ਬਠਿੰਡਾ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਬਠਿੰਡਾ ਮੋੜ ਕਸਬੇ ਦੇ ਪਿੰਡ ਰਾਮਗੜ੍ਹ ਭੁੱਲਰ ਵਿਖੇ ਸਰਕਾਰ ਨੇ ਇਨ੍ਹਾਂ ਮਾੜੀ ਸੜਕ ਬਣਾ ਦਿੱਤੀ ਜਿਸ ਨੂੰ ਹੱਥਾਂ ਨਾਲ ਪੁੱਟਕੇ ਇੱਕ ਵਿਅਕਤੀ ਵੱਲੋਂ ਵੀਡੀਓ ਵਾਇਰਲ ਕਰ ਦਿੱਤਾ ਗਈ, ਸਰਕਾਰ ਦੇ ਮੰਤਰੀ ਨੇ ਇਸ ਸੜਕ ਸਬੰਧੀ ਸਪਸ਼ਟੀਕਰਨ ਦਿੱਤਾ ਸੀ ਕਿ ਸੜਕ ਤਾਂ ਬਿਲਕੁਲ ਠੀਕ ਠਾਕ ਬਣਾਈ ਗਈ ਹੈ ਦੇ ਨਾਲ ਨਾਲ ਵੀਡੀਓ ਬਣਾਉਣ ਵਾਲੇ ਲੜਕੇ ਦੇ ਘਰ ਬੱਚਿਆਂ ਤੇ ਪਰਿਵਾਰ ਨਾਲ ਦੁਰਵਿਹਾਰ ਵੀ ਕੀਤਾ ਗਿਆ ਹੁਣ ਇਸ ਮਾਮਲੇ ਵਿੱਚ ਸਮਾਜਸੇਵਕ ਲੱਖਾਂ ਸਿਧਾਨਾ ਅਤੇ ਰਵਨੀਤ ਬਿੱਟੂ ਨੇ ਵਿਚੋਲਗੀ ਰਾਹੀਂ ਪਿੰਡ ਅਤੇ ਸਰਕਾਰ ਵਿਚਾਲੇ ਸਮਝੌਤਾ ਕਰਾ ਦਿੱਤਾ ਅਤੇ ਸਰਕਾਰ ਨੇ ਇਸ ਸੜਕ ਨੂੰ ਦੁਬਾਰਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪਿੰਡ ਰਾਮਗੜ੍ਹ ਭੁੱਲਰ ਦੀ ਪੇਂਡੂ ਲਿੰਕ ਸੜਕ ਨੂੰ ਮਾੜਾ ਬਣਾਉਣ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਪਹਿਲਾਂ ਜਮੀਨੀ ਪੱਧਰ ਤੇ ਆਪਣੀ ਗਲਤੀ ਨੂੰ ਵੇਖਣ ਤੋਂ ਬਾਅਦ ਹੀ ਕੋਈ ਬਿਆਨ ਦੇਣ ਦੀ ਲੋੜ ਤੇ ਜ਼ੋਰ ਦਿਆ ਕਰੋ ? ਕਿਉਂਕਿ ਸਰਕਾਰ ਦੇ ਮੰਤਰੀ ਨੇ ਇਸ ਸਬੰਧੀ ਵੀਡੀਓ ਜਾਰੀ ਹੋਣ ਤੋ ਬਾਅਦ ਕਿਸੇ ਹੋਰ ਨਜ਼ਦੀਕੀ ਪਿੰਡ ਦੀ ਸੜਕ ਨੂੰ ਵਿਖਾ ਕੇ ਦੱਸਿਆ ਕਿ ਸੜਕ ਬਿੱਲਕੁਲ ਠੀਕ ਬਣੀ ਹੈ ਪਰ ਲੋਕਾਂ ਵੱਲੋਂ ਸਰਕਾਰ ਦੇ ਕੰਮਕਾਜ ਨੂੰ ਗਲਤ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਪਿੰਡ ਵਾਸੀਆਂ ਨੇ ਮੰਤਰੀ ਦੇ ਦਾਹਵੇ ਨੂੰ ਝੂਠ ਸਾਬਤ ਕਰਨ ਲਈ ਦੁਬਾਰਾ ਹੱਥਾਂ ਨਾਲ ਪੁੱਟ ਕੇ ਸੜਕ ਦੇ ਹਾਲਾਤ ਪੇਸ਼ ਕਰ ਦਿੱਤੇ ਤੇ ਮਾਮਲੇ ਹੱਦ ਤੋਂ ਵੱਧ ਵਿਗੜ ਜਾਣ ਤੋਂ ਬਾਅਦ ਸਥਾਨਕ ਸਮਾਜਸੇਵੀ ਲੱਖਾ ਸਿਧਾਣਾ ਅਤੇ ਰਵਨੀਤ ਬਿੱਟੂ ਵੱਲੋਂ ਸਰਕਾਰ ਦੇ ਵਿਚੋਲੇ ਬਣ ਕੇ ਪਿੰਡ ਵਾਸੀਆਂ ਤੇ ਸਰਕਾਰ ਦਾ ਸਮਝੌਤਾ ਕਰਵਾ ਦਿੱਤਾ ਤੇ ਸਮਝੋਤੇ ਅਨੁਸਾਰ ਇਸ ਸੜਕ ਨੂੰ ਦੁਬਾਰਾ ਬਣਾਉਣ ਦਾ ਰਾਹ ਪੱਧਰਾ ਹੋਣ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਸੜਕਾਂ ਸਮੇਤ ਸਰਕਾਰੀ ਕੰਮਕਾਜ ਸਹੀ ਅਤੇ ਵਧੀਆ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਸਰਕਾਰ ਦੇ ਕੰਮਕਾਜ ਵਿਚ ਦੁਬਾਰਾ ਦਖ਼ਲ ਅੰਦਾਜ਼ੀ ਕਰਨ ਦਾ ਮੌਕਾ ਨਾ ਮਿਲ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਬਠਿੰਡਾ ਮੌੜ ਕਸਬੇ ਦੇ ਪਿੰਡ ਰਾਮਗੜ੍ਹ ਭੁੱਲਰ ਵਿਖੇ ਮਾੜੀ ਹਾਲਤ ‘ਚ ਬਣੀ ਸੜਕ ਨੂੰ ਸਰਕਾਰ ਵੱਲੋਂ ਦੁਬਾਰਾ ਬਣਾਉਣ ਵਾਲੇ ਵਰਤਾਰੇ ਦੀ ਸ਼ਲਾਘਾ ਅਤੇ ਸਰਕਾਰ ਨੂੰ ਪੇਂਡੂ ਲਿੰਕ ਸੜਕਾਂ ਤੇ ਹੋਰ ਸਰਕਾਰੀ ਕੰਮਕਾਜ ਸਹੀ ਅਤੇ ਠੀਕ ਬਣਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਹੁਣ ਕਰਵਾਏ ਸਮਝੌਤੇ ਅਨੁਸਾਰ ਜਿਥੇ ਸਰਕਾਰ ਵੱਲੋਂ ਬਣਾਈ ਮਾੜੀ ਸੜਕ ਨੂੰ ਪਿੰਡ ਵਾਸੀਆਂ ਦੇ ਮੁਤਾਬਕ ਦੁਬਾਰਾ ਬਣਾਉਣ ਦਾ ਵਾਅਦਾ ਕਰਨ ਤੇ ਸੜਕ ਹੱਥਾਂ ਨਾਲ ਪੁੱਟ ਕੇ ਵੀਡੀਓ ਪਾਉਣ ਵਾਲੇ ਤੇ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਉਸ ਦੇ ਪਰਵਾਰ ਨਾਲ ਭੱਦਾ ਵਿਵਹਾਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਤੇ ਕਾਰਵਾਈ ਕੀਤੀ ਜਾਵੇਗੀ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਰਾਮਗੜ੍ਹ ਭੁੱਲਰ ਦੀ ਮਾੜੀ ਬਣਾਈ ਸੜਕ ਸਬੰਧੀ ਪਿੰਡ ਅਤੇ ਸਰਕਾਰ ਵਿਚਾਲੇ ਛਿੜੇ ਵਿਵਾਦ ਨੂੰ ਖਤਮ ਕਰਨ ਅਤੇ ਸੜਕ ਦੁਬਾਰਾ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਵਾਲੇ ਸਮਾਜਸੇਵੀ ਲੱਖਾ ਸਿਧਾਣਾ ਅਤੇ ਰਵਨੀਤ ਬਿੱਟੂ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਪਿੰਡ ਦੀਆਂ ਲਿਕ ਸੜਕਾਂ ਤੇ ਹੋਰ ਸਰਕਾਰੀ ਕੰਮਕਾਜ ਠੀਕ ਢੰਗ ਨਾਲ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸਰਕਾਰ ਦੇ ਮਾੜੇ ਕੰਮ ਤੇ ਉਂਗਲ ਉਠਾਉਣ ਦਾ ਮੌਕਾ ਨਾ ਮਿਲ ਸਕੇ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸਿਆਸੀ ਪੀਏ ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ, ਭਾਈ ਸਿਦਾ ਸਿੰਘ ਨਿਹੰਗ, ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਆਦਿ ਆਗੂ ਹਾਜ਼ਰ ਸਨ ।।


