ਸੰਚਖਡ ਹਜ਼ੂਰ ਸਾਹਿਬ ਵਿਖੇ ਦਸਮੇਸ਼ ਤਰਨਾਦਲ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਕੀਰਤਨ ਕਰਵਾ ਕੇ ਦੁਸਹਿਰਾ ਮਨਾਇਆ ਗਿਆ : ਜਥੇਦਾਰ ਮੇਜਰ ਸਿੰਘ ਸੋਢੀ

ਮਾਲਵਾ

ਹਜ਼ੂਰ ਸਾਹਿਬ, ਗੁਰਦਾਸਪੁਰ, 20 ਅਕਤੂਬਰ ( ਸਰਬਜੀਤ ਸਿੰਘ)– ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵਿਖੇ ਦੁਸਹਿਰਾ ਮਨਾਉਂਣ ਲਈ ਪੜਾ ਕੀਤੇ ਹੋਏ ਹਨ ਇਸੇ ਤਰ੍ਹਾਂ ਦਸਮੇਸ਼ ਤਰਨਾ ਦਲ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਦੀ ਅਗਵਾਈ ਹੇਠ ਦੁਸਹਿਰਾ ਮਨਾਉਣ ਦਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਘੌੜਿਆ ਦੇ ਤਬੇਲਿਆ ਨਜ਼ਦੀਕ ਪੜਾਅ ਕੀਤਾ ਹੋਇਆ ਸੀ ਅਤੇ ਅਖੰਡਪਾਠ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਬੂੰਗਾ ਬਾਬਾ ਭੁਝੰਗ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇਸ਼ ਅਜ ਦੁਸਹਿਰੇ ਵਾਲੇ ਦਿਨ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਗੁਰਬਾਣੀ ਸਬਦ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਗਿਆਨੀ ਇੰਦਰਜੋਤ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੇ ਵਿਸ਼ੇਸ਼ ਤੌਰ ਪਹੁਚ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ , ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ ਤੇ ਹੋਰਾਂ ਦਾ ਸਨਮਾਨ ਕੀਤਾ ਗਿਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਕਿਹਾ ਹਰ ਸਾਲ ਦਸਮੇਸ਼ ਤਰਨਾ ਦਲ ਵੱਲੋਂ ਦਲ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਦੁਸਹਿਰਾ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਨਾਉਣ ਦੀ ਮਰਯਾਦਾ ਤਹਿਤ ਪਰਸੋਂ ਦੇ ਰੋਜ਼ ਤੋਂ ਰੱਖੇਂ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਕੀਰਤਨ ਸਜਾਏ ਗਏ, ਇਸ ਮੌਕੇ ਤੇ ਤਖਤ ਹਜੂਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਇੰਦਰ ਜੋਤ ਸਿੰਘ ਜੀ ਨੇ ਪਹੁੰਚ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਤੇ ਜਥੇਦਾਰ ਬਾਬਾ ਹਰਜਿੰਦਰ ਸਿੰਘ ਮੁਕਤਸਰ ਵੱਲੋਂ ਅਤੇ ਨਾਲ ਆਈਆਂ ਫੌਜਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਲੰਗਰ ਦੇਗਾ ਸਰਦਾਈਆ ਅਤੁੱਟ ਵਰਤਾਏ ਗਏ । ਭਾਈ ਖਾਲਸਾ ਨੇ ਦੱਸਿਆ ਅੱਜ ਦੱਖਣੀ ਸਿਘਾਂ ਵੱਲੋਂ ਦੁਸਹਿਰੇ ਮਹਾਤਮ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਸਜਾਏ ਜਾਣਗੇ ਅਤੇ ਹੱਲੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਜਦਕਿ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੱਲੋਂ ਕੱਲ 21 ਤਰੀਕ ਨੂੰ ਮੁਹੱਲੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ ।।

Leave a Reply

Your email address will not be published. Required fields are marked *