ਦਿੱਲੀ, ਗੁਰਦਾਸਪੁਰ, 18 ਨਵੰਬਰ (ਸਰਬਜੀਤ ਸਿੰਘ)– ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘਪੁਰਾ ਸਾਹਿਬ ਵਿਖੇ 15 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਗੁਰਬਾਣੀ ਬੇਅਦਬੀ ਘਟਨਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ 17 ਨਵੰਬਰ ਤੱਕ ਛੁਪਾਉਣ ਦੀ ਕੋਸ਼ਿਸ਼ ਬਹੁਤ ਹੀ ਘਟੀਆਂ ਤੇ ਨਿੰਦਣਯੋਗ ਵਰਤਾਰਾ ਹੈ , ਇਹਨਾਂ ਸਾਰਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਘਟਨਾ ਨਾਲ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀਆਂ ਸ਼ਰਧਾਭਰੀਆ ਮਨ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਉਹ ਮੰਗ ਕਰ ਰਹੇ ਕਿ 15 ਨਵੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਘਟਨਾ ਨੂੰ 17 ਨਵੰਬਰ ਤੱਕ ਛੁਪਾਉਣ ਵਾਲਿਆਂ ਮੈਂਬਰਾਂ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘਪੁਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਇੱਕ 45 ਸਾਲਾਂ ਸਿਰਫਿਰੇ ਵੱਲੋਂ ਕੀਤੀ ਬੇਅਦਬੀ ਨੂੰ ਛੁਪਾਉਣ ਵਾਲੇ ਕਮੇਟੀ ਮੈਂਬਰਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਖਬਰ ਦੇ ਹਵਾਲੇ ਮੁਤਾਬਕ 15 ਨਵੰਬਰ ਨੂੰ ਇੱਕ 45 ਸਾਲਾਂ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਦਾਖ਼ਲ ਹੋ ਕੇ ਗੁਰੂਬਾਣੀ ਪੜਨ ਦੇ ਬਹਾਨੇ ਗੁਰੂ ਗ੍ਰੰਥ ਜੀ ਦੇ ਤਿੰਨ ਅੰਗ ਪਾੜ ਕੇ ਨਾਲ ਲੈ ਜਾਂਦਾ ਹੈ ਅਤੇ 17 ਨਵੰਬਰ ਨੂੰ ਦੂਸਰੀ ਜਦੋਂ ਇਹ ਵਿਅਕਤੀ ਫਿਰ ਇਸੇ ਨੀਤੀ ਤਹਿਤ ਆਉਂਦਾ ਹੈ, ਤਾਂ ਇਸ ਨੂੰ ਫੜ ਲਿਆ ਜਾਂਦਾ ਹੈ ਅਤੇ ਇਸ ਦੀ ਲੋੜ ਤੋਂ ਵੱਧ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਹੈ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੇ ਸੀਨੀਅਰ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਤੇ ਜੀਕੇ ਆਦਿ ਨੇ ਦੋਸ ਲਾਇਆ ਕਿ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਦਾ ਘਟਨਾ ਨੂੰ ਛੁਪਾਉਣ ਪਿਛੇ ਕੀ ਮਕਸਦ ਸੀ, ਇਸ ਕਰਕੇ ਇਨ੍ਹਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪਤਾ ਲਾਉਣਾ ਚਾਹੀਦਾ ਹੈ ਕਿ ਘਟਨਾ ਨੂੰ ਛੁਪਾਉਣ ਪਿੱਛੇ ਕਿਸ ਦਾ ਹੱਥ ਹੈ ਅਤੇ ਕਿਸ ਦੇ ਕਹਿਣ ਤੇ ਗੁਰਬਾਣੀ ਬੇਅਦਬੀ ਘਟਨਾ ਨੂੰ ਦੋ ਦਿਨ ਛੁਪਾ ਕੇ ਰੱਖਿਆ ਗਿਆ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਿੱਲੀ ਦੇ ਗੁਰਦੁਆਰਾ ਸਿੰਘ ਸਾਹਿਬ ਪੁਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ 15 ਨਵੰਬਰ ਨੂੰ ਹੋਈ ਗੁਰਬਾਣੀ ਬੇਅਦਬੀ ਘਟਨਾ ਨੂੰ ਛੁਪਾਉਣ ਦੀ ਨਿੰਦਾ ਕਰਦੀ ਹੋਈ ਦੋਸੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਘਟਨਾ ਨੂੰ ਦੋ ਦਿਨ ਤਕ ਛੁਪਾਉਣ ਵਾਲੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਬਖਸ਼ਿਆ ਨਾਂ ਜਾਵੇ ਤੇ ਕੀਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਤੇ ਪ੍ਰਚਾਰ ਸੈਕਟਰੀ ਭਾਈ ਦਿਲਬਾਗ ਸਿੰਘ ਬਾਗੀ ਤੋ ਇਲਾਵਾ ਹੋਰ ਵੀ ਹਾਜ਼ਰ ਸਨ ।

