ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)–ਚਿੱਟਾ ਕਵੀਨ ਪੁਲਸ ਕਾਂਸਟੇਬਲ ਅਮਨਦੀਪ ਕੌਰ ਨੂੰ ਦੁਬਾਰਾ ਵਿਜੀਲੈਂਸ ਵੱਲੋਂ ਗਿਰਫ਼ਤਾਰ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਬਠਿੰਡਾ ਵਿਜੀਲੈਂਸ ਵੱਲੋਂ ਪਰਚਾ ਦਰਜ਼ ਕੀਤਾ ਗਿਆ ਸੀ ਅਤੇ ਉਸ ਦੀ ਜਾਇਦਾਦ ਨੂੰ ਵੀ ਸੀਜ ਕਰ ਦਿੱਤਾ ਗਿਆ ਸੀ ਅਤੇ ਉਹ ਰਿਮਾਂਡ ਤੇ ਚੱਲ ਰਹੀ ਸੀ ਜਦੋਂ ਵਿਜੀਲੈਂਸ ਵਾਲੇ ਵੀ ਉਸ ਤੇ ਮੇਹਰਬਾਨ ਹੋ ਗਏ ਅਤੇ ਰੀਮਾਡ ਖ਼ਤਮ ਹੋਣ ਤੋਂ ਪਹਿਲਾਂ ਹੀ ਉਸ ਨੂੰ ਪੇਸ਼ ਕੀਤਾ ਤੇ ਕਹੇ ਦਿੱਤਾ, ਆਖੇ ! ਹੁਣ ਇਸ ਲਈ ਰੀਮਾਡ ਹੋਰ ਨਹੀਂ ਚਾਹੀਦਾ,ਲੈ ਗਏ ਜੇਲ੍ਹ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਵਿਜੀਲੈਂਸ ਵੱਲੋਂ ਬੀਬੀ ਅਮਨਦੀਪ ਕੌਰ ਦੇ ਚੱਲ ਰਹੇ ਰੀਮਾਡ ਤੋਂ ਪਹਿਲਾਂ ਹੀ ਜੇਲ੍ਹ ਵਿੱਚ ਲਿਜਾਣ ਵਾਲੇ ਵਰਤਾਰੇ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਦੱਸਿਆ ਬੀਬੀ ਅਮਨਦੀਪ ਕੌਰ ਨੂੰ ਦੁਬਾਰਾ ਵਿਜੀਲੈਂਸ ਵੱਲੋਂ ਗਿਰਫ਼ਤਾਰ ਕਰਨ ਦੀ ਉਨ੍ਹਾਂ ਲੋਕਾਂ ਨੂੰ ਖੁਸੀ ਹੋਈ ਤੇ ਥੋੜ੍ਹਾ ਹੌਸਲਾ ਹੋਇਆ ਸੀ, ਜਿਹੜੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਸ਼ਰੇਆਮ ਕਹੇ ਰਹੇ ਸੀ ਕਿ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਗਰੀਬਾ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਗਿਆ ,ਹੁਣ ਇਸ ਮਹਿਲਾ ਕੰਨਸਟੇਬਲ ਬੀਬੀ ਅਮਨਦੀਪ ਕੌਰ ਦੀ ਚਿੱਟਾ ਵੇਚ ਕੇ ਬਣਾਈ ਕਰੋੜਾਂ ਦੀ ਕੋਠੀ ਤੇ ਬੁਲਡੋਜ਼ਰ ਚੱਲੇਗਾ, ਭਾਈ ਖਾਲਸਾ ਨੇ ਦੱਸਿਆ ਉਹਨਾਂ ਲੋਕਾਂ ਦੇ ਪੱਲੇ ਉਦੋਂ ਵੱਡੀ ਨਿਰਾਸ਼ਤਾ ਪੈਦਾ ਹੋਈ ਜਦੋਂ ਦੁਬਾਰਾ ਵਿਜੀਲੈਂਸ ਵੱਲੋਂ ਫੜੀ ਗਈ ਬੀਬੀ ਅਮਨਦੀਪ ਕੌਰ ਚਿੱਟਾ ਕਵੀਨ ਤੇ ਵਿਜੀਲੈਂਸ ਵੀ ਮੇਹਰਬਾਨ ਹੋ ਗਈ ਅਤੇ ਚੱਲ ਰਹੇ ਰੀਮਾਡ ਦੇ ਵਿਚੇ ਹੀ ਪੇਸ਼ ਕਰਕੇ ਕਹੇਂ ਦਿੱਤਾ,ਅਖੇ ! ਇਸ ਦੇ ਹੋਰ ਰੀਮਾਡ ਦੀ ਜ਼ਰੂਰਤ ਨਹੀਂ ? ਛੱਡ ਆਏ ਜੇਲ੍ਹ, ਭਾਈ ਖਾਲਸਾ ਨੇ ਦੱਸਿਆ ਗੁਰਬਾਣੀ ਦਾ ਫੁਰਮਾਨ ਹੈ, ਚੋਰਾਂ ਯਾਰਾਂ ਰੰਡੀਆਂ ਕੁਟਣੀਆ ਦੀਬਾਨ।। ਵਿਦਾਨਾ ਕੀ ਦੋਸਤੀ ਵੇਦਾਨਾ ਕਾ ਖਾਣ ।। ਇਹ ਫੁਰਮਾਨ ਬਿਲਕੁਲ ਸਹੀ ਹੈ ਕਿਉਂਕਿ ਬੀਬੀ ਅਮਨਦੀਪ ਕੌਰ ਦੀਆਂ ਕਾਲੀਆਂ ਕਰਤੂਤਾਂ ਨੂੰ ਬਿਆਨ ਕਰਨ ਵਾਲੀ ਬੀਬੀ ਨੇ ਕਹੇਂ ਦਿੱਤਾ ਸੀ, ਕੇ ਇਸ ਨੂੰ ਕੁਝ ਨਹੀਂ ਹੋਣਾ ਇਸ ਦੇ ਵੱਡੇ ਵੱਡੇ ਆਈ ਪੀ ਐਸ ਅਫਸਰਾਂ ਨਾਲ ਸਬੰਧ ਹਨ,ਇਹ ਉਹ ਬੀਬੀ ਨੇ ਕਿਹਾ ਸੀ ਜਿਸ ਦਾ ਪਤੀ ਅਮਨਦੀਪ ਕੌਰ ਨੇ ਪੱਟਿਆ ਹੋਇਆ ਹੈ, ਭਾਈ ਖਾਲਸਾ ਨੇ ਦੱਸਿਆ ਪੁਲਿਸ ਨੇ ਇੱਕ ਕਰਨਲ ਦੀ ਕੁੱਟਮਾਰ ਕਰਨ ਵਾਲਿਆਂ ਪੁਲਿਸ ਮੁਲਾਜ਼ਮਾ ਨੂੰ ਅਜੇ ਤੱਕ ਕੁਝ ਨਹੀਂ ਹੋਣ ਦਿੱਤਾ ਅਤੇ ਜਿਸ ਅਮਨਦੀਪ ਕੌਰ ਨੇ 21 ਬਦਲੀਆਂ ਬਠਿੰਡਾ’ਚ ਕਰਵਾਈਆਂ ਉਸ ਦੀ ਤਾਰਾਂ ਤਾਂ ਉਪਰ ਖੜਕ ਰਹੀਆਂ ਹਨ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੀ ਨਸ਼ਿਆਂ ਪ੍ਰਤੀ ਦੋਹਰੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਫ਼ੜੀ ਗਈ ਨਸ਼ਾ ਤਸਕਰ ਦੀ ਬਣਾਈ ਜਾਇਦਾਦ ਤੇ ਬੁਲਡੋਜ਼ਰ ਚਲਾਇਆ ਜਾਵੇ ਕਿਉਂਕਿ ਇਸ ਦੀ ਇੰਟਰਵਿਊ ਵਿਚ ਸ਼ਾਬਤ ਹੋ ਚੁੱਕਾ ਹੈ ਕਿ ਇਸ ਨੇ ਚਿਟਾ ਵੇਚ ਕੇ ਹੀ ਯਾਇਦਾਦ ਬਣਾਈ ਤੇ ਇਸ ਉੱਚ ਅਫ਼ਸਰਾਂ ਨਾਲ ਗੁਜੇ ਸਬੰਧ ਰਹੇ ਤੇ ਪੁਲਿਸ ਵਰਦੀ ਵਿੱਚ ਉਲਟੇ ਸਿੱਧੇ ਕੰਮ ਕਰਕੇ ਇਸ ਨੇ ਖਾਕੀ ਨੂੰ ਦਾਗ਼ਦਾਰ ਕੀਤਾ, ਭਾਈ ਖਾਲਸਾ ਨੇ ਕਿਹਾ ਲੋਕ ਦੀ ਮੰਗ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਿਰਫ ਗਰੀਬਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਉਣ ਵਾਲੀ ਸਰਕਾਰ ਚਿੱਟੇ ਦੇ ਕਾਰੋਬਾਰ ‘ਚ ਫਸੇ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਕਿਉ ਬਖਸ ਰਹੀ ਹੈ


