ਯੂਰਪ ਵਿੱਚ ਵੱਧ ਗਰਮੀ ਪੈਣ ਨਾਲ ਸਾਲ 2022 ਵਿੱਚ 61 ਹਜ਼ਾਰ ਲੋਕਾਂ ਦੀ ਜਾਨ ਗਈ
ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)–ਪੰਜਾਬ ਬਾਰੇ ਮਿਲੀ ਗਰਭਵਤੀ ਔਰਤਾਂ ਦੀ ਇੱਕ ਰਿਪੋਰਟ ਅਨੁਸਾਰ ਇਸ ਸਮੇਂ 3 ਮਹੀਨਿਆਂ ਵਿੱਚ 87 ਗਰਭਵਤੀ ਔਰਤਾਂ ਦੀ ਮੌਤ ਹੋ ਰਹੀ ਹੈ। ਸਿਹਤ ਸੇਵਾਵਾਂ ਤੇ ਇਹ ਸਵਾਲ ਖੜ੍ਹੇ ਹੁੰਦੇ ਹਨ ਕਿ ਅਜਿਹਾ ਪ੍ਰਬੰਧ ਦੀ ਕਿਉਂ ਘਾਟ ਹੈ ਕਿ ਇਹ ਹਸਪਤਾਲ ਜਾਂਦੇ ਸਮੇਂ ਹੀ ਡਿਲਵਰੀ ਰੂਮ ਤੱਕ ਪਹੁੰਚਣ ਸਮੇਂ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਸਬੰਧੀ ਡਾਇਰੈਕਟਰ ਹੈਲਥ ਨੇ ਵੀ ਰਿਪੋਰਟ ਸਮੂਹ ਸਿਵਲ ਸਰਜਨਾਂ ਤੋਂ ਮੰਗੀ ਹੈ ਕਿ ਇਸਦਾ ਮੁੱਖ ਕਾਰਨ ਕੀ ਹੈ।
ਉਧਰ ਯੂਰਪ ਵਿੱਚ ਇੱਕ ਖੁਲਾਸਾ ਹੋਇਆ ਹੈ ਕਿ ਇਸ ਸਾਲ ਔਸਤਨ ਨਾਲੋਂ 2 ਗੁਣਾ ਵੱਧ ਗਰਮੀ ਸਾਲ 2022 ਵਿੱਚ 61 ਹਜਾਰ ਲੋਕਾਂ ਦੀ ਜਾਣ ਗਈ ਹੈ। ਵੱਧ ਰਹੀ ਤਪਿਸ਼ ਜਲਵਾਯੂ ਤੇ ਤੇਜ ਗਰਮੀ ਕਾਰਨ ਯੂਰਪ ਦੇ ਠੰਢੇ ਖਿੱਤੇ ਵਿੱਚ ਹੀ ਅਜਿਹੇ ਅੰਕੜੇ ਮੌਤਾਂ ਦਾ ਹੋਣਾ ਗੰਭੀਰ ਖਤਰੇ ਦੀ ਘੰਟੀ ਹੈ। ਜੇਕਰ ਵਾਤਾਵਰਣ ਸੰਭਾਲ ਨੂੰ ਪਹਿਲ ਨਹੀਂ ਦਿੱਤੀ ਤਾਂ ਹੋਰ ਵੀ ਭਿਆਨਕ ਨਤੀਜੇ ਸਾਹ੍ਹਮਣੇ ਆਉਣ ਦਾ ਖਦਸ਼ਾ ਹੈ।