ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਨਾਲ ਪੰਜਾਬ ਅੰਦਰ ਉਸਾਰੀ ਵਰਕਰਾ ਦੀ ਲਹਿਰ ਨੂੰ ਮਜ਼ਬੂਤੀ ਮਿਲੇਗੀ
ਸਾਹਪੁਰ ਕੰਢੀ/ ਪਠਾਨਕੋਟ, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)— ਕੰਸਟ੍ਰਕਸ਼ਨ ਵਰਕਰਜ ਫੈਡਰੇਸਨ ਆਫ ਇੰਡੀਆ ਦੀ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਜੋ ਕਿ 22, 23 ਅਗਸਤ ਨੂੰ ਪਠਾਨਕੋਟ ਵਿੱਖੇ ਆਯੋਜਿਤ ਕੀਤੀ ਜਾਵੇਗੀ, ਇਸ ਮੀਟਿੰਗ ਵਿੱਚ ਨਿਰਮਾਣ ਦੀ ਪੂਰੇ ਭਾਰਤ ਦੀ ਲੀਡਰਸਿਪ ਸਮੂਲੀਅਤ ਕਰੇਗੀ , ਮੀਟਿੰਗ ਦੀਆ ਤਿਆਰੀਆ ਪੂਰੇ ਇਨਕਲਾਬੀ ਜੋਸੋ -ਖਰੋਸ ਨਾਲ ਜਾਰੀ ਹਨ।, ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਥਾਨਿਕ ਸਹੀਦ ਰਾਮ ਸਿੰਘ ਪਠਾਣੀਆ ਕਿਰਤੀ ਕੇਦਰ ਵਿੱਖੇ ਹੋਈ।
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤੇ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ਦੀ ਇੱਕ ਸਾਝੀ ਮੀਟਿੰਗ ਉਪਰੰਤ ਪੱਤਰਕਾਰਾ ਨੂੰ ਕਰਦਿਆ ਕਿਹਾ ਕਿ 22, 23 ਅਗਸਤ ਨੂੰ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਨਾਲ ਪੰਜਾਬ ਦੇ ਨਿਰਮਾਣ ਮਜ਼ਦੂਰਾ ਦੇ ਸੰਘਰਸ ਨੂੰ ਬੱਲ ਮਿਲੇਗਾ ਤੇ ਆਉਣ ਵਾਲੇ ਦਿਨਾ ਵਿੱਚ ਪੰਜਾਬ ਵਿੱਚ ਉਸਾਰੀ ਮਜਦੂਰਾ ਦੀ ਇੱਕ ਨਵੀ ਲਹਿਰ ਉਭਰ ਕੇ ਸਾਹਮਣੇ ਆਵੇਗਾ, ਜਿਸ ਦੀ ਅਤਿਅੰਤ ਜਰੂਰਤ ਹੈ ਕਿਉਕਿ ਸਮੇ ਦੇ ਹਾਕਮ 1996 ਵਿੱਚ ਬਣੇ ਨਿਰਮਾਣ ਮਜਦੂਰਾ ਦੇ ਕਾਨੂੰਨ ਨੂੰ ਤਾਰੋਪੀਡ ਕਰਨ ਉਤਾਵਲੇ ਹਨ , ਮੋਦੀ ਸਰਕਾਰ ਨੇ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਬਣਾ ਕੇ ਨਿਰਮਾਣ ਦਾ ਕਾਨੂੰਨ ਵੀ ਖ਼ਤਮ ਕਰਨ ਦੇ ਰਾਹ ਤੁਰ ਪਈ ਹੈ ਤੇ ਪੰਜਾਬ ਦੀ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੀ ਤਰਜ ਤੇ ਨਿਰਮਾਣ ਮਜਦੂਰ ਦੇ ਕਾਨੂੰਨ ਨੂੰ ਪੰਜਾਬ ਵਿੱਚ ਲਾਗੂ ਕਰਨ ਤੋ ਗੁਰੇਜ ਕਰ ਰਹੀ ਹੈ ਅਤੇ ਨਿਰਮਾਣ ਮਜ਼ਦੂਰ ਦੇ ਵੈਲਫੇਅਰ ਬੋਰਡ ਦਾ ਪੈਸਾ ਚੋਣ ਸਟੰਟਾ ਲਈ ਖਰਚ ਕਰ ਰਹੀ
ਆਗੂਆ ਨੇ ਹਾਈਕੋਰਟ ਦਾ ਬਹਾਨਾ ਬਣਾ ਕੇ ਪੰਜਾਬ ਸਰਕਾਰ ਵੱਲੋ ਨਿਰਮਾਣ ਵੈਲਫੇਅਰ ਬੋਰਡ ਦੇ ਕਰਮਚਾਰੀਆ ਦੀਆ ਤਨਖਾਹਾ ਰੋਕੇ ਜਾਣ ਦੀ ਸਖਤ ਸਬਦਾ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਮਜਦੂਰ ਵਿਰੋਧੀ ਪੰਜਾਬ ਸਰਕਾਰ ਆਪਣੀਆ ਕੋਝੀਆ ਚਾਲਾ ਤੋ ਬਾਝ ਆਵੇ ਤੇ ਨਿਰਮਾਣ ਵੈਲਫੇਅਰ ਬੋਰਡ ਦੇ ਕਰਮਚਾਰੀਆਂ ਦੀਆ ਤਨਖਾਹਾ ਤੇ ਨਿਰਮਾਣ ਮਜ਼ਦੂਰਾ ਦੀਆ ਲਾਭਪਾਤਰੀ ਸਕੀਮਾ ਦਾ ਪੈਸਾ ਫੋਰੀ ਤੌਰ ਤੇ ਜਾਰੀ ਕਰੇ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਹਰਿੰਦਰ ਸਿੰਘ ਰੰਧਾਵਾ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਦਲਜੀਤ ਕੁਮਾਰ ਗੋਰਾ , ਨਾਇਬ ਸਿੰਘ ਲੋਚਮਾ , ਜਸਵੰਤ ਸਿੰਘ ਸੰਧੂ, ਰਣਯੋਧ ਸਿੰਘ, ਜਨਕ ਰਾਜ ਆਦਿ ਆਗੂ ਵੀ ਹਾਜਰ ਸਨ।


