ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਲੈਂਡ ਪੂਲਿੰਗ ਪਾਲਿਸੀ ਦਾ ਓਦੋ ਜ਼ਨਾਜਾ ਨਿਕਲਿਆ ਜਦੋਂ ਪ੍ਰਸ਼ਾਸਨ ਦੀ ਸਰਵੇ ਕਰਨ ਗਈ ਟੀਮ ਨੂੰ ਪਿੰਡ ਖੁੱਨਣ ਖ਼ੁਰਦ ਮੁਕਤਸਰ ਤੋਂ ਖਾਲੀ ਹੱਥੀਂ ਬੇਰੰਗ ਮੁੜਨਾ ਪਿਆ- ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 29 ਜੁਲਾਈ (ਸਰਬਜੀਤ ਸਿੰਘ)– ਭਗਵੰਤ ਮਾਨ ਦੀ ਆਪ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਲੈ ਬੈਠੇਗੀ,ਏਦੇ’ਚ ਕੋਈ ਓਲਾ ਨਹੀਂ?ਕਿ ਸਰਕਾਰ ਨੇ ਕੁਝ ਕੰਮ ਚੰਗੇ ਕੀਤੇ,ਪਰ ਲੈਂਡ ਪੂਲਿੰਗ ਪਾਲਿਸੀ ਲੋਕਾਂ ਅਤੇ ਕਿਸਾਨਾਂ ਦੇ ਗਲ਼ੇ ਤੋਂ ਥੱਲੇ ਨਹੀਂ ਜਾ ਰਹੀ,ਹਰ ਪਾਸਿਓਂ ਇਸ ਨੀਤੀ ਦਾ ਵੱਡਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਅਤੇ ਸਰਕਾਰ ਲਈ ਹੁਣ ਇਹ ਪਾਲਿਸੀ ਸੱਪ ਦੇ ਮੂੰਹ ਕੌਹੜ ਕਿਰਲੀ ਵਾਲੀ ਬਣ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਸਰਕਾਰ ਨੂੰ ਇਸ ਪਾਲਿਸੀ ਦੇ ਹੋਰ ਵੀ ਵੱਡੇ ਵੱਡੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਸਰਕਾਰ ਵਿਰੋਧੀ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਆਪਣੀ ਪੱਧਰ ਤੇ ਇਸ ਪੌਲਸੀ ਵਿਰੁੱਧ ਧਰਨੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉਥੇ ਲੁਧਿਆਣਾ ਦੇ ਪਿੰਡਾਂ ਵਿੱਚ ਕਿਸਾਨਾਂ ਨੇ ਵੱਡੇ ਵੱਡੇ ਬੈਨਰ ਲਾ ਕੇ ਸਾਫ਼ ਦੱਸ ਦਿੱਤਾ ਹੈ ਕਿ ਜਿਨ੍ਹੀਂ ਦੇਰ ਤੱਕ ਆਪ ਸਰਕਾਰ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਨਹੀਂ ਲੈਦੀ ? ਓਦੋਂ ਤੱਕ ਸਰਕਾਰ ਦੇ ਕਿਸੇ ਵੀ ਆਗੂ ਨੂੰ ਪਿੰਡ’ਚ ਵੜਨ ਨਹੀਂ ਦਿੱਤਾ ਜਾਵੇਗਾ, ਇਥੇ ਹੀ ਬੱਸ ਨਹੀਂ ਮੁਕਤਸਰ ਦੇ ਪਿੰਡ ਖੁਨਣਖੁਰਦ ਵਿਖੇ ਲੈਂਡ ਪੂਲਿੰਗ ਪਾਲਿਸੀ ਤਹਿਤ ਪ੍ਰਸ਼ਾਸਨ ਦੀ ਸਰਵੇ ਕਰਨ ਗਈ ਟੀਮ ਨੂੰ ਪਿੰਡ ਦੇ ਕਿਸਾਨਾਂ ਨੇ ਖਾਲੀ ਹੱਥੀਂ ਮੋੜਿਆ ਤੇ ਸਾਫ਼ ਕਹਿ ਦਿੱਤਾ ਕਿ ਅਸੀਂ ਇਸ ਪੌਲਸੀ ਤਹਿਤ ਆਪਣੀਆਂ ਜ਼ਮੀਨਾਂ ਕਿਸੇ ਨੂੰ ਨਹੀਂ ਦਿਆਂਗੇ,ਇਸ ਤੋਂ ਸਾਫ਼ ਜ਼ਾਹਰ ਹੈ ਕਿ ਪੰਜਾਬ ਦੀ ਆਪ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਲੈ ਬੈਠੇਗੀ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਆਪ ਸਰਕਾਰ ਵੱਲੋਂ ਕਿਸਾਨਾਂ ਤੋਂ ਜਬਰੀ ਜ਼ਮੀਨਾਂ ਖੋਹਣ ਲਈ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਇਹ ਪੌਲਸੀ ਕਿਸਾਨਾਂ ਨੂੰ ਕੰਗਾਲ ਕਰਨ ਵਾਲੀ ਹੈ ਇਸ ਕਰਕੇ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਹਦੇ ਨਾਲ ਪੰਜਾਬ ਦੀ ਅਮਨ ਕਾਨੂੰਨ ਵਾਲੀ ਸਥਿਤੀ ਨੂੰ ਲਾਂਬੂ ਲੱਗ ਸਕਦਾ ਹੈ ਤੇ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ ਜਿਸ ਸਾਰੇ ਲਈ ਸਰਕਾਰ ਖੁਦ ਹੀ ਜੁਮੇਵਾਰ ਹੋਵੇਗੀ, ਇਸ ਕਰਕੇ ਇਸ ਪੌਲਸੀ ਨੂੰ ਤੁਰੰਤ ਵਾਪਸ ਲਿਆ ਜਾਵੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁਕਤਸਰ ਦੇ ਪਿੰਡ ਖੱਨਣ ਖ਼ੁਰਦ ਵਿਖੇ ਲੈਂਡ ਪੂਲਿੰਗ ਪਾਲਿਸੀ ਤਹਿਤ ਸਰਵੇ ਕਰਨ ਗਈ ਪ੍ਰਸ਼ਾਸਨ ਦੀ ਟੀਮ ਨੂੰ ਪਿੰਡ ਦੇ ਕਿਸਾਨਾਂ ਵੱਲੋਂ ਖਾਲੀ ਹੱਥ ਮੋੜਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਅਤੇ ਸਰਕਾਰ ਨੂੰ ਪੌਲਸੀ ਵਾਪਸ ਲੈਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ‘ਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਜੁੱਟਤਾ ਅਤੇ ਜਬਰ ਦਸਤ ਕੀਤੇ ਜਾ ਰਹੇ ਵਿਰੋਧ ਤੋਂ ਸਾਫ਼ ਜ਼ਾਹਰ ਹੋ ਗਿਆ ਕਿ ਸਰਕਾਰ ਨੂੰ ਇਹ ਪੌਲਸੀ ਲੈਂ ਡੁੱਬੇਗੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇੱਕ ਵੱਡੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਤਹਿਤ ਪੰਜਾਬ ਦੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ ਤਾਂ ਹਰ ਵਰਗ ਦੇ ਲੋਕਾਂ ਨੂੰ ਇਸ ਸੰਤਾਪ ਹੰਢਾਉਣਾ ਪੈ ਸਕਦਾ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨੀ ਪ੍ਰਦਰਸ਼ਨ ਦੀ ਪੂਰਨ ਹਮਾਇਤ ਕਰਦੀ ਹੈ ਉਥੇ ਲੋਕਾਂ ਨੂੰ ਅਪੀਲ ਕਰਦੀ ਹੈ ਇਹ ਪੌਲਸੀ ਕਿਸਾਨਾਂ ਨੂੰ ਕੰਗਾਲ ਕਰਨ ਤੇ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕਰਨ ਵਾਲੀ ਹੈ ਇਸ ਕਰਕੇ ਹਰ ਵਰਗ ਦੇ ਲੋਕਾਂ ਨੂੰ ਕਿਸਾਨੀ ਬਚਾਉਣ ਲਈ ਇਸ ਪੌਲਸੀ ਦੇ ਵਿਰੁੱਧ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਸਰਕਾਰ ਨੂੰ ਇਹ ਪੌਲਸੀ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ, ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਰਵਿੰਦਰ ਸਿੰਘ ਟੁੱਟਕਲਾ ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਆਦਿ ਆਗੂ ਹਾਜਰ ।।

Leave a Reply

Your email address will not be published. Required fields are marked *