ਫਰਜੀ ਰਿਸ਼ਤੇਦਾਰ ਦੱਸ ਕੇ ਲੱਖਾਂ ਰੂਪਏ ਦੀ ਮਾਰੀ ਠੱਗੀ, ਅਣਪਛਾਤੇ ਵਿਅਕਤੀ ਨਾਮਜਦ

ਗੁਰਦਾਸਪੁਰ

ਗੁਰਦਾਸਪੁਰ, 28 ਜੂਨ (ਸਰਬਜੀਤ)–ਫਰਜੀ ਰਿਸ਼ਤੇਦਾਰ ਦੱਸ ਕੇ ਲੱਖਾਂ ਰੂਪਏ ਦੀ ਠਗੀ ਮਾਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪਰਮਿੰਦਰ ਕੋਰ ਪਤਨੀ ਮਹਿੰਦਰ ਸਿੰਘ ਵਾਸੀ ਗਲੀ ਨੰ:3 ਬਾਬਾ ਟਹਿਲ ਸਿੰਘ ਕਲੋਨੀ ਤਿੱਬੜੀ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਫਰਜੀ ਰਿਸ਼ਤੇਦਾਰ ਅਤੇ ਉਸਦਾ ਫਰਜੀ ਵਕੀਲ ਬਣ ਕੇ ਫੋਨ ਕਾਲ ਕਰਕੇ 7 ਲੱਖ 80 ਹਜਾਰ ਰੁਪਏ ਆਪਣੇ ਅਕਾਊਟਾਂ ਵਿੱਚ ਪਵਾ ਕੇ ਧੋਖਾਧੜੀ ਕੀਤੀ ਹੈ। ਇਸੇ ਤਰਾਂ ਕਿਸੇ ਨਾ-ਮਾਲੂਮ ਵਿਅਕਤੀਆਂ ਵੱਲੋਂ ਉਸਦੇ ਸਮੇਤ (15) ਵੱਖ-ਵੱਖ ਵਿਅਕਤੀਆਂ ਨੂੰ ਫੋਨ ਕਾਲਾ ਕਰਕੇ ਅਤੇ ਉਨਾਂ ਦੇ ਰਿਸ਼ਤੇਦਾਰ ਦੱਸ ਕੇ ਕੁੱਲ ਰਕਮ 52 ਲੱਖ 75 ਹਜਾਰ ਰੁਪਏ ਆਪਣੇ ਅਕਾਊਂਟਾਂ ਵਿੱਚ ਪਵਾ ਕੇ ਉਨਾਂ ਨਾਲ ਠੱਗੀ ਮਾਰੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *