ਗੁਰੂ ਰਵੀਦਾਸ ਮਹਾਰਾਜ ਜੀ ਦਾ 649 ਵਾਂ ਪ੍ਰਕਾਸ਼ ਦਿਹਾੜਾ ਡੇਰਾ ਬਾਬਾ ਫੂਲ ਨਾਥ ਨਾਨਕ ਨਗਰੀ ਚੁਹੇੜੂ ਜਲੰਧਰ ਵਿਖੇ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ – ਸੰਤ ਕਿਸ਼ਨ ਨਾਥ ਮਹਾਰਾਜ

ਦੋਆਬਾ

ਜਲੰਧਰ, ਗੁਰਦਾਸਪੁਰ, 1 ਮਾਰਚ (ਸਰਬਜੀਤ ਸਿੰਘ)– ਅੱਜ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਨਾਨਕ ਨਗਰੀ ਚੁਹੇੜੂ ਦੇ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਕਿਰਸਨਾਥ ਮਹਾਰਾਜ ਜੀ ਦੀ ਦੇਖ ਰੇਖ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਅਗਵਾਈ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਈ ਗਈ ਕਾਫੀ ਦਿਨਾਂ ਤੋਂ ਆਦਿ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ਼ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਲੜੀਵਾਰ ਭੋਗ ਪਾਏ ਗਏ ਅਤੇ ਅੱਜ 649 ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਦੇ ਭੋਗ ਪਾਏ ਗਏ, ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਸੰਤਾਂ ਮਹਾਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਗਿਆ, ਬਹੁਤ ਨਾਮੀ ਕਲਾਕਾਰਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਵਿੱਚ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਸਮਾਗਮ ਵਿੱਚ ਬਹੁਤ ਸਾਰੇ ਧਾਰਮਿਕ ਸਿਆਸੀ ਸਮਾਜਿਕ ਅਤੇ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਉਪਦੇਸ਼ ਨੂੰ ਸ੍ਰਵਣ ਕੀਤਾ, ਸਮਾਗਮ ਵਿਚ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਦੇ ਗੱਦੀ ਨਸ਼ੀਨ ਸੰਤ ਕਿਰਸਨਨਾਥ ਜੀ,ਸੰਤ ਅਵਤਾਰ ਦਾਸ ਚੁਹੇੜੇ ਵਾਲੇ,ਸੰਤ ਟਹਿਲ ਨਾਥ ਨੰਗਲ ਵਾਲੇ, ਠੇਕੇਦਾਰ ਭੁਲਾ ਰਾਮ ਜੀ,ਹੈਡ ਗ੍ਰੰਥੀ ਡੇਰਾ, ਸੈਕਟਰੀ ਤੋਂ ਇਲਾਵਾ ਬਹੁਤ ਸਾਰੇ ਸੇਵਾਦਾਰਾਂ ਨੇ ਹਾਜ਼ਰੀ ਲਵਾਈ, ਇਸ ਮੌਕੇ ਗੱਦੀ ਨਸ਼ੀਨ ਸੰਤ ਕਿਸ਼ਨ ਨਾਥ ਮਹਾਰਾਜ ਜੀ ਨੇ ਜਿਥੇ ਆਪਣੇ ਪ੍ਰਵਚਨਾਂ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਉਪਦੇਸ਼ ਕੀਤਾ ਕਿ ਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਤੇ ਬਾਓ ਕਾਂਸ਼ੀ ਰਾਮ ਜੀ ਦੀ ਪ੍ਰੇਰਨਾ ਸਦਕਾ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਰਾਜ ਸਤਾ ਦੀ ਪ੍ਰਾਪਤੀ ਲਈ ਉਦਮ ਉਪਰਾਲੇ ਕੀਤੇ ਜਾਣ, ਉਹਨਾਂ ਕਿਹਾ ਡੇਰਾ ਬਾਬਾ ਫੂਲ ਨਾਥ ਦੀ ਸਰਪ੍ਰਸਤੀ ਹੇਠ ਜੇਤੇਵਾਲੀ ਵਿਖੇ ਸੁੰਦਰ ਸਕੂਲ ਬਣਇਆ ਗਿਆ ਅਤੇ ਬੱਚਿਆਂ ਨੂੰ ਵਿੱਦਿਆ ਦੇਣ ਡੇਰੇ ਵਿਖੇ ਟਵੀਸਨ ਸੈਂਟਰ ਬਣਾਇਆ ਗਿਆ ਹੈ ਜਿਥੇ ਵਿਦਿਆਰਥੀਆਂ ਨੂੰ ਫਰੀ ਪੜਾਈ ਕਰਾਈ ਜਾਂਦੀ ਹੈ, ਇਸ ਮੌਕੇ ਤੇ ਆਏ ਸੰਤਾਂ ਮਹਾਪੁਰਸ਼ਾਂ ਦਾ ਸੰਤ ਕਿਸ਼ਨ ਦਾਸ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ, ਇਸ ਮੌਕੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।

Leave a Reply

Your email address will not be published. Required fields are marked *