ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, ਇੱਕ ਦੀ ਮੌਤ, ਕਾਰ ਚਾਲਕ ਖਿਲਾਫ ਮਾਮਲਾ ਦਰਜ਼

ਗੁਰਦਾਸਪੁਰ

ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)–ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਗਈ, ਜਦੋਂ ਕਿ ਇੱਕ ਨੌਜਵਾਨ ਜਖਮੀ ਹੋ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਧਾਰੀਵਾਲ ਦੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗਦੀਪ ਸਿੰਘ ਪੁੱਤਰ ਸੂਰਤੀ ਸਿੰਘ ਵਾਸੀ ਜੇਲ ਰੋਡ, ਗੋਲਡਨ ਐਵੀਨਿੳ ਕਲੋਨੀ ਗੁਰਦਾਸਪੁਰ,24 ਜੁਲਾਈ ਉਹ ਆਪਣੇ ਦੋਸਤ ਵਿਕਟਰ ਮਸੀਹ ਪੁੱਤਰ ਇੰਮੈਨੂੰਅਲ ਮਸੀਹ ਵਾਸੀ ਰੋੜੀ ਮੁਹੱਲਾ ਗੁਰਦਾਸਪੁਰ ਮੋਟਰਸਾਇਕਲ ਤੇ ਸਵਾਰ ਹੋ ਕੇ ਸੇਖਵਾਂ ਤੋਂ ਨਿਜੀ ਕੰੰਮ ਕਰਕੇ ਵਾਪਿਸ ਜਾ ਰਹੇ ਸੀ ਜਦੋਂ ਉਹ ਬਾਈਪਾਸ ਧਾਰੀਵਾਲ ਸਾਹਮਣੇ ਪਿੰਡ ਲੇਹਲ ਪੁੱਜੇ ਤਾਂ ਬਟਾਲਾ ਸਾਇਡ ਤੋਂ ਇੱਕ ਤੇਜ ਰਫਤਾਰ ਗੱਡੀ ਆਈ ਜਿਸਨੂੰ ਨਾਮਲੂਮ ਵਿਅਕਤੀ ਚਲਾ ਰਿਹਾ ਸੀ ਜਿਸਨੇ ਆਪਣੀ ਗੱਡੀ ਬਿਨਾਂ ਹਾਰਨ ਦਿੱਤੇ ਲਾਪ੍ਰਵਾਹੀ ਨਾਲ ਚਲਾ ਕੇ ਮੁਦਈ ਦੇ ਮੋਟਰਸਾਇਕਲ ਵਿੱਚ ਮਾਰ ਦਿੱਤੀ ਜਿਸ ਨਾਲ ਵਿਕਟਰ ਮਸੀਹ ਦੀ ਮੋਕਾ ਪਰ ਹੀ ਮੌਤ ਹੋ ਗਈ ਹੈ । ਜਦੋਂ ਕਿ ਉਸਦੇ ਜਿਆਦਾ ਸੱਟਾਂ ਲੱਗਣ ਕਰਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਹੈ।

Leave a Reply

Your email address will not be published. Required fields are marked *