ਤਰਨਤਾਰਨ, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– 2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਾਰੀਆਂ ਪਾਰਟੀਆਂ ਵੱਲੋਂ ਜਿੱਤਣ ਦੀ ਸੰਭਾਵਨਾ ਵਧਾਉਣ ਗੱਠਜੋੜ ਜਾਰੀ ਹਨ ਅਤੇ ਇਸੇ ਨੀਤੀ ਤਹਿਤ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿੱਲ ਹਰਪ੍ਰੀਤ ਸਿੰਘ ਨੇ ਵਾਰਸਪੰਜਾਬ ਜਥੇਬੰਦੀ ਨੂੰ ਸਪੱਸ਼ਟ ਕਿਹਾ ਕਿ 40/40 ਸੀਟਾਂ ਤੋਂ ਇਲਾਵਾ ਬਾਕੀ ਸੀਟਾਂ ਸਹੀਦ ਪਰਿਵਾਰਾ ਨੂੰ ਦੇਣ ਵਾਲੇ ਫਾਰਮੂਲੇ ਤਹਿਤ ਗੱਠਜੋੜ ਕੀਤਾ ਜਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਾਰਸ ਪੰਜਾਬ ਜਥੇਬੰਦੀ ਨਾਲ ਗੱਠਜੋੜ ਕਰਨ ਦੀ ਸ਼ਲਾਘਾ ਕਰਦੀ ਹੋਈ ਸਪਸ਼ਟ ਕਰਦੀ ਹੈ ਕਿ ਅਗਰ ਵਾਰਿਸ ਪੰਜਾਬ ਜਥੇਬੰਦੀ ਅਤੇ ਪੁਨਰ ਸੁਰਜੀਤ ਅਕਾਲੀ ਦਲ ਵਿੱਚ ਗੱਠਜੋੜ ਹੁੰਦਾ ਹੈ ਤਾਂ 2027 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਦੇ ਚੰਗੇ ਨਤੀਜੇ ਨਿਕਲਣ ਵਾਲੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਸਕਦੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੁਨਰ ਸੁਰਜੀਤ ਅਕਾਲੀ ਦਲ ਅਤੇ ਵਾਰਸ ਪੰਜਾਬ ਜਥੇਬੰਦੀ ਦੇ ਹੋ ਰਹੇ ਗੱਠਜੋੜਾਂ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਚੋਣਾਂ ਵਿੱਚ ਗੱਠਜੋੜ ਹੋਣਾ ਲਗਭਗ ਤਹਿ ਹੈਂ ਪਰ ਅਕਾਲੀ ਦਲ ਅੱਜਕਲ੍ਹ ਹਾਸੀਆ ਤੇ ਹੈ ,ਇਸ ਕਰਕੇ ਕੋਈ ਵੱਡੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਅਤੇ ਜ਼ੇਕਰ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਾਰਸ਼ ਪੰਜਾਬ ਜਥੇਬੰਦੀ ਨੂੰ 40/40 ਸੀਟਾਂ ਤੇ ਬਾਕੀ ਸ਼ਹੀਦ ਪਰਿਵਾਰਾਂ ਨੂੰ ਦੇਣ ਦੇ ਫਾਰਮੂਲੇ ਤਹਿਤ ਗੱਠਜੋੜ ਹੁੰਦਾਂ ਹੈ ਤਾਂ ਵੱਡੀ ਸਫਲਤਾ ਪ੍ਰਾਪਤ ਹੋਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਾਰਸ ਪੰਜਾਬ ਜਥੇਬੰਦੀ ਨੂੰ 40 ਸੀਟਾਂ ਅਤੇ 40 ਪੁਨਰਸੁਰਜੀਤ ਅਕਾਲੀ ਦਲ ਛੱਡ ਕੇ ਬਾਕੀ ਸੀਟਾਂ ਸਹੀਦ ਪਰਿਵਾਰਾਂ ਨੂੰ ਦੇਣ ਵਾਲੇ ਫਾਰਮੂਲੇ ਤਹਿਤ ਗੱਠਜੋੜ ਕਰਨ ਦਾ ਸਵਾਗਤ ਕਰਦੀ ਉਮੀਦ ਰੱਖਦੀ ਹੈ ਕਿ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ, ਇਸ ਕਰਕੇ ਪੁਨਰ ਸੁਰਜੀਤ ਅਕਾਲੀ ਦਲ ਨੂੰ ਇਸ ਫਾਰਮੂਲੇ ਤਹਿਤ ਵਾਰਸ ਪੰਜਾਬ ਜਥੇਬੰਦੀ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ ਅਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ, ਪਰ ਇਹ੍ ਸਮਝੌਤਾ ਅਜੇ ਸਮੇਂ ਦੀ ਕੁੱਖ ਵਿੱਚ ਹੈ ।


