ਲੁਧਿਆਣਾ, ਗੁਰਦਾਸਪੁਰ, 18 ਨਵੰਬਰ (ਸਰਬਜੀਤ ਸਿੰਘ)– ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜਸਰ ਲੋਹਟਬੱਦੀ ਰਾਏਕੋਟ ਦੇ ਸੰਸਥਾਪਕ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ ਟੱਕਰਸਰ ਨੇ ਆਪੂ ਬਣੇ ਸੇਵਾਦਾਰ ਰਣਜੀਤ ਸਿੰਘ ਦੀਆਂ ਮਨਮਰਜ਼ੀਆਂ ਤੇ ਆਪ ਹੁੰਦਰੀਆ ਦਾ ਸਖਤ ਨੋਟਿਸ ਲੈਂਦਿਆਂ ਸਪੱਸ਼ਟ ਕੀਤਾ ਦਸਮੇਸ਼ ਤਰਨਾ ਦਲ ਮਿਸਲ ਸਹੀਦ ਬਾਬਾ ਬੀਰ ਸਿੰਘ ਜੀ ਦੇ ਮੁਖੀ ਵੱਲੋਂ 1994 ਨੂੰ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਵਜੋਂ ਮਰਹੂਮ ਬਾਬਾ ਗੁਰਬਖਸ਼ ਸਿੰਘ ਨੂੰ ਸੇਵਾ ਸੌਂਪੀ ਸੀ ਅਤੇ ਹੁਣ ਮਜੌਦਾ ਆਪੂ ਬਣੇ ਸੇਵਾਦਾਰ ਰਣਜੀਤ ਸਿੰਘ ਗੁਰਦੁਆਰਾ ਸਾਹਿਬ ਦੀ ਮਾਨ ਮਰਯਾਦਾ ਨੂੰ ਢਾਹ ਲਾ ਰਿਹਾ ਹੈ ਅਤੇ ਇਸ ਸਬੰਧੀ ਸਾਡੇ ਕੋਲ ਇਸ ਦੀਆਂ ਬਹੁਤ ਛਕਾਇਤਾ ਪਹੁੰਚ ਚੁੱਕੀਆਂ ਹਨ ਕਿ ਇਹ ਕਿਸੇ ਗ੍ਰੰਥੀ ਸਿੰਘ, ਸੇਵਾਦਾਰ ਤੇ ਕਿਸੇ ਰਾਹਗੀਰ ਰਹਿਣ ਨੂੰ ਰਹਿਣ ਨਹੀਂ ਦਿੰਦਾ,ਇਹਨਾਂ ਗੁਰਮਤਿ ਵਿਰੋਧੀ ਕਾਰਵਾਈਆਂ ਕਰਕੇ ਦਸ਼ਮੇਸ਼ ਤਰਨਦਲ ਮਿਸਲ ਸਹੀਦ ਬਾਬਾ ਬੀਰ ਸਿੰਘ ਵੱਲੋਂ ਮਜੌਦਾ ਸੇਵਾਦਾਰ ਦੀ ਜਗ੍ਹਾ ਕਿਸੇ ਹੋਰ ਸੇਵਾਦਾਰ ਦੀ ਨਿਯੁਕਤੀ ਕਰਨ ਦੀ ਵਿਚਾਰ ਕਰ ਰਿਹਾ ਹੈ ਜਿਸ ਵਿੱਚ ਪਿੰਡ ਦੇ ਸੀਨੀਅਰ ਪਤਵੰਤੇ ਅਤੇ ਹੋਰ ਪੰਥਕ ਜਥੇਬੰਦੀਆਂ ਨੂੰ ਦੀ ਇਸ ਸਬੰਧੀ ਰਾਏ ਲਈ ਜਾਵੇਗੀ ਅਤੇ ਯੋਗ ਵਿਅਕਤੀ ਨੂੰ ਗ੍ਰੰਥੀ ਸਿੰਘ ਦੀ ਡਿਊਟੀ ਸੌਪੀ ਜਾਵੇਗੀ ਜੋ ਗੁਰਘਰ’ਚ ਸਿੱਖੀ ਰਹਿਤ ਮਰਯਾਦਾ ਅਨੁਸਾਰ ਸੇਵਾ ਕਰਨ ਦਾ ਚਾਹਵਾਨ ਹੋਵੇਗਾ,ਇਹ ਐਲਾਨ ਅੱਜ ਦਸਮੇਸ਼ ਤਰਨਾ ਦਲ ਮਿਸਲ ਸਹੀਦ ਬਾਬਾ ਬੀਰ ਸਿੰਘ ਦੇ ਹੈਡਕੁਆਰਟਰ ਗੁਰਦੁਆਰਾ ਟੱਕਰਸਰ ਸਾਹਿਬ ਪਿੰਡ ਦੱਧਾਹੂਰ ਲੁਧਿਆਣਾ ਰਾਏਕੋਟ ਰੋੜ ਲੁਧਿਆਣਾ ਵਿਖੇ ਇੱਕ ਗੈਰ ਰਸਮੀ ਮੀਟਿੰਗ ਤੋਂ ਉਪਰੰਤ ਦਲਪੰਥ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ ਸਾਹਿਬ ਨੇ ਕੀਤਾ, ਇਸ ਸਬੰਧੀ ਪਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਉਪਰੰਤ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਦਿੱਤੀ, ਮੀਟਿੰਗ ਵਿੱਚ ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ ਟੱਕਰਸਰ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਲੋਹਟਬੱਦੀ ਰਾਏਕੋਟ ਲੁਧਿਆਣਾ ਛਾਉਣੀ ਨਿਹੰਗ ਸਿੰਘਾਂ ਦੀ ਸੇਵਾਦਾਰੀ ਬਾਬਾ ਗੁਰਬਖਸ਼ ਸਿੰਘ ਨੂੰ ਸੌਂਪੀ ਗਈ ਸੀ ਅਤੇ ਉਹਨਾਂ ਦੇ ਮਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਆਪੂ ਬਣੇ ਸੇਵਾਦਾਰ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮਨਮਰਜ਼ੀਆਂ ਅਤੇ ਆਪ ਹੁੰਦਰੀਆ ਵਰਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਸਾਡੇ ਕੋਲ ਬਹੁਤ ਛਕਾਇਤਾ ਆ ਰਹੀਆਂ ਹਨ ਮਜੌਦਾ ਸੇਵਾਦਾਰ ਦੀਆਂ ਆਪ ਹੁੰਦਰੀਆਂ ਨੂੰ ਬੰਦ ਕਰਵਾਉਣ ਅਤੇ ਕਿਸੇ ਯੋਗ ਵਿਅਕਤੀ ਨੂੰ ਗ੍ਰੰਥੀ ਸਿੰਘ ਦੀ ਨਿਯੁਕਤੀ ਕੀਤੀ ਜਾਵੇਗੀ ,ਜੋ ਗੁਰਦੁਆਰਾ ਸਾਹਿਬ ਦੀ ਸੇਵਾ ਰਹਿਤ ਮਰਯਾਦਾ ਤੇ ਸਿੱਖੀ ਪ੍ਰੰਪਰਾ ਅਨੁਸਾਰ ਕਰਨਯੋਗ ਹੋਵੋ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ ਸਾਹਿਬ ਨੇ ਫੈਸਲਾ ਕੀਤਾ ਕਿ ਅਗਲੇ ਕੁਝ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਸੇਵਾਦਾਰ ਦੀ ਸੇਵਾ ਲਾਈ ਜਾਵੇਗੀ ਅਤੇ ਇਸ ਕਾਰਜ ਲਈ ਪਿੰਡ ਦੇ ਮੋਹਤਬਰ ਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਵੀ ਸਲਾਹ ਲਈ ਜਾਵੇਗੀ, ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ ਨੇ ਕਿਹਾ ਗੁਰਦੁਆਰਾ ਵਿੱਚ ਗੁਰਮਤਿ ਤੇ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣਾ ਦਸਮੇਸ਼ ਤਰਨਾ ਦਲ ਮਿਸਲ ਸਹੀਦ ਬਾਬਾ ਬੀਰ ਸਿੰਘ ਦੀ ਵੱਡੀ ਡਿਊਟੀ ਹੈ ਕਿਉਂਕਿ ਦਲਪੰਥ ਵੱਲੋਂ ਗੁਰਦੁਆਰਾ ਸਾਹਿਬ ਦੀ ਸੰਸਥਾਪਨਾ ਬਕਾਇਦਾ ਤੌਰ 22/7/94 ਨੂੰ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਗ੍ਰੰਥੀ ਬਾਬਾ ਪ੍ਰੀਤਮ ਸਿੰਘ ਜੀ, ਬਾਬਾ ਸੋਢੀ ਗ੍ਰੰਥੀ ਲੋਹਟਬੱਦੀ, ਬਾਬਾ ਦਲੀਪ ਸਿੰਘ ਗ੍ਰੰਥੀ ਲੋਹਟਬੱਦੀ, ਬਲਬੀਰ ਸਿੰਘ ਗ੍ਰੰਥੀ ਲੋਹਟਬੱਦੀ, ਰਾਜਬੀਰ ਸਿੰਘ ਲੋਹਟਬੱਦੀ, ਇੰਦਰਜੀਤ ਸਿੰਘ ਲੋਹਟਬੱਦੀ,ਹਰਬੰਸ ਸਿੰਘ ਲੋਹਟਬੱਦੀ, ਜਥੇਦਾਰ ਉਜਾਗਰ ਸਿੰਘ ਹਲਵਾਰਾ, ਬਾਬਾ ਜਿਉਣ ਸਿੰਘ ਤੋਂ ਇਲਾਵਾ ਸੈਂਕੜੇ ਸੰਗਤਾਂ ਦੀ ਹਾਜ਼ਰੀ ਵਿੱਚ ਦਲਪੰਥ ਦੇ ਮੁਖੀ ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ ਵੱਲੋਂ ਸੀਰੋਪੋ ਬਖਸ਼ਿਸ਼ ਕਰਕੇ ਬਾਬਾ ਗੁਰਬਖਸ਼ ਲੋਹਟਬੱਦੀ ਨੂੰ ਸੌਂਪੀ ਗਈ ਸੀ, ਉਹਨਾਂ ਕਿਹਾ ਬਾਬਾ ਗੁਰਬਖਸ਼ ਸਿੰਘ ਦੇ ਮਰਨ ਤੋਂ ਬਾਅਦ ਦਲਪੰਥ ਵੱਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਿਸੇ ਨੂੰ ਨਹੀਂ ਸੌਪੀ ਗਈ ? ਬਾਬਾ ਕੁਲਵੰਤ ਸਿੰਘ ਸੋਢੀ ਸਾਹਿਬ ਨੇ ਕਿਹਾ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਖੇ ਆਪੂ ਬਣੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜਸਰ ਸਾਹਿਬ ਦੇ ਸੇਵਾਦਾਰ ਰਣਜੀਤ ਸਿੰਘ ਰਾਜੂ ਦੀਆਂ ਆਪ ਹੁਦਰੀਆ ਤੇ ਮਨਮਰਜ਼ੀ ਸਬੰਧੀ ਸਕਾਇਤਾ ਮਿਲ ਰਹੀਆਂ ਸਨ, ਜਿਸ ਨੂੰ ਮੁੱਖ ਰੱਖਦਿਆਂ ਦਲਪੰਥ ਨੇ ਆਪਣੀ ਡਿਊਟੀ ਸਮਝਦਿਆਂ ਰਣਜੀਤ ਸਿੰਘ ਰਾਜੂ ਨੂੰ ਸੇਵਾ ਮੁਕਤ ਕਰਕੇ ਨਵੇਂ ਅਤੇ ਯੋਗ ਸੇਵਾਦਾਰ ਨੂੰ ਸੇਵਾ ਸੌਪਣ ਦੀ ਤਿਆਰੀ ਕਰ ਲਈ ਹੈ ਅਤੇ ਅੱਜ ਬਕਾਇਦਾ ਤੌਰ ਤੇ ਇਹ ਫੈਸਲਾ ਦਲਪੰਥ ਮੁਖੀ ਵੱਲੋਂ ਕੀਤੀ ਮੀਟਿੰਗ ਤੋਂ ਬਾਅਦ ਲਿਆਂ ਗਿਆ ਹੈ, ਜਥੇਦਾਰ ਬਾਬਾ ਸੋਢੀ ਨੇ ਕਿਹਾ ਮਜੌਦਾ ਸੇਵਾਦਾਰ ਦਾਨ ਕੀਤੀ ਜ਼ਮੀਨ ਨੂੰ ਨਿੱਜੀ ਪ੍ਰਾਪਰਟੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਦਲ ਪੰਥ ਬਿਲਕੁਲ ਨਹੀਂ ਕਰਨ ਦੇਵੇਗਾ ਅਤੇ ਜਲਦੀ ਹੀ ਇਸ ਦੀ ਬਦਲੀ ਕਰ ਦਿੱਤੀ ਜਾਵੇਗੀ ਦੇ ਨਾਲ ਨਾਲ ਗੁਰੂ ਘਰ ਦੇ ਵੇਚੇ ਦਰਖਤ, ਜਿਪਸੀ,ਰੇੜੇ,ਘੋੜਾ, ਮਸ਼ੀਨਾਂ ਤੇ ਹੋਰ ਗੁਰੂਘਰ ਦੀ ਵੇਚੀ ਸੰਪਤੀ ਦਾ ਸਮਾਨ ਹਿਸਾਬ ਕਿਤਾਬ ਸੰਗਤਾਂ ਦੀ ਹਾਜ਼ਰੀ ਵਿੱਚ ਲਿਆ ਜਾਵੇਗਾ, ਉਨ੍ਹਾਂ ਕਿਹਾ ਜੋ ਇਸ ਸਬੰਧੀ ਸਾਨੂੰ ਕੋਈ ਰਾਏ ਦੇਣੀ ਚਾਹੁੰਦਾ ਹੋਵੇ ਤਾਂ ਗੁਰਦੁਆਰਾ ਟੱਕਰਸਰ ਸਾਹਿਬ ਜੀ ਟੀ ਰੋੜ ਲੁਧਿਆਣਾ ਨੇੜੇ ਦੱਧਾਂ ਹੋਰ ਪਹੁੰਚ ਕੇ ਦੱਸ ਸਕਦੇ ਹਨ ।

