ਬਾਬਾ ਬਕਾਲਾ ਸਾਹਿਬ ਰੱਖੜ ਪੁੱਨਿਆ ਦੇ ਸਲਾਨਾ ਜੋੜ ਮੇਲੇ ਦੇ ਆਖ਼ਰੀ ਦਿਨ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ- ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ

ਮਾਝਾ

ਬਾਬਾ ਬਕਾਲਾ ਸਾਹਿਬ, ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ 26 ਅਗਸਤ ਤੋਂ ਲਗਾਤਾਰ ਚੱਲ ਰਹੇ ਰੱਖੜ ਪੁੰਨਿਆ ਦੇ ਸਲਾਨਾ ਜੋੜ ਦੇ ਆਖਰੀ ਦਿਨ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਾਨਦਾਰ ਮੁਹੱਲੇ ਦੇ ਪ੍ਰਦਰਸ਼ਨ ਰਾਹੀਂ ਆਈਆਂ ਸੰਗਤਾਂ ਨੂੰ ਖਾਲਸਾਈ ਖੇਡਾਂ ਦੇ ਪ੍ਰਦਰਸ਼ਨ ਰਾਹੀਂ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ,ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਹੱਲੇ’ਚ ਹਾਜ਼ਰੀ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਬਾਬਾ ਬਕਾਲਾ ਸਾਹਿਬ ਵਿਖੇ ਜਿਥੇ ਆਪਣੇ ਆਪਣੇ ਪੜਾਵਾਂ ਤੇ ਪਰਸੋਂ ਦੇ ਰੋਜ ਤੋਂ ਰੱਖੇ ਅਖੰਡ ਪਾਠ ਸਾਹਿਬਾ ਦੇ ਭੋਗ ਗਏ, ਉਥੇ ਸ਼ਹੀਦ ਬਾਬਾ ਜੀਵਨ ਮਾਂਝਾ ਤਰਨਦਲ ਅਤੇ ਮਿਸਲ ਬਾਬਾ ਬੋਤਾ ਸਿੰਘ,ਬਾਬਾ ਗਰਜਾ ਸਿੰਘ ਤਰਨਾਦਲ ਮੁਕਤਸਰ ਸਾਹਿਬ ਦੋਹਾਂ ਦਲਪੰਥਾਂ ਵੱਲੋਂ ਗੁਰਦੁਆਰਾ ਨਾਨਕਪੁਰੀ ਬਾਬਾ ਬਕਾਲਾ ਸਾਹਿਬ ਮਹਿਤਾ ਰੋਡ ਤੇ ਪੜਾਅ ਕੀਤੇ ਹੋਏ ਸਨ ਅਤੇ ਮੁਹੱਲੇ ਸਬੰਧੀ ਪਰਸੋਂ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਸੰਪੂਰਨ ਭੋਗ ਅੱਜ ਪਾਉਂਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ,ਜਿਸ ਵਿੱਚ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਤੇ ਹੋਰ ਬੁਲਾਰਿਆਂ ਵਲੋਂ ਹਾਜਰੀ ਭਰਕੇ ਆਈ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ,ਭਾਈ ਖਾਲਸਾ ਨੇ ਦੱਸਿਆ ਦੀਵਾਨ ਸਮਾਪਤੀ ਤੋਂ ਬਾਅਦ ਦੁਪਹਿਰ ਨਿਹੰਗ ਸਿੰਘਾਂ ਨੇ ਆਪਣੇ ਆਪਣੇ ਘੌੜਿਆ ਤੇ ਸਵਾਰ ਹੱਥ’ਚ ਖੰਡੇ ਬਰਛੇ,ਦੋਧਾਰੇ,ਕਿਰਪਾਨਾਂ ਤੇ ਹੋਰ ਕਈ ਤਰ੍ਹਾਂ ਦੇ ਰਵਾਇਤੀ ਜੰਗੀ ਹਥਿਆਰਾਂ ਨਾਲ ਲੈਸ ਹੋ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁੱਖ ਜਥੇਦਾਰ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਦੀ ਅਗਵਾਈ ਹੇਠ ਗੁਰਦੁਆਰਾ ਮਹੱਲਗੜ ਸਾਹਿਬ ਵਡਾਲਾ ਰੋਡ ਤੇ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਆਈ ਸੰਗਤ ਨੂੰ ਘੌੜਸਵਾਰੀ ਨੇਜਾਬਾਜੀ,ਗਤਕਾ ਬਾਜੀ, ਪੈਂਤੜੇ ਕੱਢਣੇ,ਨੰਗੀਆਂ ਤਲਵਾਰਾਂ ਦੇ ਜੌਹਰ,ਚਾਰ ਚਾਰ ਪੰਜ ਪੰਜ ਘੌੜਿਆ ਨੂੰ ਇੱਕ ਸਮੇ ਦੌੜ ਲਗਾਉਣ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਖ਼ਾਲਸਾਈ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਆਈਆਂ ਸੰਗਤਾਂ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ,ਮਹੱਲਾ ਖੇਡਣ ਵਾਲੀਆਂ ਨਿਹੰਗ ਸਿੰਘ ਫ਼ੌਜਾਂ ਨੂੰ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਵੱਲੋਂ ਮਾਇਆ ਦੇ ਗੱਫੇ ਦੇ ਕੇ ਨਿਵਾਜਿਆ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਆਤੁੱਟ ਵਰਤਾਏ ਗਏ,ਇਸ ਜੰਗੀ ਮੁਹੱਲੇ ਵਿੱਚ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਤਰਨਾਦਲ,ਜਥੇਦਾਰ ਬਾਬਾ ਅਵਤਾਰ ਸਿੰਘ ਬਿੱਧੀ ਚੰਦੀਏ,ਨਾਨਕਦਲ ਮੜੀਆਂ ਵਾਲੇ, ਜਥੇਦਾਰ ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਵਾਲੇ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਜਥੇਦਾਰ ਬਾਬਾ ਸੁਖਪਾਲ ਸਿੰਘ ਮੁਖੀ ਫੂਲ ਬਠਿੰਡਾ,ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫਪੁਰਾ, ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਬਾਈਪਾਸ,ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਬਾਬਾ ਖੜਕ ਸਿੰਘ ਲੁਧਿਆਣੇ ਵਾਲੇ, ਜਥੇਦਾਰ ਗੁਰਪ੍ਰੀਤ ਸਿੰਘ ਘਾਲ, ਬਾਬਾ ਗੁਰਮੁੱਖ ਸਿੰਘ ਤਰਨਤਾਰਨ,ਜਥੇਦਾਰ ਬਾਬਾ ਨਰਿੰਦਰ ਸਿੰਘ ਵੱਲਾ ,ਬਾਬਾ ਮਹਾਂ ਸਿੰਘ ਸੁਲਤਾਨਪੁਰ ਲੋਧੀ ਵਾਲੇ,ਬਾਬਾ ਸਰਬਜੀਤ ਸਿੰਘ ਕੱਲੇ ਵਾਲੇ, ਬਾਬਾ ਕਸ਼ਮੀਰ ਸਿੰਘ ਬੱਗਾ ਧਰਮਕੋਟ, ਬਾਬਾ ਸੱਤਾ ਸਿੰਘ ਅਨੰਦਪੁਰ ਸਾਹਿਬ ਵਾਲੇ,ਜਥੇਦਾਰ ਬਾਬਾ ਮੱਖਣ ਸਿੰਘ ਰੰਗੜਨੰਗਲ, ਭਾਈ ਸੁਖਦੇਵ ਸਿੰਘ ਜਗਰਾਓਂ ਪੀਏ ਫੈਡਰੇਸ਼ਨ , ਬਾਬਾ ਗੁਰਦਿੱਤ ਸਿੰਘ,ਜਥੇਦਾਰ ਗੁਰਮੀਤ ਸਿੰਘ ਸੈਕਟਰੀ, ਜਥੇਦਾਰ ਸਾਹਿਬ ਸਿੰਘ ਲੁਧਿਆਣਾ, ਜਥੇਦਾਰ ਹੀਰਾ ਸਿੰਘ ਕੋਟ ਖਾਲਸਾ, ਸਹਿਜਪ੍ਰੀਤ ਸਿੰਘ ਕੋਟ ਖਾਲਸਾ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬਾਨ ,ਹਜ਼ਾਰਾਂ ਲਾਡਲੀਆਂ ਫੌਜਾਂ ਤੇ ਬੇਅੰਤ ਗੁਰੂ ਕੀਆਂ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *