ਸੁਖਬੀਰ ਬਾਦਲ ਨੇ ਭਾਜਪਾ ਦੇ ਹੱਕ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਤੇ ਸਾਂਸਦ ਵਧਾਉਣ ਵਾਲੇ ਦੋਹਾਂ ਬਿੱਲਾਂ ‘ਚ ਕੇਂਦਰ ਦਾ ਸਮਰਥਨ ਕਰਕੇ ਗਠਜੋੜ ਨੂੰ ਪੱਕਾ ਕੀਤਾ- ਭਾਈ ਵਿਰਸਾ ਸਿੰਘ ਖਾਲਸਾ

ਦਿੱਲੀ

ਦਿੱਲੀ, ਗੁਰਦਾਸਪੁਰ,. 9 ਅਗਸਤ (ਸਰਬਜੀਤ ਸਿੰਘ)– ਬੀਤੇ ਦਿਨੀਂ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ‘ਚ ਪ੍ਰਧਾਨ ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਨੇ ਪੰਜਾਬ ਵਿੱਚ ਚਰਚਾ ਛੇੜ ਦਿੱਤੀ ਕਿ 2027 ਦੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਹੋ ਸਕਦਾ ਹੈ,ਪਰ ਬਾਅਦ ਵਿੱਚ ਬਾਦਲਕਿਆਂ ਕਿਹਾ ਜੀ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਜਾਬੀ ਮਸਲਿਆਂ ਤੇ ਗੱਲਬਾਤ ਕੀਤੀ ਅਤੇ ਦੂਸਰੇ ਬਾਦਲਾਂ ਭਾਜਭਾ ਦੇ ਸਾਂਸਦ ਵਧਾਉਣ ਅਤੇ ਜੀ ਰਾਮ ਜੀ ਦੋਹਾਂ ਬਿਲਾਂ ਦਾ ਸਮਰਥਨ ਕਰ ਦਿੱਤਾ ਹੈ ਇਸ ਤੋਂ ਸਾਫ਼ ਜ਼ਾਹਰ ਹੈ ਕਿ ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਅਕਾਲੀ ਭਾਜਪਾ ਗੱਠਜੋੜ ਬਣ ਕੇ ਲੜ ਸਕਦਾ ਹੈ ਅਤੇ ਦੋਹਾਂ ਬਿਲਾਂ ਦੀ ਹਮਾਇਤ ਇਹ ਸਾਬਿਤ ਕਰਦੀ ਹੈ ਕਿ ਬਾਦਲ ਗੱਠਜੋੜ ਨੂੰ ਅੱਗੇ ਵਧਾਉਣ ਦੀ ਗੱਲ ਤੇਜ ਕਰ ਰਹੇ ਹਨ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਖਬੀਰ ਬਾਦਲ ਵੱਲੋਂ ਕੇਂਦਰ ਸਰਕਾਰ ਵੱਲੋਂ ਸਾਸਦ ਵਧਾਉਣ ਅਤੇ ਜੀ ਰਾਮ ਜੀ ਰਾਮ ਸਕੀਮ ਆਦਿ ਦੋਹਾ ਬਿਲਾਂ ਦਾ ਸਮਰਥਨ ਕਰਨ ਵਾਲੀ ਨੀਤੀ ਪਿੱਛੇ ਚੋਣਾਂ ‘ਚ ਅਕਾਲੀ ਭਾਜਪਾ ਗੱਠਜੋੜ ਨੂੰ ਵਧਾਉਣ ਕੋਸ਼ਿਸ਼ ਦੱਸਦੀ ਹੋਈ ਮੰਗ ਕਰਦੀ ਹੈ ਕਿ ਗੱਠਜੋੜ ਤੋਂ ਪਹਿਲਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਲੋੜ ਤੇ ਜ਼ੋਰ ਦੇਵੇ ਕਿਉਂਕਿ ਭਾਜਪਾ ਗੱਠਜੋੜ ਲਈ ਪੁਨਰ ਸੁਰਜੀਤ ਅਕਾਲੀ ਦਲ ਅਤੇ ਵਾਰਿਸ ਪੰਜਾਬ ਜਥੇਬੰਦੀ ਨਾਲ ਗੱਠਜੋੜ ਦੀ ਗੱਲ ਚਲਾ ਰਹੀ ਹੈ ਇਸ ਕਰਕੇ ਭਾਜਪਾ ਨਾਲ ਗਠਜੋੜ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਤੋਂ ਬਾਅਦ ਹੀ ਕੀਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਾਦਲਾ ਵੱਲੋਂ ਕੇਂਦਰ ਸਰਕਾਰ ਦੇ ਦੋ ਵਿਵਾਦਿਤ ਬਿਲਾਂ ਦਾ ਸਮੱਰਥਨ ਵਾਲੀ ਨੀਤੀ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਬਾਦਲਕਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਚੋਣਾਂ ਇਕੱਲਿਆਂ ਲੜਨ ਨਾਲ ਕੁਝ ਪ੍ਰਾਪਤ ਨਹੀਂ ਹੋਣਾ ਅਤੇ ਦੂਸਰੇ ਪਾਸੇ ਪੁਨਰਸੁਰਜੀਤ ਅਕਾਲੀ ਦਲ ਅਤੇ ਵਾਰਿਸ ਪੰਜਾਬ ਜਥੇਬੰਦੀ ਵੀ ਭਾਜਪਾ ਨਾਲ ਗਠਜੋੜ ਕਰਨ ਦੀ ਤਿਆਰੀ ਵਿੱਚ ਹਨ ਅਤੇ ਇਸੇ ਹੀ ਕਰਕੇ ਪਹਿਲ ਕਦਮੀ ਨਾਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਕੀਤੀ ਅਤੇ ਗੱਠਜੋੜ ਦੀ ਗੱਲ ਨੂੰ ਗੁਪਤ ਰੱਖ ਕੇ ਲੋਕਾਂ ਨੂੰ ਬੇਵਕੂਫ ਬਣਾਉਂਦਿਆਂ ਕਿਹਾ ਜੀ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਤੇ ਕੁਝ ਹੋਰ ਪੰਜਾਬੀ ਮੁਦਿਆਂ ਤੇ ਗਲਬਾਤ ਕੀਤੀ ਹੈ ਪਰ ਅੱਜ ਬਾਦਲਕਿਆਂ ਵੱਲੋਂ ਭਾਜਪਾ ਦੇ ਦੋ ਲਿਆਦੇ ਗਏ ਵਿਵਾਦਿਤ ਬਿੱਲਾਂ ਦਾ ਸਮੱਰਥਨ ਕਰਨ ਵਾਲੀ ਨੀਤੀ ਨੇ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਪੱਕਾ ਸਿਰਫ ਇਸ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਗੱਠਜੋੜ ਤੋਂ ਪਹਿਲਾਂ ਸਾਰੇ ਇੱਕਜੁਟ ਹੋ ਕੇ ਭਾਜਪਾ ਤੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਜ਼ੋਰ ਪਾਇਆ ਜਾਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਾਅਦ ਹੀ ਭਾਜਪਾ ਨਾਲ ਗਠਜੋੜ ਕੀਤਾ ਜਾਵੇ ਨਹੀਂ ਤਾਂ ਭਾਜਪਾ ਗਠਜੋੜ ਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਕਿਉਂਕਿ ਅੱਜ ਪੰਜਾਬ ਦੇ ਲੋਕਾਂ ਦੀ ਮੰਗ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ ।

Leave a Reply

Your email address will not be published. Required fields are marked *