ਗੁਰਦਾਸਪੁਰ, 27 ਜੂਨ (ਸਰਬਜੀਤ)–ਥਾਣਾ ਦੀਨਾਨਗਰ ਦੀ ਪੁਲਸ ਨੇ ਹਮਲਾ ਕਰਕੇ ਜਖਮੀ ਕਰਨ ਦੇ ਮਾਮਲੇ ਵਿੱਚ 6 ਲੋਕਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ।
ਮਿੱਤਰਮਾਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਛੰਭ ਵਾਲਾ ਰੋਡ ਬਹਿਰਾਮਪੁਰ ਰੋਡ ਅਵਾਂਖਾ ਨੇ ਦੱਸਿਆ ਕਿ 25 ਜੂਨ ਨੂੰ ਉਹ ਅਤੇ ਉਸਦਾ ਦੋਸਤ ਅਜੇ ਕੁਮਾਰ ਪੁੱਤਰ ਉਮ ਪ੍ਰਕਾਸ ਵਾਸੀ ਮਰਲਾ ਕਲੋਨੀ ਅਵਾਂਖਾ ਆਪਣੇ-ਆਪਣੇ ਮੋਟਰਸਾਇਕਲਾ ਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਸੀ ਜਦੋਂ ਉਹ ਕਮਿਊਂਨਟੀ ਹਾਲ ਅਵਾਂਖਾ ਨੇੜੇ ਪੁੱਜੇ ਤਾਂ ਜਤਿਨ ਪੁੱਤਰ ਧਰਮ ਪਾਲ ਫੋਜੀ ਵਾਸੀ, ਊਸਾ ਰਾਣੀ ੍ ਚੰਚਲ ਪਤਨੀ ਧਰਮਪਾਲ ਫੌਜੀ ਵਾਸੀਆਂਨ ਮਰਲਾ ਕਲੋਨੀ ਅਵਾਂਖਾ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਅਜੇ ਕੁਮਾਰ ਨੂੰ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ।


