ਗੁਰਦਾਸਪੁਰ 12 ਜੁਲਾਈ ( ਸਰਬਜੀਤ) ਡਾ; ਅਮਨਦੀਪ ਕੌਰ ਵਧੀਕ ਡਿਪਟੀ ਕਮਿਸਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ 13 ਜੁਲਾਈ ਤੋਂ 26 ਜੁਲਾਈ, 2022 ਤੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਖ ਵੱਖ ਬਲਾਕ ਪੱਧਰ ਤੇ ਰੋਜਗਾਰ ਮੇਲਾ/ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ 13 ਜੁਲਾਈ, 2022 ਬੀ.ਡੀ.ਪੀ.ਓ ਦਫਤਰ, ਗੁਰਦਾਸਪੁਰ, 14 ਜੁਲਾਈ 2022 ਨੂੰ ਬੀ.ਡੀ.ਪੀ.ਓ. ਦਫਤਰ ਧਾਰੀਵਾਲ, 15 ਜੁਲਾਈ, 2022 ਨੂੰ ਬੀ.ਡੀ.ਪੀ.ਓ ਦਫਤਰ ਕਾਹਨੂੰਵਾਨ, 18 ਜੁਲਾਈ, 2022 ਨੂੰ ਬੀ.ਡੀ.ਪੀ.ਓ ਦਫਤਰ ਕਾਦੀਆ , 19 ਜੁਲਾਈ, 2022 ਨੂੰ ਸੀ.ਡੀ.ਪੀ.ਓ. ਦਫਤਰ ਸ੍ਰੀ ਹਰਗੋਬਿੰਦਪੁਰ , 20 ਜੁਲਾਈ, 2022 ਨੂੰ ਬੀ.ਡੀ.ਪੀ.ਓ. ਦਫਤਰ ਬਟਾਲਾ, 21 ਜੁਲਾਈ, 2022 ਸੀ.ਡੀ.ਪੀ.ਓ. ਦਫਤਰ ਕਲਾਨੌਰ, 22 ਜੁਲਾਈ, 2022 ਨੂੰ ਬੀ.ਡੀ.ਪੀ.ਓ. ਦਫਤ ਫਤਿਹਗੜ੍ਹ ਚੂੜੀਆ, 25 ਜੁਲਾਈ, 2022 ਨੂੰ ਬੀ.ਡੀ.ਪੀ.ਓ ਦਫਤਰ ਡੇਰਾ ਬਾਬਾ ਨਾਨਕ ਅਤੇ 26 ਜੁਲਾਈ, 2022 ਨੂੰ ਸੀ.ਡੀ.ਪੀ.ਓ ਦਫ਼ਤਰ ਦੇਰਾਂਗਲਾ ਵਿਖੇ ਰੋਜਗਾਰ ਮੇਲੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸ ਰੋਜਗਾਰ ਮੇਲੇ ਵਿਚ ਐਸ.ਆਈ.ਐਸ. ਸਕਿਊਰਟੀ ਕੰਪਨੀ ਨੂੰ ਸਕਿਊਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ। ਐਸ.ਆਈ.ਐਸ. ਸਕਿਊਰਟੀ ਕੰਪਨੀ ਸਕਿਊਰਟੀ ਗਾਰਡ ਦੀ ਅਸਾਮੀ ਲਈ ( ਕੇਵਲ ਲੜਕੇ ) ਪ੍ਰਾਰਥੀਆ ਦੀ ਜਰੂਰਤ ਹੈ । ਸਕਿਉਰਟੀ ਗਾਰਡ ਦੀ ਭਰਤੀ ਸਮੇਂ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ, ਉਮਰ 18 ਤੋਂ 37 ਸਾਲ, ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਗੱਲਬਾਤ ਕਰਦਿਆ ਜਿਲ੍ਹਾ ਰੋਜਗਾਰ ਅਫਸਰ ਸ੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਐਸ.ਆਈ.ਐਸ ਸਕਿਊਰਟੀ ਕੰਪਨੀ ਵਲੋਂ ਉਪਰ ਦਰਸਾਈਆਂ ਗਈਆਂ ਮਿਤੀਆਂ ਅਨੁਸਾਰ ਦਰਸਾਏ ਗਏ ਸਥਾਨਾਂ ਤੋਂ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਜਾਵੇਗੀ । ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਟ੍ਰੇਨਿੰਗ ਮੁੰਕਮਲ ਕਰਨ ਉਪੰਰਤ 12500 ਤੋਂ 15000/- ਰੁਪਏ ਤਨਖਾਹ ਮਿਲਣਯੋਗ ਹੋਵੇਗੀ । ਇਸ ਤੋਂ ਇਲਾਵਾ ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ । ਉਹਨਾਂ ਨੇ ਦੱਸਿਆ ਕਿ ਚੁਣੇ ਗਏ ਪ੍ਰਾਰਥੀਆ ਨੂੰ ਵੱਖ ਵੱਖ ਮਲਟੀਨੈਸ਼ਨਲ ਕੰਪਨੀਆ ਆਦਿ ਵਿੱਚ ਜਾਬ ਮੁਹੱਈਆ ਕਰਵਾਈ ਜਾਂਦੀ ਹੈ। ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆ ਹੋਇਆ ਹਰ ਹਫਤੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ, ਰੋਜਗਾਰ ਮੇਲ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਲਗਾਏ ਜਾ ਰਹੇ ਹਨ ਅਤੇ ਅਗਾਂਹ ਵੀ ਇਸੇ ਤਰ੍ਹਾਂ ਇਹ ਰੋਜਗਾਹ ਕੈਂਪ ਲਗਾਏ ਜਾਂਦੇ ਰਹਿਣਗੇ । ਉਨ੍ਹਾਂ ਕਿਹਾ ਕਿ ਇਸ ਪਲੇਸਮੈਂਟ ਕੈਂਪ ਲਈ ਵੱਧ ਤੋਂ ਵੱਧ ਚਾਹਵਾਨ ਬੇਰੁਜਗਾਰ ਪ੍ਰਾਰਥੀ ਮਿਤੀ 13 ਜੁਲਾਈ, ਤੋਂ 26 ਜੁਲਾਈ, 2022 ਤੱਕ ਉਪਰ ਦਰਸਾਏ ਗਏ ਸਥਾਨਾਂ ਤੇ ਸਵੇਰੇ 9:30 ਵਜੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉਠਾਉਣ