ਜਰਮਨ, ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਜਰਮਨੀ ਵਿੱਚ ਯੂਕਰੇਨ ਜੰਗ ਵਿਰੋਧੀ ਸੁਰਾਂ ਤੇਜ ਹੋਣ ਲੱਗੀਆਂ ਹਨ। ਤਿੰਨ ਦਿਨ ਪਹਿਲਾਂ ਬਰਲਿਨ ਸ਼ਹਿਰ ਵਿੱਚ ਦਹਿ ਹਜਾਰਾਂ ਲੋਕਾਂ (ਜਥੇਬੰਦਕਾਂ ਮੁਤਾਬਕ ਮੁਜਾਹਰਾਕਾਰੀਆਂ ਦੀ ਗਿਣਤੀ ਇੱਕ ਲੱਖ ਤੋਂ ਉੱਪਰ ਸੀ) ਦੇ ਇਕੱਠ ਨੇ ਜਰਮਨ ਸਰਕਾਰ ਦੀ ਯੂਕਰੇਨ ਹਕੂਮਤ ਨੂੰ ਹਥਿਆਰ ਤੇ ਮਾਲੀ ਮਦਦ ਭੇਜਣ ਦੀ ਨੀਤੀ ਬੰਦ ਕਰਨ ਦੀ ਜੋਰਦਾਰ ਮੰਗ ਕੀਤੀ। ਨਾਲ਼ ਹੀ ਜਰਮਨ ਸਰਕਾਰ ਦੀਆਂ ਆਰਥਿਕ ਨੀਤੀਆਂ ਉੱਪਰ ਵੀ ਰੋਸ ਜਾਹਰ ਕੀਤਾ। ਕਈ ਬੈਨਰਾਂ ਵਿੱਚ ਜਰਮਨੀ ਵਿੱਚੋਂ ਅਮਰੀਕੀ ਫੌਜੀ ਅੱਡੇ ਖਤਮ ਕਰਨ ਦੀ ਮੰਗ ਵੀ ਦਿਸੀ। ਇਹਨਾਂ ਮੁਜਾਹਰਿਆਂ ਵਿੱਚ ਵੱਖੋ-ਵੱਖ ਸਿਆਸੀ ਵਿਚਾਰਾਂ ਵਾਲ਼ੇ ਲੋਕ ਸ਼ਾਮਲ ਸਨ।
ਲਲਕਾਰ ਤੋਂ ਧੰਨਵਾਦ ਸਹਿਤ।