ਹੁਸ਼ਿਆਰਪੁਰ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜਗਤਾਰ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਮਈ ਨੂੰ ਚੰਡੀਗੜ੍ਹ ਵਿਖੇ ਕਿਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਹਰਮੇਸ਼ ਸਿੰਘ ਢੇਸੀ ਭੂਪਿੰਦਰ ਸਿੰਘ ਭੂੰਗਾ ਕਲਵਿੰਦਰ ਸਿੰਘ ਚਾਹਲ ਦਰਸ਼ਨ ਸਿੰਘ ਖਨੂਰ ਸੁਖਵਿੰਦਰ ਸਿੰਘ ਸੋਢੀ ਜੱਲੋਵਾਲ ਸਤਨਾਮ ਸਿੰਘ ਮੁਖਲਿਆਣਾ ਗੁਰਦੀਪ ਸਿੰਘ ਹਰਖੋਵਾਲ ਹਰਨੇਕ ਸਿੰਘ ਪੰਡੋਰੀ ਬੀਬੀ ਬਲਵਿੰਦਰ ਸਿੰਘ ਵਿਰਕ ਬਡਲਾ ਜਰਨੈਲ ਸਿੰਘ ਮੁਖਲਿਆਣਾ ਸਰਪੰਚ ਰਾਮਜੀਤ ਸਿੰਘ ਦੇਣੇਵਾਲ ਅਵਤਾਰ ਸਿੰਘ ਖਨੂਰ ਕੁਲਬੀਰ ਸਿੰਘ ਮਜਾਰਾ ਡੀਂਗਰੀਆਂ ਬਾਬਾ ਸਰਜੀਤ ਸਿੰਘ ਸਿੰਘ ਧਰਮਵੀਰ ਸਿੰਘ ਹਾਰਟਾ ਆਦੀ ਹਾਜ਼ਰ ਸਨ।


