ਅਨਾਥ ਅਤੇ ਬੇਸਹਾਰਾ ਬੱਚਿਆ ਦੀ ਦੇਖ –ਭਾਲ ਕਰ ਰਹੀਆ  ਗੈਰ –ਸਰਕਾਰੀ ਸੰਸਥਾਵਾਂ  ਰਜਿਸਟਰੇਸ਼ਨ  ਕਰਵਾਉਣ  ਲਾਜ਼ਮੀ- ਡਿਪਟੀ ਕਮਿਸਨਰ

ਗੁਰਦਾਸਪੁਰ

ਗੁਰਦਾਸਪੁਰ -11 ਜੁਲਾਈ (ਸਰਬਜੀਤ)- ਡਿਪਟੀ  ਕਮਿਸ਼ਨਰ ਗੁਰਦਾਸਪੁਰ  ਜਨਾਬ  ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਜਿਲਾ ਗੁਰਦਾਸਪੁਰ  ਵਿਚ 0 ਤੋ 18 ਸਾਲ ਤੱਕ  ਦੇ ਜਰੂਰਤਮੰਦ ਅਤੇ ਬੇਸਹਾਰਾ ਸੱਚਿਆ  ਦੀ ਸੁਰਖਿਆ  ਅਤੇ ਦੇਖ ਭਾਲ ਕਰ ਰਹੀਆ  ਗੈਰ – ਸਰਕਾਰੀ  ਸੰਸਥਾਵਾਂ  ਜਿਹਨਾ ਵਲੋ ਅਜਿਹੇ ਬੱਚਿਆ ਨੂੰ  ਕਿਸੇ ਵੀ ਬਾਲ ਦੇਖ ਭਾਲ  ਸੰਸਥਾਵਾਂ  ਜਾਂ ਬਾਲ  ਘਰ ਵਿਚ ਰੱਖਿਆ  ਜਾ ਰਿਹਾ ਹੈ  ਤਾ ਅਜਿਹੀਆ ਸੰਸਥਾਵਾਂ ਦਾ ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ 41(1) ਅਧੀਨ  ਰਜਿਸਟਰ ਹੋਣਾ ਲਾਜ਼ਮੀ ਹੈ ।  ਜੇਕਰ ਅਜਿਹੀ ਕੋਈ ਵੀ ਅਣ- ਅਧਿਕਾਰਤਰਿਤ ਸੰਸਥਾ ਅਜਿਹੇ ਬੱਚਿਆ ਨੂੰ ਰੱਖਦੇ ਪਾਈ ਜਾਦੀ ਹੈ  ਤਾ ਅਜਿਹੀ ਸੰਥਾ ਖਿਲਾਫ ਜੁਵੇਨਾਇਲ ਜਸਟਿਸ ਐਕਟ -2015 ਦੀ ਧਾਰਾ42 ਅਨੁਸਾਰ ਕਾਰਵਾਈ  ਕੀਤੀ ਜਾਵੇਗੀ , ਜਿਸ ਵਿਚ 1 ਸਾਲ ਦੀ ਸਜ਼ਾ ਜਾਂ ਇੱਕ  ਲੱਖ ਰੁਪਏ ਜੁਰਮਾਨਾ ਜਾਂ ਦੋਨੇ ਹੀ ਹੋਣਗੇ ।
ਡਿਪਟੀ  ਕਮਿਸ਼ਨਰ ਨੇ ਅੱਗੇ ਦਸਿਆ  ਕਿ ਜੁਵੇਨਾਇਲ  ਜਸਟਿਸ ਐਕਟ -2015 ਅਨੁਸਾਰ ਗੈਰ – ਸਰਕਾਰੀ  ਸੰਸਥਾਵਾਂ ਵਲੋ ਚਲਾਈਆ ਜਾ ਰਹੀਆ ਸੰਸਥਾਵਾਂ  ਜੋ ਬਾਲ ਭਲਾਈ ਦੇ ਖੇਤਰ ਵਿਚ ਕੰਮ  ਕਰ ਰਹੀਆ ਹਨ ਅਤੇ ਉਹਨਾ ਵਲੋ ਮੁਕੰਮਲ ਤੋਰ ਤੇ  ਜਾਂ  ਅਸ਼ਿੰਕ ਰੂਪ  ਵਿਚ ਸੁਰਖਿਆ  ਅਤੇ ਸੰਭਾਲ  ਲਈ ਲੋੜਵੰਦ  ਬਚਿਆ ਨੂੰ  ਫਰੀ ਖਾਣਾ , ਪੜਾਈ , ਮੈਡੀਕਲ ਸੁਵਿਧਾ ਆਦਿ  ਮੁਹੱਈਆ ਕਰਵਾ ਰਹੀਆ ਹਨ ਅਤੇ ਚਾਹੇ ਉਹ ਸਰਕਾਰ  ਵਲੋ ਗਰਾਂਟ  ਪ੍ਰਾਪਤ ਕਰਦੇ ਹਨ ਜਾਂ ਨਹੀ , ਐਕਟ  ਦੀ ਧਾਰਾ ਅਧੀਨ ਆਉਦੇ ਹਨ । ਜੁਵੇਨਾਇਲ ਜਸਟਿਸ  ਐਕਟ -2015 ਦੀ ਧਾਰਾ  41(1) ਅਧੀਨ  ਰਜਿਸਟਰਡ ਹੋਣਾ ਜਰੂਰੀ ਹੈ । ਅਜਿਹੀਆ  ਸੰਸਥਾਵਾਂ  ਆਪਣੀ ਰਜਿਸਟੇਰਸ਼ਨ  ਲਈ ਆਪਣੇ ਦਸਤਾਵੇਜ ਜਿਲਾ  ਬਾਲ ਸੁਰਖਿਆ  ਯੂਨਿਟ, ਜਿਲਾ ਪ੍ਰਬੰਧਕੀ ਕੰਪਲੈਕਸ , ਬਲਾਕ ਏ , ਕਮਰਾ ਨੂੰ 218 ਵਿਖੇ ਮਿਤੀ 17-7-2022 ਤੱਕ ਜਮ੍ਹਾ ਕਰਵਾਉਣ 17 ਜੁਲਾਈ 2022 ਤੋਬਾਅਦ ਜਿਲੇ ਵਿਚ  ਅਜਿਹੀ ਕੋਈ  ਗੈਰ –ਸਰਕਾਰੀ ਸੰਸਥਾ ਪਾਈ ਜਾਦੀ ਹੈ ਜੋ ਬੱਚਿਆ ਦੇ  ਖੇਤਰ ਵਿਚ ਕੰਮ  ਕਰ ਰਹੀ ਹੈ ਅਤੇ ਜੁਵੇਨਾਇਲ  ਜਸਟਿਸ ਐਕਟ 2015 ਤਹਿਤ  ਰਜਿਸਟਰਡ ਨਹੀ ਹੈ ਦੇ  ਵਿਰੁੱਧ ਜੁਵੇਨਾਇਲ  ਜਸਟਿਸ ਐਕਟ -2015  ਦੀ  ਧਾਰਾ  42 ਅਨੀਂਸਾਰ  ਕਾਰਵਾਈ  ਕੀਤੀ ਜਾਵੇਗੀ। ਉਕਤ  ਸਮੇ ਦੋਰਾਨ  6 ਮਹੀਨੇ ਲਈ  ਰਾਜ ਸਰਕਾਰ ਵਲੋ ਪ੍ਰੋਵਿਜਨਲ ਰਜਿਸਟਰੇਸ਼ਨ  ਕੀਤੀ ਜਾਦੀ ਹੈ ਅਤੇ ਦਸਤਾਵੇਜਾਂ ਦੀ  ਮੁਕੰਮਲ ਪੜਤਾਲਲ ਉਪਰੰਤ  5 ਸਾਲ ਲੲ. ਪੱਕੇ ਤੌਰ ਤੇ  ਰਜਿਸਟੇਰਯ਼ਨ  ਕੀਤੀ ਜਾਦੀ ਹੈ । ਇਸ ਲਈ ਜੇਕਰ ਕੋਈ  ਅਨਰਜਿਸਟਰਡ ਬਾਲ ਘਰ  ਜਿਲੇ ਵਿਚ  ਚਲ ਰਿਹਾ ਹੈ  ਤਾ  ਉਸ ਦੀ ਤੁਰੰਤ  ਸੂਚਨਾ ਕਮਰਾ ਨੰਬਰ 218, ਬਲਾਕ –ਏ, ਜਿਲਾ   ਪ੍ਰਬੰਧਕੀ ਕੰਪਲੈਕਸ  ਗੁਰਦਾਸਪੁਰ  ਫੋਨ ਨੰਬਰ  01874-240157 ,17-7-2022 ਤੱਕ  ਦਿੱਤੀ ਜਾਵੇ ਅਤੇ ਜਿੰਨਾ  ਗੈਰ  ਸਰਕਾਰੀ ਸੰਸਥਾ ਦੀ  ਰਜਿਸਟਰੇਸਨ  ਨਹੀ  ਹੋਈ ,  ਉਹ ਆਪਣੀ ਬੇਨਤੀ  ਪੱਤਰ  ਜਿਲਾ ਬਾਲ  ਸੁਰਖਿਆ  ਯੂਨਿਟ, ਗੁਰਦਾਸਪੁਰ  ਵਿਚ ਮਿਤੀ 17-7-2022 ਸ਼ਾਮ 05-00 ਵਜੇ ਤੱਕ  ਜਮ੍ਹਾ ਕਰਵਾਉਣ ।

Leave a Reply

Your email address will not be published. Required fields are marked *