ਅੰਮ੍ਰਿਤਸਰ, ਗੁਰਦਾਸਪੁਰ, 16 ਅਗਸਤ ( ਸਰਬਜੀਤ ਸਿੰਘ)– ਅੱਜ ਦੇਸ਼ ਦੀ ਵੰਡ ਵੇਲੇ ਸ਼ਹੀਦ ਹੋਏ 10 ਲੱਖ ਸ਼ਹੀਦਾ ਦੀ ਯਾਦ ਵਿੱਚ ਅਕਾਲ ਤਖਤ ਸਾਹਿਬ ਵਿਖੇ ਰੱਖੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਦਿਆਂ ਜਿਥੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਲਾਮ ਕੀਤਾ ਗਿਆ, ਉਥੇ ਭਾਰਤ ਅਤੇ ਪਾਕਿਸਤਾਨ ਦੇਸ਼ਾਂ ਦੀਆਂ ਦੋਹਾਂ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਕਿ ਦੇਸ਼ ਵਾਸੀਆਂ ਤੇ ਹੋਰ ਵਿਦੇਸ਼ੀ ਸੰਗਤਾਂ ਲਈ ਕਰਤਾਰ ਪੁਰ ਸਾਹਿਬ ਦਾ ਖੋਲ੍ਹਣ ਦੀ ਮੰਗ ਕੀਤੀ ਗਈ ਹੁਣ ਦੇਖਦੇ ਹਾਂ ਕਿ ਸਰਕਾਰ ਕਰਤਾਰ ਪੁਰ ਦਾ ਲਾਂਘਾਂ ਖੋਲ ਕੇ ਸੰਗਤਾਂ ਆਪਣੇ ਪਾਕਿਸਤਾਨ ਸਥਿਤ ਕਰਤਾਰ ਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਦੇਂਦੀ ਹੈ ਜਾ ਨਹੀ ? ਇਹ ਤਾਂ ਸਮੇਂ ਦਾ ਭਵਿੱਖ ਤਹਿ ਕਰੇਗਾ ਪਰ ਦੇਸ਼ ਦੀ ਵੰਡ ਵਾਲੇ 10 ਲੱਖ ਸ਼ਹੀਦ ਹੋਏ ਸ਼ਹੀਦੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨੀ ਬਹੁਤ ਹੀ ਸ਼ਲਾਘਾਯੋਗ ਵਰਤਾਰਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਪੀ ਏ ਭਾਈ ਸੁਖਦੇਵ ਸਿੰਘ ਜਗਰਾਓਂ ਨੇ ਦੇਸ਼ ਦੀ ਵੰਡ ਮੌਕੇ 10 ਲੱਖ ਸ਼ਹੀਦੀ ਹੋਏ ਸ਼ਹੀਦੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਵਾਲੇ ਧਰਮੀ ਵਰਤਾਰੇ ਦੀ ਸ਼ਲਾਘਾ ਅਤੇ ਦੋਹਾਂ ਮੁਲਕਾਂ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੋਲ੍ਹਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਜਥੇਦਾਰ ਅਕਾਲਤਖਤ ਸਾਹਿਬ ਨੇ ਅਰਦਾਸ ਵਿੱਚ ਕਿਹਾ ਭਾਰਤੀ ਹਕੂਮਤ ਦੀ ਮੌਕਾ ਪ੍ਰਸਤੀ ਕਰਕੇ ਜਿਥੇ ਦੇਸ ਵੱਡਿਆਂ ਗਿਆ 10 ਲੱਖ ਸ਼ਹੀਦ ਹੋਏ ਅਤੇ ਸਿਖਾਂ ਪੂਜਨੀਕ ਅਸਥਾਨ ਖੋਏ ਗਏ ਜਿਨ੍ਹਾਂ ਦੇ ਦਰਸ਼ਨਾਂ ਨੂੰ ਸਿੱਖ ਸੰਗਤਾਂ ਲੋਚ ਰਹੀਆਂ ਹਨ, ਭਾਈ ਖਾਲਸਾ ਨੇ ਕਿਹਾ ਜਥੇਦਾਰ ਸਾਹਿਬ ਨੇ ਕਿਹਾ ਭਾਰਤੀ ਹਕੂਮਤ ਨੇ ਸਦਾ ਹੀ ਸਿਖਾਂ ਨਾਲ ਬੇਇਨਸਾਫ਼ੀ ਅਨਆਏ ਕੀਤਾ ਅਤੇ ਅੱਜ ਵੀ ਭਾਰਤੀ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਗੈਰ ਕਾਨੂੰਨੀ ਢੰਗ ਨਾਲ ਸਿਖਾਂ ਨੂੰ ਬੰਦੀ ਬਣਾਇਆ ਗਿਆ, ਉਹਨਾਂ ਕਿਹਾ ਸਰਕਾਰ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਦੇਸ਼ ਵਿੱਚ ਸਿਖਾਂ ਵਿਚੋਂ ਬੇਗਾਨਗੀ ਵਾਲੇ ਪਾਏ ਜਾ ਰਹੇ ਅਹਿਸਾਸ ਦੂਰ ਕੀਤਾ ਜਾ ਸਕੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਵੱਲੋਂ ਦੋਹਾਂ ਦੇਸ਼ਾਂ ਨੂੰ ਕਰਤਾਰਪੁਰ ਸਾਹਿਬ ਲਾਂਘਾਂ ਖੋਲ੍ਹਣ ਅਤੇ ਭਾਰਤ ਸਰਕਾਰ ਤੋਂ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਦੀ ਪੂਰਨ ਹਮਾਇਤ ਕਰਦੀ ਹੋਈ ਸਰਕਾਰ ਤੋਂ ਇਹ ਦੋਹਾਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦੀ ਹੈ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਆਦਿ ਆਗੂ ਹਾਜ਼ਰ ਸਨ ।


