ਗੁਰਦਾਸਪੁਰ, 28 ਜੂਨ (ਸਰਬਜੀਤ)–ਜਮਹੂਰੀ ਕਿਸਾਨ ਸਭਾ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਅਤੇ ਆਰ.ਐਮ.ਪੀ.ਆਈ ਕਮੇਟੀ ਦੇ ਮੈਂਬਰ ਕਾਮਰੇਡ ਅਜੀਤ ਸਿੰਘ ਠੱਕਰਸੰਧੂ ਨੇ ਕਿਹਾ ਕਿ ਅੱਜ ਤੱਕ ਜਿੰਨੀਆਂ ਵੀ ਜਿਮਣੀ ਚੋਣਾ ਹੋਈਆ ਹਨ, ਲੋਕਾਂ ਨੇ ਉਸ ਸਮੇਂ ਦੀ ਸਰਕਾਰ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਪਰ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਲੋਕਾਂ ਪ੍ਰਤੀ ਮੋਹ ਭੰਗ ਹੋਣ ਕਰਕੇ ਮਾਨ ਦੇ ਗੜ ਵਿੱਚ ਮਾਨ ਨੇ ਸੰਨ ਲਾਈ ਹੈ।
ਉਨਾਂ ਕਿਹਾ ਕਿ ਇਹ ਭਗਵੰਤ ਮਾਨ ਦਾ ਕੰਮ ਸਹੀ ਸੀ ਕਿ ਲੋਕਾਂ ਕੋਲੋਂ ਸਰਕਾਰੀ ਜਮੀਨਾਂ ’ਤੇ ਨਜਾਇਜ ਕਬਜੇ ਛੁਡਾਉਣੇ। ਪਰ ਹੋਇਆ ਕੀ ਕਿ ਜਿਹੜੇ ਛੋਟੇ ਗਰੀਬ ਤਬਕੇ ਦੇ ਮਾਲਕ ਜਿੰਨਾਂ ਕੋਲ 4 ਕਨਾਲ ਜਮੀਨ ਸੀ, ਉਨਾਂ ਦੀ ਰੋਟੀ ਰੋਜੀ ਇਸ ’ਤੇ ਚੱਲਦੀ ਸੀ।ਉਹ ਵੀ ਕਬਜਾ ਮੁੱਕਤ ਕਰ ਦਿੱਤੇ ਗਏ। ਪਰ ਜੇਕਰ ਕਿੱਤੇ ਸਨ ਇੰਨਾਂ ਚਾਹੀਦਾ ਸੀ ਕਿ ਤਤਕਾਲ ਹੀ ਯੋਗ ਵਿਧੀ ਅਪਣਾ ਕੇ ਜਿੰਨਾਂ ਲੋਕਾਂ ਕੋਲੋਂ ਜਮੀਨਾਂ ਕਢਾਈਆ ਹਨ, ਉਨਾਂ ਨੂੰ ਮਾਲਕਾਨਾਂ ਹੱਕ ਦਿੱਤਾ ਜਾਵੇ। ਪਰ ਅਜਿਹਾ ਨਹੀਂ ਹੋਇਆ। ਜਿਸ ਕਰਕੇ ਲੋਕਾਂ ਵਿੱਚ ਭਗਵੰਤ ਮਾਨ ਖਿਲਾਫ ਗੁੱਸਾ ਸੀ। ਜਿਸਦੀ ਮਿਸਾਲ ਉਨਾਂ ਸੰਗਰੂਰ ਤੋਂ ਦੱਸ ਦਿੱਤੀ ਹੈ। ਉਨਾਂ ਕਿਹਾ ਕਿ ਲੋਕ ਪੰਜਾਬ ਦੇ ਬਾਹਰ ਦੇ ਲੋਕਾਂ ਤੋਂ ਇੱਥੇ ਸੱਤਾ ਵਿੱਚ ਦਖਲਅੰਦਾਜੀ ਨੂੰ ਬਰਦਾਸ਼ਤ ਨਹੀਂ ਕਰਦੇ। ਜਿਵੇਂ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਨਵੇਂ ਰਾਜਸਭਾ ਮੈਂਬਰ ਇਸ ਚੋਣਾਂ ਦੌਰਾਨ ਆਪਣਾ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ। ਲੋਕਾਂ ਨੂੰ ਇੰਨਾਂ ਤੋਂ ਘਿਰਣਾ ਹੈ ਜਿਸ ਕਰਕੇ ਇਹ ਵੀ ਇੱਕ ਫੈਕਟਰ ਹੈ।
ਕੀ ਕਹਿੰਦੇ ਹਨ ਪਾਰਟੀ ਦੇ ਸਰਗਰਮ ਵਰਕਰ-
ਇਸ ਸਬੰਧੀ ਕੰਵਲਜੀਤ ਸਿੰਘ, ਦੀਦਾਰ ਸਿੰਘ ਆਦਿ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜੇਕਰ ਬਣੀ ਹੈ ਤਾਂ ਲੋਕਾਂ ਨੇ ਭਗਵੰਤ ਮਾਨ ਦੇ ਚਿਹਰੇ ਨੂੰ ਵੋਟ ਪਾਈ ਹੈ ਨਾ ਕਿ ਪਾਰਟੀ ਸੁਪਰੀਮੋਂ ਅਤੇ ਹੋਰ ਲੀਡਰਾਂ ਦੇ ਕਹਿਣ ’ਤੇ। ਇਸ ਲਈ ਪਾਰਟੀ ਸੁਪਰੀਮੋ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ ਕਿ ਸਰਕਾਰ ਬਣਦੇ ਹੀ ਹਰ ਔਰਤ ਦੇ ਅਕਾਊੰਟ ਵਿਚ 1000 ਰੂਪਏ ਪ੍ਰਤੀ ਮਹੀਨਾ ਆਵੇਗਾ ਅਤੇ ਅਫਸਰ ਤੁਹਾਡੇ ਘਰਾਂ ਵਿੱਚ ਆ ਕੇ ਕੰਮ ਕਰਨਗੇ। ਤੁਹਾਨੂੰ ਕਿਸੇ ਵੀ ਦਫਤਰ ਜਾਣ ਦੀਲੋੜ ਨਹੀਂ। ਪਰ ਇੰਨਾਂ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂਹੋਇਆ। ਸਗੋਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਈ ਹੈ। ਅੱਜ ਪੰਜਾਬ ਵਿੱਚ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਲੋਕਪਿ੍ਰਆ ਗਾਇਕ ਸਿੱਧੂ ਮੁੂਸੇਵਾਲੇ ਦੀ ਮੌਤ ਹੋ ਜਾਣਾ ਅਤੇ ਅਜੇ ਤੱਕ ਇੰਨਾਂ ਦੋਸੀਆ ਨੂੰ ਸਲਾਖਾਂ ਹੇਠ ਤਾਂ ਭੇਜਣਾ। ਜਿਸ ਕਰਕੇ ਸੰਗਰੂਰ ਦੇ ਲੋਕਾਂ ਵਿੱਚ ਭਾਰੀ ਰੋਸ਼ ਸੀ ਅਤੇ ਇੱਕ ਟੀਵੀ ਚੈਨਲ ਕੀ ਇੰਟਰਵਿਊ ਵਿੱਚ ਕਹਿ ਰਹੇ ਹਨ ਕਿ ਭਗਵੰਤ ਮਾਨ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਹੈ। ਇਸਕਰਕੇ ਅਸੀ ਉਸ ਨੂੰ ਤਾਂ ਨਕਾਰਿਆ ਹੈ। ਹੁਣ ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਦਾ ਇਹ ਹੀ ਕਾਰਣ ਹੈ ਕਿ ਲੋਕ ਪਾਰਟੀ ਪ੍ਰਤੀ ਸਖਤ ਨਰਾਜ਼ ਹਨ। ਸੰਗਰੂਰ ਹਲਕੇ ਵਿੱਚ 9 ਐਮ.ਐਲ.ਏ ਮੌਜੂਦ ਹਨ। ਕੋਈਵੀ ਐਮ.ਐਲ.ਏ ਆਪਣੇ ਹਲਕੇ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਨਹੀਂ ਜਿੱਤਾ ਸਕਿਆ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਲੋਕ ਫਿਰ ਤੋਂ ਬਦਲਾਅ ਚਾਹੁੰਦੇ ਹਨ। ਜੇਕਰ ਭਗਵੰਤਮ ਾਨ ਨੇ ਬਤੌਰ ਮੁੱਖ ਮੰਤਰੀ ਲੋਕਾਂ ਵਿੱਚ ਵਿਚਰਨਾ ਹੈ ਲੋਕਾਂ ਨਾਲ ਕੀਤੀਆਂ ਹੋਈਆਂ ਗਾਰੰਟੀਆਂ 15 ਅਗਸਤਤੱਕ ਪੂਰੀਆ ਕਰਨ ਦੇਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਵਿੱਚ ਫਤਵਾ ਦੇਣਗੇ।