ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 4 ਅਗਸਤ ਦਸਵੇਂ ਤੇ ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਕੁੱਪ ਕਲਾਂ ਮਾਲੇਰਕੋਟਲਾ ਵਿਖੇ ਕਰਵਾਇਆ ਜਾ ਰਿਹਾ –  ਭਾਈ ਮਨਪ੍ਰੀਤ ਸਿੰਘ

ਗੁਰਦਾਸਪੁਰ

ਗੁਰਦਾਸਪੁਰ, 29 ਜੁਲਾਈ (ਸਰਬਜੀਤ ਸਿੰਘ)–  ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵੱਡਾ ਗੁਰਮਤਿ ਸਮਾਗਮ 4 ਅਗਸਤ ਦਿੱਨ ਸੋਮਵਾਰ ਦਸਵੀਂ ਮੌਕੇ ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਯਾਦਗਾਰ ਵੱਡਾ ਘੱਲੂਘਾਰਾ,ਜੋਗੀ ਮਾਜਰਾ ਰੋਡ, ਕੁੱਪ ਕਲਾਂ ( ਮਲੇਰਕੋਟਲਾ ) ਵਿਖੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ,ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਦੀ ਦੇਖ ਰੇਖ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਲੜੀਵਾਰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ,ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ,ਢਾਡੀ ਕਵੀਸ਼ਰ ਤੇ ਕਥਾ ਵਾਚਕ ਆਈਆਂ ਸੰਗਤਾਂ ਨੂੰ ਜਿਥੇ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਉਪਰਾਲੇ ਕਰਨਗੇ,ਉਥੇ ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਯਾਦਗਾਰ ਵੱਡਾ ਘੱਲੂਘਾਰਾ ਦੇ ਬਾਨੀ ਸੰਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਦੇ ਜੀਵਨ ਇਤਿਹਾਸ ਨਾਮ ਸਿਮਰਨ ਤੇ ਸੇਵਾਵਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਣਗੇ, ਸਮੂਹ ਧਾਰਮਿਕ ਬੁਲਾਰਿਆਂ ਤੇ ਸੰਤਾਂ ਮਹਾਪੁਰਸ਼ਾਂ ਦਾ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਸਨਮਾਨ ਕੀਤਾ ਜਾਵੇਗਾ ਅਤੇ ਖੀਰ ਪੂੜਿਆਂ ਸਮੇਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ।

ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਨਾਲ ਟੈਲੀਫੋਨ ਤੇ ਗੁਰਮਤਿ ਸਮਾਗਮ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ  ਗੁਰਮਤਿ ਸਮਾਗਮ ਸਬੰਧੀ ਦੱਸਿਆ 2 ਅਗਸਤ ਦਿੱਨ ਛਨੀਵਾਰ ਗੁਰਦੁਆਰਾ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰੱਬੀ ਗੁਰਬਾਣੀ ਦੇ ਲੜੀਵਾਰ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਜਾਣਗੇ,ਜਿਨ੍ਹਾਂ ਦੇ ਸੰਪੂਰਨ ਭੋਗ 4 ਅਗਸਤ ਦਿੱਨ ਸੋਮਵਾਰ ਦਸਵੀਂ ਵਾਲੇ ਦਿਨ ਪਾਏਂ ਜਾਣਗੇ ਅਤੇ ਗੁਰਮਤਿ ਸਮਾਗਮ ਦੀ ਅਰੰਭਤਾ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਕੀਤੀ ਜਾਵੇਗੀ, ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਉਹ ਗੁਰਮਤਿ ਸਮਾਗਮ’ਚ ਆਪਣੇ ਪ੍ਰਵਾਰਾਂ, ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਸਮੇਤ ਗੁਰਮਤਿ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖੀ ਜੀਵਨ ਨੂੰ ਸਫ਼ਲ ਬਣਾਉਣ ਦੀ ਲੋੜ ਤੇ ਜ਼ੋਰ ਦੇਣ ਅਤੇ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ’ ਚ ਤਨੋਂ ਮਨੋਂ ਤੇ ਧਨੋ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਕੀਤੀਆਂ ਜਾਣ ।

Leave a Reply

Your email address will not be published. Required fields are marked *