਘ ਨੂੰ ਪੰਥਕ ਧਿਰਾਂ ਵੱਲੋਂ ਆਪਣਾਂ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਭਾਈ ਮੋਹਕਮ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਪੰਥਕ ਅਕਾਲੀ ਦਲ ਭਾਈ ਹਰਪ੍ਰੀਤ ਸਿੰਘ ਆਦਿ ਵੱਲੋਂ ਭਾਈ ਮਨਦੀਪ ਸਿੰਘ ਦੀ ਹਮਾਇਤ ਕੀਤੀ ਗਈ ਹੈ ਉਸ ਵਕਤ ਤੋਂ ਵੱਡੇ ਵੱਡੇ ਕਾਂਗਰਸੀ ਲੀਡਰਾਂ ਨੇ ਇਸ ਸੀਟ ਤੇ ਚੋਣ ਲੜਨ ਤੇ ਆਨੇ ਬਹਾਨੇ ਨਾਂ ਕਰ ਦਿੱਤੀ ਹੈ ਇਸ ਤੋਂ ਸਾਫ ਜ਼ਾਹਰ ਹੈ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਜਿੱਤ ਯੌਕੀਨੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਥੇ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਤੇ ਯੂਨਾਇਟਡ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਭਾਈ ਮੋਹਕਮ ਸਿੰਘ ਵੱਲੋਂ ਭਾਈ ਮਨਦੀਪ ਸਿੰਘ ਭ੍ਰਾਤਾ ਜੇਲ੍ਹ ‘ਚ ਬੰਦ ਭਾਈ ਸਨਦੀਪ ਸਿੰਘ ਦੀ ਹਮਾਇਤ ਕਰਨ ਦੀ ਜ਼ੋਰਦਾਰ ਸ਼ਲਾਘਾ ਕਰਦੀ ਬਾਕੀ ਅਕਾਲੀਆਂ ਨੂੰ ਭਾਈ ਮਨਦੀਪ ਸਿੰਘ ਦੀ ਹਮਾਇਤ ਤੇ ਆਉਣ ਦੀ ਬੇਨਤੀ ਕਰਨ ਦੇ ਨਾਲ ਨਾਲ ਤਰਨਤਾਰਨ ਦੇ ਲੋਕਾਂ ਨੂੰ ਅਪੀਲ ਕਰਦਿਆਂ ਹੈ ਕਿ ਇਸ ਸੀਟ ਤੋਂ ਭਾਈ ਮਨਦੀਪ ਸਿੰਘ ਨੂੰ ਭਾਰੀ ਵੋਟਾਂ ਪਾ ਕਿ ਜਿਤਾਇਆ ਜਾਵੇ ਤਾਂ ਕਿ ਪੰਥ ਵਿਰੋਧੀ ਪਾਰਟੀਆਂ ਨੂੰ ਸਬਕ ਸਿਖਾਇਆ ਜਾ ਸਕੇ, ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਸੀਟ ਤੋਂ ਭਾਈ ਮਨਦੀਪ ਸਿੰਘ ਦੇ ਹੱਕ ‘ਚ ਨਿੱਤਰੇ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਭਾਈ ਮੋਹਕਮ ਸਿੰਘ ਦੀ ਸ਼ਲਾਘਾ, ਤੇ ਤਰਨਤਾਰਨ ਦੇ ਲੋਕਾਂ ਨੂੰ ਭਾਈ ਮਨਦੀਪ ਸਿੰਘ ਨੂੰ ਪਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਇਹ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਨੂੰ ਪਤਾ ਲੱਗਾ ਚੁੱਕਾਂ ਹੈ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਜੇਲ੍ਹ ‘ਚ ਬੰਦ ਭਾਈ ਮਨਦੀਪ ਸਿੰਘ ਦੀ ਜਿੱਤੀ ਪਈ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਨੂੰ ਮੁੱਖ ਰੱਖਦਿਆਂ ਕਾਂਗਰਸ ਦੇ ਨਿਧੜਕ ਆਗੂਆਂ ਚਾਹੇ ਓ ਗੁਰਜੀਤ ਸਿੰਘ ਔਜਲਾ ਐਮ ਪੀ ਹੋਣ,ਚਾਹੇ ਜਸਬੀਰ ਸਿੰਘ ਡਿੰਪਾ ਸਾਬਕਾ ਐਮ ਪੀ ਤੇ ਚਾਹੇ ਹੋਣ ਕੁਲਦੀਪ ਸਿੰਘ ਜ਼ੀਰਾ ਸਭ ਨੇ ਇਸ ਸੀਟ ਤੋਂ ਚੋਣ ਲੜਨ ਲਈ ਆਨੇ ਬਹਾਨੇ ਨਾ ਕਰ ਦਿੱਤੀ ਹੈ ਅਤੇ ਹੁਣ ਪ੍ਰਤਾਪ ਸਿੰਘ ਬਾਜਵਾ ਦੀ ਹਮਾਇਤ ਵਾਲਾ ਹੀ ਮੈਦਾਨ ਵਿੱਚ ਆ ਸਕਦਾ ਬਾਕੀਆਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ, ਭਾਈ ਖਾਲਸਾ ਨੇ ਦੱਸਿਆ ਇਸ ਤੋਂ ਪਹਿਲਾਂ ਜੇਲ੍ਹ ‘ਚ ਬੰਦ ਭਾਈ ਸਨਦੀਪ ਸਨੀ ਦੇ ਭਰਾਤਾ ਭਾਈ ਮਨਦੀਪ ਸਿੰਘ ਦੀ ਹਮਾਇਤ ‘ਚ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਕਾਰਜਕਾਰੀ ਜਥੇਦਾਰ ਤੇ ਸਾਬਕਾ ਐਮ ਪੀ ਭਾਈ ਧਿਆਨ ਸਿੰਘ ਮੰਡ ਤੇ ਸਰਬੱਤ ਖਾਲਸਾ ਦੇ ਮੁਖੀ ਭਾਈ ਮੋਹਕਮ ਸਿੰਘ ਜੀ ਆ ਚੁੱਕੇ ਹਨ ਅਤੇ ਅਕਾਲਤਖਤ ਸਹਿਬ ਤੋਂ ਚੋਣ ਮੁਹਿੰਮ ਦੀ ਅਰਦਾਸ ਮੌਕੇ ਵੀ ਭਾਈ ਮੋਹਕਮ ਸਿੰਘ ਜੀ ਹਾਜ਼ਰ ਸਨ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਤਰਨਤਾਰਨ ਸੀਟ ਤੋਂ ਭਾਈ ਮਨਦੀਪ ਸਿੰਘ ਦੀ ਪੂਰਨ ਹਮਾਇਤ ਕਰਦੀ ਹੋਈ ਸਮੂਹ ਪੰਥਕ ਧਿਰਾਂ ਨੂੰ ਅਪੀਲ ਕਰਦੀ ਹੈ ਕਿ ਪੰਥ ਦੋਖੀਆਂ ਨੂੰ ਸਬਕ਼ ਸਿਖਾਉਣ ਲਈ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ ।


