ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਤੇ ਸੁਰੱਖਿਅਤ ਮਾਹੌਲ ਦੇਣ ਲਈ ਸਿੱਖਿਆ ਵਿਭਾਗ ਨੇ ‘ਸਕੂਲ ਕਲੀਨਲਿਨੈਂਸ ਐਂਡ ਰੈਡੀਨੈਂਸ ਡਰਾਈਵ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਨੇ ਦੱਸਿਆ ਕਿ ਸਕੂਲਾਂ ਵਿੱਚ ਗੰਦਗੀ, ਕੂੜੇ ਦੇ ਢੇਰ ਜਾਂ ਅਵਿਵਸਥਿਤ ਪ੍ਰਬੰਧ ਮਿਲਣ ‘ਤੇ ਸਕੂਲ ਮੁਖੀ ਨੂੰ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਅਤੇ ਡਿਪਟੀ ਡੀ.ਈ.ਓ, ਬੀ ਐੱਨ ਓ, ਡੀ ਆਰ ਸੀ ਅਤੇ ਬੀ ਆਰ ਸੀ ਵਲੋਂ ਰੋਜਾਨਾ ਸਕੂਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਵੱਲੋਂ 21 ਅਗਸਤ ਨੂੰ ਜਾਰੀ ਪੱਤਰ ਅਨੁਸਾਰ ਸਕੂਲ ਸਕੂਲ ਮੁਖੀ ਪੂਰੇ ਸਕੂਲ ਕੰਪਲੈਕਸ (ਇਮਾਰਤ) ਦਾ ਖੁਦ ਨਿਰੀਖਣ ਕਰਕੇ ਤੁਰੰਤ ਦੂਰ ਕੀਤੀਆਂ ਜਾ ਸਕਣ ਵਾਲੀਆ ਕਮੀਆਂ ਦੂਰ ਕਰਵਾਉਣਗੇ। ਕਲਾਸਾਂ, ਗਲਿਆਰਿਆ, ਖੇਡ ਮੈਦਾਨ ਤੇ ਆਲੇ ਦੁਆਲੇ ਦਾ ਇਲਾਕਾ ਕੂੜੇ, ਮਲਬੇ, ਰਹਿੰਦ ਖੂੰਹਦ ਅਤੇ ਗੈਰਜ਼ਰੂਰੀ ਸਾਮਾਨ ਤੋਂ ਮੁਕਤ ਹੋਣਾ ਚਾਹੀਦਾ ਹੈ। ਜਿਥੇ
ਉਸਾਰੀ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉੱਥੇ ਸਾਮਾਨ ਤੇ ਮਲਬਾ ਸੁਰੱਖਿਅਤ ਢੰਗ ਨਾਲ ਰੱਖਣ ਲਈ ਕਿਹਾ ਗਿਆ ਹੈ। ਕਲਾਸਾਂ, ਪ੍ਰਯੋਗਸ਼ਾਲਾਵਾ ਤੇ ਲਾਇਬ੍ਰੇਰੀਆ ਵਿੱਚ ਖ਼ਰਾਬ ਬਿਜਲੀ ਫਿਟਿੰਗ, ਸਵਿੱਚ ਆਦਿ ਵੀ ਤੁਰੰਤ ਠੀਕ ਕਰਵਾਉਣ ਦੇ ਨਿਰਦੇਸ਼ ਹਨ।
ਉਨ੍ਹਾਂ ਦੱਸਿਆ ਕਿ ਪਖਾਨਿਆਂ ਤੇ ਪੀਣ ਵਾਲੇ ਪਾਣੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਲੜਕਿਆਂ ਤੇ ਲੜਕੀਆਂ ਦੇ ਪਖਾਨੇ ਸਾਫ਼ ਸੁਥਰੇ ਤੇ ਚਾਲੂ ਹਾਲਤ ਵਿੱਚ ਹੋਣ ਅਤੇ ਉੱਥੇ ਪਾਣੀ ਤੇ ਰੋਸ਼ਨੀ ਦੀ ਸਹੂਲਤ ਹੋਵੇ। ਹੱਥ ਧੋਣ ਲਈ ਪਾਣੀ ਤੇ ਸਾਬਣ ਉਪਲਬਧ ਹੋਣਾ ਲਾਜ਼ਮੀ ਹੈ। ਪੀਣ ਵਾਲੇ ਪਾਣੀ ਦੀਆਂ ਸਾਰੀਆਂ ਸਹੂਲਤਾਂ ਵੀ ਸਾਫ਼ ਅਤੇ ਚਾਲੂ ਰੱਖਣ ਲਈ ਕਿਹਾ ਗਿਆ ਹੈ। ਫਾਇਰ ਐਕਸਟਿੰਗਫਿਸ਼ਰ ਤੇ ਫਸਟ ਏਡ ਕਿੱਟ ਠੀਕ ਹਾਲਤ ਵਿੱਚ ਅਤੇ ਅਜਿਹੀ ਥਾਂ ‘ਤੇ ਹੋਣ ਜਿੱਥੇ ਲੋੜ ਪੈਣ ‘ਤੇ ਤੁਰੰਤ ਪਹੁੰਚਿਆ ਜਾ ਸਕੇ। ਦਿਵਿਆਂਗ ਵਿਦਿਆਰਥੀਆਂ ਲਈ ਰਸਤੇ ਵੀ ਰੁਕਾਵਟ ਰਹਿਤ ਰੱਖਣੇ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਮੁਖੀ ਮੁਹਿੰਮ ਦੀ ਸਮੁੱਚੀ ਜ਼ਿੰਮੇਵਾਰੀ ਸੰਭਾਲਦਿਆਂ ਸਟਾਫ ਨੂੰ ਵੱਖ-ਵੱਖ ਕੰਮ ਸੋਪਣਗੇ। ਸਟਾਫ ਕਲਾਸਾਂ, ਪਖਾਨਿਆ, ਗਲਿਆਰਿਆ ਅਤੇ ਖੇਡ ਮੈਦਾਨਾਂ ਦੀ ਸਫ਼ਾਈ ਤੇ ਸਾਂਭ-ਸੰਭਾਲ ਯਕੀਨੀ ਬਣਾਏਗਾ। ਮਿਡ-ਤੇ ਮੀਲ ਤੈਅ ਮੈਨਿਊ ਅਨੁਸਾਰ ਸਾਫ਼-ਸੁਥਰੇ ਢੰਗ ਨਾਲ ਤਿਆਰ ਕਰਕੇ ਵਿਦਿਆਰਥੀਆਂ ਨੂੰ ਲੋੜੀਂਦੀ ਮਾਤਰਾ ਵਿੱਚ ਦੇਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀ (ਐਸਐਮਸੀ) ਦੇ ਮੈਂਬਰ ਸਫ਼ਾਈ, ਸੁਰੱਖਿਆ ਤੇ ਬੁਨਿਆਦੀ ਸਹੂਲਤਾਂ ਦੀ ਨਿਗਰਾਨੀ ਵਿੱਚ ਸਕੂਲ ਮੁਖੀ ਦਾ ਸਹਿਯੋਗ ਕਰਨਗੇ।

