1 ਜੂਨ 84 ਨੂੰ ਚਾਰ ਪੁਲਸ ਫੋਰਸਾ ਨੇ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ,28 ਐਮ ਐਮ ਜੀ ਦੇ ਹੋਲ ਹੋਏ ਤੇ ਭਾਈ ਮਹਿੰਗਾ ਸਿੰਘ ਬੱਬਰ ਸਮੇਤ 7 ਹੋਰਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 29 ਮਈ ( ਸਰਬਜੀਤ ਸਿੰਘ)–ਵਰਦੀ ਗੋਲੀ ‘ਚ ਪਵਿੱਤਰ ਸਰੋਵਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪੰਜ ਪਰਕਰਮਾਂ ਕਰਕੇ ਆਪਣੀਆਂ ਅੱਖਾਂ’ਚ ਹਰਿਮੰਦਰ ਸਾਹਿਬ ਤੇ ਭਾਰਤੀ ਪੁਲਸ ਫ਼ੋਰਸਾਂ ਦੇ 1 ਜੂਨ ਵਾਲੇ ਕੀਤੇ ਜ਼ਾਲਮਾਨਾ ਹਮਲੇ ਨੂੰ ਕੈਦ ਕਰੀਂ ਬੈਠੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 30 ਸਾਲ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ 1 ਜੂਨ 1984 ਨੂੰ ਪੰਜਾਬ ਪੁਲਿਸ,ਬਾਰਡਰ ਸੁਰੱਖਿਆ ਫੋਰਸ,ਪੈਰਾਂ ਮਿਲਟਰੀ ਫੋਰਸ ਸਮੇਤ ਕਈ ਹੋਰ ਅਰਧਬਲ ਪੁਲਸ ਫੋਰਸਾਂ ਨੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੇ ਲਾਗੇ ਵਾਲੀਆਂ ਉੱਚੀਆਂ ਇਮਾਰਤਾਂ ਤੇ ਚਾਰੇ ਪਾਸਿਓਂ ਮੋਰਚੇ ਬੰਦੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੇ ਦਿਨ ਦੇ 11 ਵਜੇ ਦੇ ਲਗਭਗ ਸਿੱਧੀਆਂ ਗੋਲੀਆਂ ਨਾਲ ਹਮਲਾ ਸ਼ੁਰੂ ਕੀਤਾ ਤੇ ਇਹ ਹਮਲਾ ਲਗਾਤਾਰ 6 ਘੰਟੇ ਤੋਂ ਵੱਧ ਸਮੇਂ ਤੱਕ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਬਾਬਾ ਅਟੱਲ ਜੀ ਤੇ ਹੋਰ ਦਰਬਾਰ ਦੀਆਂ ਇਤਿਹਾਸਕ ਇਮਾਰਤਾਂ ਤੇ ਸਿਧਾ ਗੋਲੀ ਬਾਰੀ ਦਾ ਨਿਸ਼ਾਨਾ ਬਣਾ ਕੇ ਕੀਤਾ ਗਿਆ, ਭਾਈ ਖਾਲਸਾ ਨੇ ਬਿਆਨ’ਚ ਸਪੱਸ਼ਟ ਕੀਤਾ,ਉਸ ਦਿਨ ਦੀਆਂ ਸਾਂਝੀਆਂ ਫੋਰਸਾਂ ਵੱਲੋਂ ਕੀਤੀ ਗਈ ਅੰਧਾ ਧੁੰਦ ਫਾਇਰਿੰਗ ਵਿਚ ਜਿਥੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਤੇ 28 ਹੋਲ ਐਲ ਐਮ ਜੀ ਤੇ ਐਮ ਐਮ ਜੀ ਗੰਨਾਂ ਕੀਤੇ ਗਏ, ਉਥੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ ਛੇਵੀਂ ਮੰਜ਼ਿਲ ਤੇ ਭਾਈ ਮਹਿੰਗਾ ਸਿੰਘ ਬੱਬਰ ਨੂੰ ਸ਼ਹੀਦ ਕੀਤਾ ਗਿਆ ਅਤੇ ਹੋਰ ਦਰਬਾਰ ਸਾਹਿਬ ਦੀਆਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ,1 ਜੂਨ 84 ਦੇ ਪਹਿਲੇ ਦਿਨ ਵਾਲੇ ਹਮਲੇ ਦੌਰਾਨ ਭਾਈ ਮਹਿੰਗਾ ਸਿੰਘ ਬੱਬਰ,ਸ਼੍ਰੋਮਣੀ ਕਮੇਟੀ ਇੰਨਸਪੈਕਟਰ ਬਲਬੀਰ ਸਿੰਘ ਜੋ ਤਰਨਤਾਰਨ ਤੋਂ ਕਿਸੇ ਕੰਮ ਆਇਆ ਸੀ ਸਮੇਤ 7 ਹੋਰਾਂ ਨੂੰ ਸ਼ਹੀਦ ਕੀਤਾ ਗਿਆ ਅਤੇ ਪਵਿੱਤਰ ਹਰਮੰਦਰ ਸਾਹਿਬ ਤੇ 28 ਹੋਲ ਐਲ ਐਮ ਜੀ ਤੇ ਮੋਟਰ ਮਸ਼ੀਨ ਗੰਨਾਂ ਰਾਹੀਂ ਫੋਰਸਾਂ ਵੱਲੋਂ ਗੋਲੀਬਾਰੀ ਨਾਲ ਕਰ ਦਿਤੇ ਗਏ, ਬਿਆਨ’ਚ ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਹਮਲੇ ਤੋਂ ਬਾਅਦ 2 ਜੂਨ 84 ਨੂੰ ਪੰਜਾਬ ਬੰਦ ਰੱਖਿਆ ਗਿਆ ਅਤੇ ਕਿਸੇ ਨੂੰ ਦਰਬਾਰ ਸਾਹਿਬ ਅੰਦਰ ਨਾ ਬਾਹਰ ਜਾਣ ਦਿੱਤਾ ਗਿਆ, ਭਾਈ ਖਾਲਸਾ ਨੇ ਦੱਸਿਆ 2 ਜੂਨ ਨੂੰ ਮਹਿੰਗਾ ਸਿੰਘ ਬੱਬਰ ਦਾ ਦੀਵਾਨ ਹਾਲ ਲਾਗੇ ਸੰਸਕਾਰ ਕਰ ਦਿੱਤਾ ਗਿਆ, ਸੰਗਤਾਂ ਵਿੱਚ ਭਾਰੀ ਗੁੱਸਾ ਸੀ ਉਹਨਾਂ ਬਿਆਨ ਵਿਚ ਦੱਸਿਆ ਤਿੰਨ ਜੂਨ ਨੂੰ ਗਿਣੀ ਮਿਥੀ ਸਾਜਸ਼ ਤਹਿਤ ਸਰਕਾਰ ਪੰਜਾਬ ਖੋਲ ਦਿੱਤਾ ਗਿਆ ਅਤੇ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਲੈਕੇ ਆਪ ਮੁਹਾਰੇ ਲੱਖਾਂ ਦੀ ਤਾਦਾਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ, ਉਹਨਾਂ ਨੂੰ ਕੀ ਪਤਾ ਸੀ ਕਿ ਅਜਿਹਾ ਕਰਨ ਵਿੱਚ ਸਰਕਾਰ ਦੀ ਕੀ ਚਾਲ ਹੋ ਸਕਦੀ ਹੈ,ਭਾਈ ਖਾਲਸਾ ਨੇ ਬਿਆਨ ਵਿਚ ਅੱਗੇ ਦੱਸਿਆ ਉਸ ਦਿਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਸੰਗਤਾਂ ਆਪ ਮੁਹਾਰੇ ਹੋ ਕੇ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਵੇਖਣ ਲਈ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸਨ ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਿੱਖ ਸੰਗਤਾਂ ਜਿਥੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਏ ਗੋਲੀ ਬਾਰੀ ਰਾਹੀਂ ਦਰਬਾਰ ਸਾਹਿਬ ਅੰਦਰ ਗੋਲੀਆਂ ਦੇ ਬਣੇ ਵੱਡੇ ਵੱਡੇ ਹੋਲਾ ਨੂੰ ਵੇਖ ਕੇ ਕੁਰਲਾ ਰਹੀਆਂ ਸਨ ਤੇ ਸਰਕਾਰਾਂ ਨੂੰ ਲਾਹਨਤਾਂ ਪਾ ਰਹੀਆਂ ਸਨ ਪਰ ਉਨ੍ਹਾਂ ਨੂੰ ਚੇਤੇ ਨਹੀਂ ਸੀ ਕਿ ਸਰਕਾਰ ਅੱਗੇ ਉਨ੍ਹਾਂ ਨਾਲ ਕੀ ਕਰਨਵਾਲੀ ਹੈ, ਭਾਈ ਖਾਲਸਾ ਨੇ ਦੱਸਿਆ 3 ਜੂਨ ਸ਼ਾਮ ਨੂੰ ਇੱਕ ਵੱਡੀ ਸਾਜ਼ਿਸ਼ ਰਾਹੀਂ ਜਿਥੇ ਮਿਲਟਰੀ ਨੇ ਪਵਿੱਤਰ ਸ੍ਰੀ ਹਰਮੰਦਰ ਸਾਹਿਬ ਨੂੰ ਘੇਰਾਂ ਪਾ ਲਿਆ ,ਉਥੇ ਦਰਬਾਰ ਸਾਹਿਬ ਨੂੰ ਆਉਣ ਅਤੇ ਜਾਣ ਤੇ ਪਾਬੰਦੀ ਲਾ ਦਿੱਤੀ ਗਈ,ਜਿਸ ਦੇ ਸਿੱਟੇ ਵਜੋਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਅਤੇ ਹਰਮੰਦਰ ਸਾਹਿਬ ਤੇ ਹੋਏ ਅਟੈਕ ਨੂੰ ਮੁੱਖ ਰੱਖਦਿਆਂ ਲੱਖਾਂ ਦੀ ਤਦਾਦ ਵਿੱਚ ਪਹੁੰਚੀਆਂ ਸੰਗਤਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ ਭਾਰਤੀ ਮਿਲਟਰੀ ਫ਼ੌਜਾਂ ਵੱਲੋਂ ਹਰਮੰਦਰ ਸਾਹਿਬ ਤੇ ਅਟੈਕ ਕਰ ਦਿੱਤਾ ਗਿਆ, ਭਾਈ ਖਾਲਸਾ ਨੇ ਦੱਸਿਆ ਇਹ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਵੱਡੀ ਸਾਜ਼ਿਸ਼ ਰਚੀ ਗਈ ਤਾਂ ਕਿ ਵੱਧ ਤੋਂ ਵੱਧ ਬੇਗੁਨਾਹ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਰਤ ਸਰਕਾਰ ਦੇ ਚਾਰ ਪੰਜ ਪ੍ਰਕਾਰ ਦੀਆਂ ਪੁਲਿਸ ਫੋਰਸਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ 1 ਜੂਨ ਨੂੰ 28 ਹੋਲ ਐਲ ਐਮ ਜੀ ਤੇ ਐਮ ਐਮ ਜੀ ਦੇ ਕਰਨ ਦੀ ਨਿੰਦਾ ਕਰਦੀ ਹੈ, ਉਥੇ ਉਸ ਦਿਨ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਸਮੇਤ 7 ਹੋਰਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰਦੀ ਹੋਈ ਮੰਗ ਕਰਦੀ ਕਿ 1 ਜੂਨ ਤੋਂ ਲੈਕੇ 6 ਜੂਨ ਤੱਕ ਇਸ ਘੱਲੂਘਾਰੇ ਦਿਵਸ਼ ਨੂੰ ਸਮੂਹ ਗੁਰਦੁਆਰਿਆਂ ਵਿੱਚ ਮਨਾਂ ਕਿ ਦਰਬਾਰ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਦੀ ਲੋੜ ਤੇ ਸਮੂਹ ਸੰਗਤਾਂ ਨੂੰ ਜ਼ੋਰ ਦੇਣਾ ਚਾਹੀਦਾ ਹੈ ।

Leave a Reply

Your email address will not be published. Required fields are marked *