ਐਸ.ਡੀ.ਐਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਦੀ ਪ੍ਰਧਾਨਗੀ ਹੇਠ ਪਿੰਡ ਸ਼ੇਰਪੁਰ ਵਿਖੇ ਆਮ ਇਜਲਾਸ

ਗੁਰਦਾਸਪੁਰ

ਗੁਰਦਾਸਪੁਰ , 12 ਜੁਲਾਈ (  ਸਰਬਜੀਤ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ  ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਜਾਇਦਾਦਾਂ ਦੇ ਰਿਕਾਰਡ ਸਬੰਧੀ ਪ੍ਰਾਪਰਟੀ ਰਾਈਟਸ ਸਰਟੀਫਿਕੇਟ ਮਾਲਕਾਂ ਨੂੰ ਦੇਣ ਸਬੰਧੀ 11 ਜੁਲਾਈ, 2022 ਨੂੰ ਪਿੰਡ ਸ਼ੇਰਪੁਰ ਵਿਖੇ ਬਲਾਕ ਗੁਰਦਾਸਪੁਰ ਵਿੱਚ ਆਮ ਇਜਲਾਸ ਅਮਨਦੀਪ ਕੌਰ ਘੁੰਮਣ, ਐਸ.ਡੀ.ਐਮ ਗੁਰਦਾਸਪੁਰ ਦੀ ਪ੍ਰਧਾਨਗੀ  ਹੇਠ ਕੀਤਾ ਗਿਆ । ਇਸ ਮੌਕੇ ਤੇ  ਜਗਤਾਰ ਸਿੰਘ ਤਹਿਸੀਲਦਾਰ ਗੁਰਦਾਸਪੁਰ, ਕੁਲਵੰਤ ਸਿੰਘ ਕਾਨੂੰਗੋ ,ਕਮਲਜੀਤ ਸਿੰਘ ਪਟਵਾਰੀ, ਜਸਵੰਤ ਕੌਰ ਨੰਬਰਦਾਰ , ਚੌਕੀਦਾਰ ਅਤੇ ਲਾਭਪਾਤਰੀ ਹਾਜ਼ਰ ਹੋਏ । ਐਸ.ਡੀ.ਐਮ ਵਲੋਂ ਮੇਰਾ ਘਰ ਮੇਰਾ ਨਾਮ ਸਕੀਮ ਸਬੰਧੀ ਸਾਰਿਆਂ ਨੂੰ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ ।ਜਿਨਾਂ ਮਾਲਕਾਂ ਨੂੰ ਸੰਪਤੀ ਸਰਟੀਫਿਕੇਟ ਦਿੱਤੇ ਜਾਣ ਹਨ ਉਹਨਾਂ ਦੇ ਨਾਮ ਵੀ ਅਨਾਊਸ ਕੀਤੇ ਗਏ ਅਤੇ ਨਾਵਾਂ ਦੀ ਲਿਸਟ ਅਤੇ ਨਕਸ਼ਾ ਪਿੰਡ ਵਿੱਚ ਡਿਸਪਲੇਅ ਕੀਤਾ ਗਿਆ। ਹਾਜ਼ਰ ਆਏ ਵਿਅਕਤੀਆਂ ਵਲੋਂ ਅਨਾਊਸ ਕੀਤੀ ਗਈ ਨਾਵਾਂ ਦੀ ਲਿਸਟ ਤੇ ਸਹਿਮਤੀ ਪ੍ਰਗਟਾਈ

Leave a Reply

Your email address will not be published. Required fields are marked *