ਕਿਸਾਨ ਮੋਰਚੇ ਦੇ ਧਰਨੇ ਦੀ ਤਿਆਰੀ ਲਈ ਗੜ੍ਹਸ਼ੰਕਰ ਵਿਖੇ ਮੀਟਿੰਗ, 15 ਮੰਗਾਂ ਲੈ ਕੇ 1 ਤੋਂ 7 ਸਤੰਬਰ ਤੱਕ ਚੰਡੀਗੜ੍ਹ ‘ਚ ਪ੍ਰਦਰਸ਼ਨ-ਚਾਹਲ

ਮਾਲਵਾ

ਮਾਨਸਾ, ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ ਵਿਖੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਬਲਾਕ ਗੜਸ਼ੰਕਰ ਦੇ ਸਰਗਰਮ ਮੈਂਬਰਾਂ ਦੀ ਮੀਟਿੰਗ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ ਜਿਸ ਵਿੱਚ ਸਮੂਹ ਕਿਸਾਨਾ ਨੂੰ ਲਗ ਰਹੇ ਸਤ ਰੋਜ਼ਾ ਧਰਨੇ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ ਗਈ।                             

ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕੇ ਕੇਦਰ ਅਤੇ ਪੰਜਾਬ ਸਰਕਾਰ ਪਿਛਲੇ ਕਈ ਸਾਲਾਂ ਤੋਂ   ਕਿਸਾਨਾ ਦੀਆਂ ਮੰਗਾਂ ਮੰਨਣ ਦੀ ਬਜਾਏ ਲਾਰੇ ਲਪੇ ਦੀ ਨੀਤੀ ਅਪਣਾ ਰਹੀ ਹੈ ਜਿਸ ਕਰਕੇ ਆਮ ਕਿਸਾਨਾ ਵਿੱਚ ਸਰਕਾਰਾਂ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ ਕਿਸਾਨਾ ਦੀਆਂ ਮੁਖ ਮੰਗਾਂ ਵਿੱਚ ਭਾਰਤ ਅਮਰੀਕਾ ਵਿੱਚਕਾਰ ਹੋਣ ਵਾਲੇ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰੋ ਦਰਿਆ ਪਾਣੀਆਂ ਦਾ ਮਸਲਾ ਰਪੇਰੀਅਨ ਸਿਧਾਂਤ ਤਹਿਤ ਹਲ ਕਰੋ ਕਿਸਾਨਾ ਦਾ ਸਮੁੱਚਾ ਕਰਜ਼ਾ ਮੁਆਫ਼ ਕਰੋ ਸਾਰੀਆ ਫਸਲਾਂ ਤੇ ਐਮ.ਐਸ.ਪੀ ਦੀ ਗਰੰਟੀ ਦਿਓ  ਬਿਜਲੀ ਬਿੱਲ 2025 ਰਦ ਕਰਕੇ ਸਮਾਰਟ ਚਿਪ ਵਾਲੇ ਮੀਟਰ ਲਗਾਉਣੇ ਬੰਦ ਕਰਨ ਸਮੇਤ 15 ਮੰਗਾਂ ਸਾਮਲ ਹਨ। ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਬਲਾਕ ਪ੍ਰਧਾਨ ਸਰਪੰਚ ਰਾਮ ਜੀਤ ਸਿੰਘ ਦੇਣੋਵਾਲ ਕਲਾ, ਸਕੱਤਰ   ਕੁਲਵੰਤ ਸਿੰਘ ਗੋਲੇਵਾਲ, ਖਜਾਨਚੀ ਸਮਸੇਰ ਸਿੰਘ ਚੱਕ ਸਿੰਘਾ, ਕੁਲਵੀਰ ਸਿੰਘ ਮਜਾਰਾ ਡੀਗਰੀਆ, ਤਲਵਣ ਸਿੰਘ ਚੱਕ ਫੁੱਲੂ, ਜਸਵੀਰ ਸਿੰਘ ਅਤੇ ਮਾਸਟਰ ਹੰਸਰਾਜ ਹਾਜਰ ਸਨ।

Leave a Reply

Your email address will not be published. Required fields are marked *