ਗੁਰਦਾਸਪੁਰ, 11 ਜੁਲਾਈ (ਸਰਬਜੀਤ)– ਵਿਸ਼ਵ ਆਬਾਦੀ ਦੀ ਰਿਪੋਰਟ ਮੁਤਾਬਕ ਹੁਣ ਤੱਕ 1804 ਵਿੱਚ ਸੰਸਾਰ ਦੀ ਅਬਾਦੀ 100 ਕਰੋੜ(1 ਅਰਬ)1927-200,1959-300,1974-400,1987-500,1999-600 ਕਰੋੜ (6 ਅਰਬ) ਤੇ 31/12/ 2011 ਨੂੰ 700 ਕਰੋੜ (7 ਅਰਬ) ਤੇ ਹੁਣ 800 ਕ੍ਰੋੜ ਹੈ।ਮਾਰਚ 2016 ਨੂੰ 7 ਅਰਬ 40 ਕਰੋੜ ਸੀ। ਹਰ ਸਾਲ 8 ਕਰੋੜ 3 ਲੱਖ ਦਾ ਵਾਧਾ ਹੋ ਰਿਹਾ ਦੇਸ਼ ਵਿੱਚ ਇਕ ਮਿੰਟ ਵਿੱਚ 51 ਤੇ ਯੂ ਪੀ ਵਿੱਚ 11 ਬੱਚੇ ਪੈਦਾ ਹੋ ਰਹੇ ਹਨ।ਭਾਰਤ ਦੀ 1901 ਵਿੱਚ 2 ਕਰੋੜ 38 ਲੱਖ,1947 ਵਿੱਚ ਵੰਡ ਕਾਰਣ 34 ਕਰੋੜ ਦੋ ਲੱਖ,11/5/ 2000 ਵਿੱਚ 100 ਕਰੋੜ(ਇਕ ਅਰਬ) ਹੋ ਗਈ।ਮਈ 2016 ਵਿੱਚ ਇਕ ਅਰਬ 33 ਕਰੋੜ ਅਬਾਦੀ ਹੋ ਗਈ।34 ਕਰੋੜ 27 ਲੱਖ ਤੋਂ ਵੱਧ ਗਰੀਬੀ ਲਾਈਨ ਤੋਂ ਹੇਠਾਂ ਜਿੰਦਗੀ ਜੀ ਰਹੇ ਹਨ। ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲੇ ਦੇਸ1)-ਚੀਨ 2.ਭਾਰਤ 3.ਅਮਰੀਕਾ 4.ਇੰਡੋਨੇਸ਼ੀਆ 5.ਬਰਾਜੀਲ ,6.ਪਾਕਿਸਤਾਨ 7.ਬੰਗਲਾ ਦੇਸ਼ 8-ਨਾਈਜੇਰੀਆ 9-ਰੂਸ 10.ਜਪਾਨ ਵੱਡੇ ਸ਼ਹਿਰ ਚਾਰ ਸਾਲ ਪਹਿਲਾਂ 1)ਟੋਕੀਉ,ਜਪਾਨ 2) ਦਿੱਲੀ 3) ਸਿੰਘਾਈ,ਚੀਨ 4) ਮੈਕਸੀਕੋ 5)ਸਾਊ ਪੋਲੋ ਬਰਾਜ਼ੀਲ 6) ਮੁੰਬਈ 7) ਉਸਾਕਾ,ਜਪਾਨ 8) ਬੀਜਿੰਗ,ਚੀਨ 9) ਨਿਊਯਾਰਕ,ਅਮਰੀਕਾ 10) ਕਹਿਰਾ, ਮਿਸਰ।
ਸਭ ਤੋਂ ਘੱਟ ਅਬਾਦੀ ਵਾਲੇ ਦੇਸ਼ ਪਿਟ ਕੇਰਨ ਟਾਪੂ-50 ਤੇ ਵੈਟੀਕਨ ਵਿੱਚ 500 ਲੋਕ ਰਹਿੰਦੇ ਹਨ।ਦੇਸ਼ ਵਿੱਚ 1952-53 ਵਿੱਚ 32:1ਸਾਲ ਅਤੇ ਹੁਣ 68 ਸਾਲ ਔਸਤ ਉਮਰ ਹੈ।1987 ਵਿੱਚ 5 ਅਰਬ ਅਬਾਦੀ ਹੋਣ ਤੇ ਵੱਖ 2 ਦੇਸਾਂ ਨੇ ਮੀਟਿੰਗ ਕਰਕੇ ਹਰ ਸਾਲ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਮਨਾਉਣ ਦੀ ਸ਼ੁਰੂਆਤ 1989 ਤੋਂ ਕੀਤੀ।ਯੋਗੋਸਲਾਵੀਆ ਦੇਸ ਵਿੱਚ ਜੰਮੇ ਬਚੇ ਨੂੰ 500 ਕਰੋੜ ਦੀ ਗਿਣਤੀ ਦੇ ਨੰਬਰ ਦਾ ਦਰਜਾ ਦਿੱਤਾ ਗਿਆ।।ਵੱਧ ਰਹੀ ਅਬਾਦੀ ਨਾਲ ,ਸਮੱਸਿਆਵਾਂ-ਬੇਰੋਜਗਾਰੀ, ਅਨਪੜਤਾ,ਗਰੀਬੀ,ਫਿਰਕਾਪਰਸਤ,ਲੁੱਟ-ਮਾਰ ਤੇ ਖੋਹ,ਕਤਲ,ਐਕਸੀਡੈਂਟ, ਸ਼ਹਿਰੀਕਰਨ ਉਦਯੋਗੀਕਰਨ, ਕਲੋਨੀਆਂ ਦੀਆਂ ਵਾਧੂ ਉਸਾਰੀਆਂ, ਪ੍ਰਦੂਸ਼ਣ,ਵੱਡੀਆਂ ਵੱਡੀਆਂ ਸੜਕਾਂ (4-4 ਮਾਰਗੀ )ਨਾਲ ਉਪਜਾਉ ਜਮੀਨਾਂ ਦੀ ਘਾਟ,ਰੁੱਖਾਂ ਦੀ ਕਟਾਈ, )ਆਲਮੀ ਤਪਸ਼ ਵੱਡੇ ਵੱਡੇ ਗਲੇਸ਼ੀਅਰ ਪਿੰਘਲਣੇ,ਰੇਤੇ ਬੱਜਰੀ ਕਾਰਨ ਹਰੇ ਭਰੇ ਪਹਾੜ ਖਤਮ ਹੋਣੇ,ਘੱਟੋ ਘੱਟ ਜੰਗਲ 33% ਚਾਹੀਦੇ ਪਰ ਦੇਸ ਵਿੱਚ 7% ਰਹਿ ਗਏ, ਜੰਗਲੀ ਜੀਵ ਪਸ਼ੂ ਪੰਛੀਆਂ ਦੀਆਂ ਨਸਲਾਂ ਅਲੋਪ,ਸ਼ੁਧ ਖੁਰਾਕ,ਪਾਣੀ ਦੀ ਘਾਟ, ਬਿਮਾਰੀਆਂ ਵਿੱਚ ਵਾਧਾ ਆਦਿ।ਇਕੱਲੀ ਅਬਾਦੀ ਦਾ ਵਾਧਾ ਹੀ ਜਿੰਮੇਵਾਰ ਨਹੀਂ,ਸਗੋਂ ਇਥੇ ਲੁੱਟ ਦੇ ਅਧਾਰ ਤੇ ਉਸਰਿਆ ਅਣਸਾਂਵੀ ਵੰਡ ਵਾਲਾ ਅਨਿਆਈਂ ਸਮਾਜਿਕ ਪ੍ਰਬੰਧ ਵੀ ਹੈ।ਲੱਖਾਂ ਟਨ ਅਨਾਜ ਗੁਦਾਮਾਂ ਵਿੱਚ ਬਾਹਰ ਪਿਆ ਸੜ ਗਲ ਰਿਹਾ ਹੈ ਦੂਜੇ ਬੰਨੇ ਰੋਜਾਨਾ ਭੁੱਖ ਨਾਲ ਮੌਤਾਂ ਹੋ ਰਹੀਆਂ ਹਨ। ਅਫਸੋਸ ਸਿਆਸੀ ਤੇ ਧਾਰਮਿਕ ਆਗੂ (ਕਈਆਂ ਦੇ ਖੁਦ ਬੱਚੇ ਨਹੀਂ,ਖਾਸ ਤੌਰ ਤੇ ਆਰ ਐਸ ਐਸ) ਉਹ ਵੀ ਵੋਟਾਂ ਦੀ ਗਿਣਤੀ ਵਧਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀਆਂ ਦੁਹਾਈਆਂ ਦੇ ਰਹੇ ਹਨ।