ਚੰਡੀਗੜ੍ਹ, ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)–ਇਹ ਤਾਂ ਹੁਣ ਕੌਮ ਦਾ ਬੱਚਾ ਬੱਚਾ ਜਾਣਦਾ ਕਿ ਬਾਦਲ ਕੇ ਆਪਣੇ ਨਿਜੀ ਸਿਆਸੀ ਲਾਭ ਲਈ ਜਥੇਦਾਰ ਅਕਾਲਤਖਤ ਸਾਹਿਬ ਨੂੰ ਲਾਉਂਦੇ, ਵਰਤਦੇ ਤੇ ਜਲੀਲ ਕਰਕੇ ਹਟਾਉਂਦੇ ਆਏ ਹਨ ਅਤੇ ਇਹ ਵਰਤਾਰਾ ਅਜੇ ਵੀ ਜਾਰੀ ਹੈ, ਹੁਣ ਰਾਤ ਦੇ ਹਨੇਰੇ ਵਿੱਚ ਗੈਰ ਸਿਧਾਂਤਕ ਮਰਯਾਦਾ ਤਹਿਤ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚਮਚਾ ਗਿਰੀ ਦੀਆਂ ਹੱਦਾਂ ਪਾਰ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਉਹ ਸੁਖਬੀਰ ਬਾਦਲ ਵਰਗੇ ਅਕਾਲੀ ਬਣੋ ਤਾਂ ਪੰਜਾਬ ‘ਚ ਅਕਾਲੀਆਂ ਦਾ ਰਾਜ ਨਹੀਂ ਖੁਸ ਸਕਦਾ , ਜਥੇਦਾਰ ਦਾ ਇਹ ਹਾਸੋਹੀਣੀ ਨੌਜਵਾਨਾ ਨੂੰ ਦਿੱਤਾ ਉਪਦੇਸ਼ ਬਹੁਤ ਹੀ ਨਿੰਦਣਯੋਗ ਤੇ ਨੌਜਵਾਨਾ ਨੂੰ ਕੁਰਾਹੇ ਪਾਉਣ ਦੇ ਬਰਾਬਰ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਗੜਗੱਜ ਵੱਲੋਂ ਦਿੱਤੇ ਗਏ ਸੁਦੇਸ਼ ਦੀ ਜ਼ੋਰਦਾਰ ਸ਼ਬਦ ਵਿੱਚ ਨਿੰਦਾ ਕਰਦੀ ਹੋਈ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਅਗਰ ਕਿਸੇ ਅਕਾਲੀ ਬਣਨਾ ਹੈ ਤਾਂ ਅਕਾਲੀ ਫੂਲਾ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਸੁੱਖਾ ਸਿੰਘ ਮਹਿਤਾਬ ਸਿੰਘ ਵਰਗੇ ਅਕਾਲੀ ਬਣੋਂ, ਨਾਂ ਕਿ ਲੰਗਰ ਦੀਆਂ ਰੋਟੀਆਂ ਵੇਚਣ ਵਾਲੇ,ਸਰਸੇ ਵਾਲੇ ਸਾਧ ਨੂੰ ਬਿਨਾਂ ਮੁਵਾਫੀ ਮੰਗੇ ਮੁਵਾਫ ਕਰਨ ਵਾਲੇ, ਅਕਾਲ ਤਖ਼ਤ ਸਾਹਿਬ ਤੇ 2 ਦਸੰਬਰ 26 ਨੂੰ ਆਪਣੇ ਗੁਨਾਹ ਮੰਨ ਕੇ ਮੁਕਰਨਵਾਲੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਡੀਜੀਪੀ ਬਣਾਉਣ ਤੇ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੁਰਬਾਣੀ ਦਾ ਇਨਸਾਫ ਮੰਗਦੇ ਸਿੱਖਾ ਤੇ ਜਨਰਲ ਡਾਇਰ ਵਾਂਗ ਗੋਲੀਆਂ ਚਲਾਉਣ ਵਾਲੇ ਬਾਦਲ ਵਰਗੇ ਅਕਾਲੀ ਬਣੋ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਨੇ ਬਾਦਲਾਂ ਵੱਲੋਂ ਹਨੇਰੇ ਵਿੱਚ ਬਣਾਏ ਜਥੇਦਾਰ ਗੜਗੱਜ ਵੱਲੋਂ ਨੌਜਵਾਨਾਂ ਨੂੰ ਸੁਖਬੀਰ ਬਾਦਲ ਵਰਗੇ ਅਕਾਲੀ ਬਣਨ ਦੀ ਸਿਖਿਆ ਦੀ ਜ਼ੋਰਦਾਰ ਸ਼ਬਦਾਂ ‘ ਚ ਨਿੰਦਾ ਅਤੇ ਨੌਜਵਾਨਾਂ ਨੂੰ ਅਕਾਲੀ ਫੂਲਾ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਸੁੱਖਾ ਸਿੰਘ ਮਹਿਤਾਬ ਵਰਗੇ ਅਕਾਲੀ ਬਣਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਬਾਦਲਾਂ ਦੇ ਬਣਾਏ ਜਥੇਦਾਰ ਉਹਨਾਂ ਦੇ ਕਹੇ ਤੇ ਚੱਲਦੇ ਆਏ ਹਨ ਅਤੇ ਜਦੋਂ ਬਾਦਲਾ ਦੇ ਕਹਿਣੇ ਨਾਂ ਚੱਲੇ ਤਾਂ ਵੱਡੀ ਜ਼ਲਾਲਤ ਨਾਲ ਲਹਿਦੇ ਵੇਖੇ ਹਨ ਪਰ ਹਨੇਰੇ ਵਿਚ ਬਣੇ ਜਥੇਦਾਰ ਗੜਗੱਜ ਨੇ ਚਮਚਾ ਗਿਰੀ ਦੀਆਂ ਹੱਦਾਂ ਪਾਰ ਕਰਕੇ ਜੋ ਪੰਜਾਬ ਦੇ ਨੌਜਵਾਨਾਂ ਨੂੰ ਸੁਖਬੀਰ ਬਾਦਲ ਵਰਗੇ ਅਕਾਲੀ ਬਣਨ ਦੀ ਸਿਖਿਆ ਦਿੱਤੀ ਹੈ ਬਹੁਤ ਹੀ ਨਿੰਦਣਯੋਗ ਹੈ, ਭਾਈ ਖਾਲਸਾ ਨੇ ਕਿਹਾ ਇਸੇ ਹੀ ਕਰਕੇ ਬਾਦਲਾਂ ਨੂੰ ਸਿੱਖ ਪੰਥ ਨੇ ਅਰਸ਼ੋ ਤੋਂ ਫ਼ਰਸ਼ਾਂ ਤੇ ਲੈ ਆਂਦਾ ਹੈ ਅਤੇ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਰਾਹੀਂ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋ ਕੀਤੀ ਜਾ ਰਹੀ ਹੈ, ਭਾਈ ਖਾਲਸਾ ਨੇ ਕਿਹਾ ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਨੌਜਵਾਨ ਪੀੜ੍ਹੀ ਬਾਦਲਕਿਆਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੀ ਅਤੇ ਇਸ ਦਾ ਸਬੂਤ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੇਖਣ ਨੂੰ ਪ੍ਰਤੱਖ ਮਿਲ ਜਾਵੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨੌਜਵਾਨਾਂ ਨੂੰ ਸੁਖਬੀਰ ਬਾਦਲ ਵਰਗੇ ਅਕਾਲੀ ਬਣਨ ਵਾਲੇ ਦਿੱਤੇ ਸੁਦੇਸ਼ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਦੁਹਾਈ ਰੱਬ ਦੀ ਸੱਚੇ ਤਖ਼ਤ ਸਾਹਿਬ ਤੇ ਬੈਠ ਕੇ ਕੂੜ ਵਾਲੀ ਬਾਦਲਾਂ ਦੀ ਨੀਤੀ ਛੱਡ ਦਿਉ ਤਾਂ ਕਿ ਸਿੱਖਾਂ ਦੇ ਸਰਵਉੱਚ ਅਦਾਲਤ ਅਕਾਲ ਤਖ਼ਤ ਸਾਹਿਬ ਦੀ ਪੁਰਾਤਨ ਮਰਯਾਦਾ ਪਰੰਪਰਾ ਤੇ ਸਿਧਾਂਤਾਂ ਨੂੰ ਕਾਇਮ ਰੱਖਿਆ ਜਾ ਸਕੇ ।


