ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)–ਬੀਤੇ ਦਿਨੀਂ ਹੋਲੇ ਮਹੱਲੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੀ ਇਤਿਹਾਸਕ ਮਹਾਨਤਾ ਨੂੰ ਮੁੱਖ ਰੱਖ ਕੇ ਹੁਲੜਬਾਜ਼ਾਂ ਨਾਲ ਮੁਕਾਬਲੇ’ਚ ਮਾਰੇ ਗਏ ਪ੍ਰਦੀਪ ਸਿੰਘ ਵਾਲੀ ਦੁਖਦਾਈ ਤੇ ਮੰਦਭਾਗੀ ਘਟਨਾ ਦੀ ਦਸਮੇਸ਼ ਤਰਨਾ ਦਲ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਨਿੰਦਾ ਕੀਤੀ ਤੇ ਪੀੜਤ ਪਰਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਗਈ ਕਿ ਪ੍ਰਦੀਪ ਸਿੰਘ ਦੇ ਪ੍ਰਵਾਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨ ਕਰਕੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਤਾਂ ਕਿ ਨੌਜਵਾਨਾਂ ਵਿਚ ਗੁਰੂ ਕੇ ਜੋੜ ਮੇਲਿਆਂ ਸਮੇਂ ਤਖ਼ਤ ਸਾਹਿਬਾਨਾਂ ਦੀ ਮਰਿਆਦਾ ,ਪਰੰਪਰਾਵਾਂ ਤੇ ਇਤਿਹਾਸਕ ਮਹਾਨਤਾ ਦਾ ਹੁੱਲੜ ਬਾਜ਼ੀ ਰਾਹੀਂ ਨਿਰਾਦਰ ਕਰਨ ਵਾਲਿਆਂ ਵਿਰੁੱਧ ਝੋਝਣ ਦੀ ਸਪਰਿੱਟ ਜਜ਼ਬਾ ਪੈਦਾ ਕੀਤਾ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਵਿਸ਼ੇਸ਼ ਮੀਟਿੰਗ ਤੋਂ ਉਪਰੰਤ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਇਹਨਾਂ ਪੰਥਕ ਆਗੂਆਂ ਨੇ ਬੀਤੇ ਦਿਨੀਂ ਅਨੰਦਪੁਰ ਸਾਹਿਬ ਵਿਖੇ ਹੁਲੜਬਾਜ਼ਾਂ ਵਲੋਂ ਕਤਲ ਹੋਏ ਪ੍ਰਦੀਪ ਸਿੰਘ ਵਾਲੀ ਘਟਨਾ ਦੇ ਸਬੰਧ’ਚ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਨਿਹੰਗ ਸਿੰਘ ਛਾਉਣੀ ਨੇੜੇ ਅਨੰਦ ਗੜ੍ਹ ਕਿਲੇ ਵਿਖੇ ਇਕ ਵਿਸ਼ੇਸ਼ ਮੀਟਿੰਗ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਦੱਸਿਆ ਕਿ ਇਸ ਮੌਕੇ ਬੋਲਦਿਆਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਕਤਲ ਦੀ ਨਿੰਦਾ ਤੇ ਪ੍ਰਦੀਪ ਸਿੰਘ ਨੂੰ ਸ਼ਹੀਦ ਰੁਤਬਾ ਦੇਣ ਦੀ ਮੰਗ ਵੀ ਕੀਤੀ ਤੇ ਇਹ ਵੀ ਕਿਹਾ ਕਿ ਪ੍ਰਦੀਪ ਸਿੰਘ ਨਿਹੰਗ ਬਾਣੇ ਵਿਚ ਹੋਲਾਮਹੱਲਾ ਵੇਖਣ ਆਇਆ ਸੀ ਤੇ ਕਿਸੇ ਨਿਹੰਗ ਸਿੰਘ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਸੀ, ਜਥੇਦਾਰ ਸੋਡੀ ਨੇ ਐਲਾਨ ਕੀਤਾ ,ਪੁਲਿਸ ਪ੍ਰਸ਼ਾਸਨ ਵੱਲੋ ਅਨੰਦਪੁਰ ਸਾਹਿਬ ਦੇ ਪਵਿੱਤਰ ਇਤਿਹਾਸਕ ਜੋੜ ਮੇਲੇ ਹੋਲੇ ਮਹੱਲੇ ਤੇ ਮੋਟਰਸਾਈਕਲਾਂ ਅਤੇ ਟਰੈਕਟਰਾਂ ਦੇ ਲੈਸੈਂਸਰ ਪਾ੍ੜ ਕੇ ਪਟਾਕਿਆਂ ਰਾਹੀਂ ਹੁਲੜਬਾਜ਼ੀ ਰਾਹੀਂ ਪਵਿੱਤਰਤਾ ਨੂੰ ਸੱਟ ਮਾਰ ਕੇ ਸ਼ਰਧਾਵਾਨ ਸੰਗਤਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ ਅਤੇ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨਾਲ ਗੱਲਬਾਤ ਕਰਕੇ ( ਇੱਕ ਨਿਹੰਗ ਸਿੰਘ ਸਪੈਸ਼ਲ ਟਾਸਕ ਫੋਰਸ ਤਿਆਰ ਕੀਤੀ ਜਾਵੇਗੀ ਜੋਂ ਸਰਕਾਰ ਵੱਲੋਂ ਰਜਿਸਟਰ ਪ੍ਰਾਪਤ ਹੋਏ ਗੀ ਭਾਈ ਖਾਲਸਾ ਨੇ ਦੱਸਿਆ ਕਿ ਇਸ ਸਬੰਧੀ ਭਾਈ ਪੰਜਾਬ ਸਿੰਘ ਸੁਲਤਾਨਵਿੰਡ ਵੱਲੋਂ ਇਕ ਵੀਡੀਓ ਵੀ ਬਾਬਾ ਜੀ ਦੇ ਹੁਕਮਾਂ ਰਾਹੀਂ ਪਾਈ ਗਈ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਕਿਹਾ ਭਾਵੇਂ ਸਾਡੀ ਜਥੇਬੰਦੀ ਨਿਹੰਗ ਸਿੰਘ ਬਾਣੇ ਨੂੰ ਨਿਜੀ ਕੰਮਾਂ ਲਈ ਵਰਤਣ ਦੇ ਵਿਰੋਧੀ ਹੈ ਕਿਉਂਕਿ ਇਕ ਵਾਰ ਨਿਹੰਗ ਸਿੰਘ ਬਾਣਾ ਪਹਿਨ ਕੇ ਉਸ ਨੂੰ ਉਤਾਰਨਾ ਗਲਤ ਹੈ ਭਾਈ ਖਾਲਸਾ ਨੇ ਸਪਸ਼ਟ ਕੀਤਾ ਭਾਵੇਂ ਕਿ ਪ੍ਰਦੀਪ ਸਿੰਘ ਨੇ ਹੌਲੈ ਮਹੱਲੇ ਮੌਕੇ ਨਿਹੰਗ ਸਿੰਘ ਬਾਣਾ ਧਾਰਨ ਕੀਤਾ ਪਰ ਉਸ ਨੇ ਨਿਹੰਗ ਸਿੰਘ ਬਾਣਾ ਪਹਿਨ ਕੇ ਉਹ ਕਰ ਵਿਖਾਇਆ, ਜੋਂ ਲੰਮੇ ਸਮੇਂ ਤੋਂ ਬਾਣਾ ਧਾਰਨ ਕਰਨ ਵਾਲੇ ਨਹੀਂ ਵਿਖਾ ਸਕੇ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਤੋਂ ਮੰਗ ਕਰਦੀ ਹੈ ਕਿ ਪ੍ਰਦੀਪ ਸਿੰਘ ਦੇ ਪ੍ਰਵਾਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸੱਦ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਪ੍ਰਦੀਪ ਸਿੰਘ ਨੂੰ ਸ਼ਹੀਦ ਕਰਾਰ ਦਾ ਦਰਜਾ ਦਿੱਤਾ ਜਾਵੇ ,ਮੀਟਿਗ ਵਿੱਚ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਭਾਈ ਵਿਰਸਾ ਸਿੰਘ ਖਾਲਸਾ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਜਥੇਦਾਰ ਪ੍ਰਗਟ ਸਿੰਘ, ਜਥੇਦਾਰ ਬਲਦੇਵ ਸਿੰਘ ਮੁਸਤਬਾਦ , ਬਾਬਾ ਸਾਹਿਬ ਸਿੰਘ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਮਾਂਝਾ ਤਰਨਾ ਦਲ, ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ , ਜਥੇਦਾਰ ਬਲਬੀਰ ਸਿੰਘ ਖਾਪੜਖੇੜੀ , ਜਥੇਦਾਰ ਨਿਹਾਲ ਸਿੰਘ ਵਲਾ ਤਰਨਾ ਦਲ ਬਾਬਾ ਨਰਿੰਦਰ ਸਿੰਘ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬਾਨ ਹਾਜਰ ਸਨ।


