ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੂਰੇ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ ਦਾ ਤਿੰਨ ਘੰਟੇ ਰੇਲ ਚੱਕਾ ਜਾਮ ਕਰਨਾ ਸਹੀ ਕਦਮ- ਭਾਈ ਵਿਰਸਾ ਸਿੰਘ ਖਾਲਸਾ।

ਗੁਰਦਾਸਪੁਰ

ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)–ਲੱਮੇ ਸਮੇਂ ਤੋਂ ਦਿੱਲੀ ਵਿਖੇ ਕਿਸਾਨੀ ਮੋਰਚੇ ਅੱਗੇ ਗੋਡੇ ਟੇਕ ਚੁੱਕੀ ਕੇਂਦਰ ਸਰਕਾਰ ਨੇ ਮੋਰਚਾ ਖਤਮ ਕਰਨ ਸਮੇਂ ਕੁਝ ਕਿਸਾਨਾਂ ਨਾਲ ਮੰਗਾਂ ਸਬੰਧੀ ਕੀਤੇ ਵਾਹਦੇ ਮੁੱਕਰਨ , ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਤੇ ਦਿੱਲੀ ਵਿਖੇ ਆਰ ਐਸ ਐਸ ਦੇ ਗੁੰਡਿਆਂ ਰਾਹੀਂ ਹਮਲਾ ਕਰਵਾਉਣ, ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀਆਂ ਅਦਾਲਤਾਂ ਵਲੋਂ ਦਿਤੀਆਂ ਸਜ਼ਾਵਾਂ ਪੂਰੀਆਂ ਕਰਨ ਵਾਲੇ ਦੇ ਬਾਵਜੂਦ ਜੇਲ੍ਹਾਂ’ਚ ਰਖਣ ਅਤੇ ਹੋਰ ਕੌਮੀ ਮਸਲਿਆਂ ਨੂੰ ਲੈ ਕੇ ਲਾਏ ਗਏ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਨਾ ਪ੍ਰਵਾਨ ਕਰਨ ਦੇ ਵੱਡੇ ਰੋਸ ਵਜੋ ਅਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 1 ਵਜੇ ਤੋਂ 4 ਵਜੇ ਤੱਕ ਪੂਰੇ ਪੰਜਾਬ ਦੇ 18 ਰੇਲਵੇ ਸਟੇਸ਼ਨਾਂ ਤੇ ਸ਼ਾਂਤਮਈ ਢੰਗ ਨਾਲ ਗੱਡੀਆਂ ਰੋਕਣ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦਰਮਿਆਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰੇਲਵੇ ਸਟੇਸ਼ਨ ਮੋਗਾ ਦੇ ਰੇਲ ਟਰੈਕ ਤੇ ਸ਼ਾਂਤਮਈ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕਰਦੇ ਰਹੇ, ਰੇਲਵੇ ਪ੍ਰਬੰਧਕਾਂ ਵਲੋਂ ਇਸ ਸਮੇਂ ਦੌਰਾਨ ਕੋਈ ਵੀ ਰੇਲ ਨਹੀਂ ਚਲਾਈ ਗਈ ਭਾਵੇਂ ਕਿ ਇਸ ਦਰਮਿਆਨ ਕੋਈ ਵੀ ਘਟਨਾ ਨਹੀਂ ਵਾਪਰੀ ਤੇ ਪੁਲੀਸ ਵੀ ਧਰਨਾ ਸਥਾਨ ਤੇ ਹਾਜ਼ਰ ਸੀ, ਚਾਰ ਵਜੇ ਮੋਰਚਾ ਸਮਾਪਤ ਕਰਨ ਸਮੇਂ ਕਮੇਟੀ ਪ੍ਰਧਾਨ ਨੇ ਸਭਨਾਂ ਪ੍ਰਦਰਸ਼ਨਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਪਤਨੀ ਦੀ ਅਚਾਨਕ ਹੋਈ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਜਿਸ ਦਾ ਅਜ ਸੰਸਕਾਰ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਸਾਰੇ ਰੋਸ ਪ੍ਰਦਰਸ਼ਨ ਨੂੰ ਮੋਗੇ ਰੇਲਵੇ ਸਟੇਸ਼ਨ ਤੇ ਵੇਖਣ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ (ਉਹਨਾਂ) ਭਾਈ ਖਾਲਸਾ ਨੇ ਸਪਸ਼ਟ ਕੀਤਾ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ ਕਿਸਾਨੀ ਮੁਦਿਆਂ ਦੇ ਨਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ, ਗੁਰਬਾਣੀ ਬੇਅਦਬੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਹੋਰ ਪੰਥਕ ਮੁੱਦਿਆ ਤੇ ਵੀ ਭਾਰੂ ਰਿਹਾ ਭਾਈ ਖਾਲਸਾ ਨੇ ਦੱਸਿਆ ਸਾਰੇ ਬੁਲਾਰਿਆਂ ਨੇ ਪੰਜਾਬ ਅਤੇ ਪੰਜਾਬੀਅਤ ਦੇ ਨਾਲ ਨਾਲ ਪੰਥਕ ਮਸਲਿਆਂ ਦੀ ਅਣਦੇਖੀ ਕਰਨ ਵਿਰੁੱਧ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਪਾਣੀ ਪੀ ਪੀ ਕੋਸਿਆਂ ਅਤੇ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਕਿਸਾਨਾਂ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਥਕ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਜੰਗੀ ਪੱਧਰ ਤੇ ਚਲਾਇਆ ਜਾਵੇਗਾ ,ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਖੁਦ ਜਿੰਮੇਵਾਰ ਹੋਵੇਗੀ। ਇਸ ਮੌਕੇ ਤੇ ਜਗਜੀਤ ਸਿੰਘ ਖੋਸਾ ਸਟੇਜ ਸਕੱਤਰ,ਰਣਬੀਰ ਸਿੰਘ ਕੋਲ ਕਮੇਟੀ ਮੈਂਬਰ,ਗੁਰਦੇਵ ਸਿੰਘ ਜ਼ਿਲ੍ਹਾ ਪ੍ਰਧਾਨ,ਹਰਬੰਸ ਸਿੰਘ ਚੋਣ ਪ੍ਰਧਾਨ ਫਤਿਹ ਗੜ ਗੁਰਮੇਲ ਸਿੰਘ ਲੋਹਗੜ, ਗੁਰਮੇਲ ਸਿੰਘ ਮਲੀਆਂ,ਸੁਖਮੰਦਰ ਸਿੰਘ ਕਿਸ਼ਨਪੁਰਾ, ਅਵਤਾਰ ਸਿੰਘ ਧਰਮਕੋਟ ਤੋਂ ਇਲਾਵਾ ਸੈਂਕੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਧਰਨੇ ਤੇ ਹਾਜ਼ਰ ਸਨ।

Leave a Reply

Your email address will not be published. Required fields are marked *