ਗੁਰਦਾਸਪੁਰ, 23 ਮਾਰਚ ( ਸਰਬਜੀਤ ਸਿੰਘ)- ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ 23 ਮਾਰਚ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲਿਬਰੇਸ਼ਨ ਦਫਤਰ ਬਟਾਲਾ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਦਲਬੀਰ ਮਲਕਵਾਲ ,ਵਿਜੇ ਸੋਹਲ ਅਤੇ ਰਜਵੰਤ ਕੌਰ ਨੇ ਕੀਤੀ, ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਅਸ਼ਵਨੀ ਲੱਖਣ ਕਲਾਂ,ਗੁਲਜਾਰ ਸਿੰਘ ਭੁੰਬਲੀ ਅਤੇ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਨਾਰਾ ਇਨਕਲਾਬ ਜਿੰਦਾਬਾਦ ,ਸਾਮਰਾਜਵਾਦ ਮੁਰਦਾਬਾਦ ਅੱਜ ਦੀਆਂ ਹਾਲਤਾਂ ਵਿੱਚ ਵੀ ਉਨਾਂ ਹੀ ਸਾਰਥਕ ਹੈ, ਪਿਛਲੇ ਦਿਨਾਂ ਵਿੱਚ ਹੀ ਅਮਰੀਕੀ ਸਾਮਰਾਜੀਆਂ ਨੇ ਭਾਰਤ ਦੀ ਅਣਖ ਨੂੰ ਵੰਗਾਰਦਿਆਂ ਅਮਰੀਕਾ ਚੋਂ ਭਾਰਤੀ ਨੌਜਵਾਨਾਂ ਨੂੰ ਬੇੜੀਆਂ ਤੇ ਹੱਥ ਕੜੀਆਂ ਲਾ ਕੇ ਭਾਰਤ ਵਿੱਚ ਭੇਜਿਆ ਸੀ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਅਮਰੀਕੀ ਰਾਸ਼ਟਰਪਤੀ ਟਰੰਪ ਕੋਲ ਵਿਰੋਧ ਪ੍ਰਗਟ ਕਰਨ ਦੀ ਬਜਾਏ ਚੁੱਪ ਧਾਰੀ ਰੱਖੀ ਸੀ, ਅਮਰੀਕਾ ਸਾਮਰਾਜ ਭਾਰਤ ਵਿੱਚ ਆਪਣੀ ਜਕੜ ਮਜਬੂਤ ਕਰਨ ਲਈ ਅਰਬਾਂ ਖਰਬਾਂ ਦੇ ਹਥਿਆਰਾਂ ਦੇ ਸਮਝੌਤੇ ਕਰਨ ਵਿੱਚ ਕਾਮਯਾਬ ਹੋ ਗਿਆ ਹੈ ਅਤੇ ਭਾਰਤ ਦੀ ਖੇਤੀ ਉੱਪਰ ਕਬਜ਼ਾ ਕਰਨ ਲਈ ਤਰਲੋ ਮੱਛੀ ਹੋ ਰਿਹਾ, ਇਸ ਹਾਲਤ ਵਿੱਚ ਭਾਰਤੀ ਜਨਤਾ ਨੂੰ ਅਮਰੀਕਾ ਸਾਮਰਾਜ ਸਮੇਤ ਸਮੁੱਚੀਆਂ ਸਾਮਰਾਜੀ ਤਾਕਤਾਂ ਵਿਰੁੱਧ ਇਕਮੁੱਠ ਹੋਣ ਦੀ ਜਰੂਰਤ ਹੈ, ਇਸ ਸਮੇਂ ਆਗੂਆਂ ਭਗਵੰਤ ਮਾਨ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉੱਪਰ ਚੱਲਣ ਦੇ ਦਾਵੇ ਕਰਦੀ ਪਰ ਉਸਦੇ ਤਿੰਨ ਸਾਲਾ ਦੇ ਕੰਮ ਦਰਸਾਉਂਦੇ ਹਨ ਕਿ ਮਾਨ ਸਰਕਾਰ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਕੋਈ ਵੀ ਲੈਣਾ ਦੇਣਾ ਨਹੀਂ .ਬੀਤੇ ਤਿੰਨ ਸਾਲ ਤੋਂ ਪੰਜਾਬ ਦੇ ਠੇਕਾ ਵਰਕਰ, ਪੰਜਾਬ ਦੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਸਰਕਾਰ ਵਿਰੁੱਧ ਸੜਕਾਂ ਤੇ ਹਨ ਪਰ ਸਰਕਾਰ ਇਹਨਾਂ ਵਰਗਾ ਦੇ ਕੋਈ ਮਸਲੇ ਹੱਲ ਨਹੀਂ ਕਰ ਸਕੀ,ਮਾਨ ਸਰਕਾਰ ਦੇ ਰਾਜ ਵਿੱਚ ਹੀ ਹਰ ਤਰ੍ਹਾਂ ਦੇ ਨਸ਼ਿਆ ਵਿੱਚ ਵਾਧਾ ਹੋਇਆ ਹੈ. ਸਰਕਾਰ ਦੇ ਆਪਣੇ ਰਾਜਨੀਤਿਕ ਹਲਕਿਆਂ ਵਿੱਚ ਫੈਲੇ ਭਰਿਸ਼ਟਾਚਾਰ ਕਾਰਨ ਸਮੁੱਚਾ ਪ੍ਰਸ਼ਾਸਨ ਭਰਿਸ਼ਟਾਚਾਰ ਦੀ ਦਲਦਲ ਵਿੱਚ ਫਸਿਆ ਪਿਆ ਹੈ.ਅਮਨ ਕਾਨੂੰਨ ਦੀ ਹਾਲਤ ਦਾ ਦਿਵਾਲਾ ਨਿਕਲਿਆ ਪਿਆ ਅਤੇ ਨਾ ਹੀ ਮਾਨ ਸਰਕਾਰ ਪੰਜਾਬ ਦੇ ਰਾਜਨੀਤਿਕ ਮੁੱਦਿਆਂ ਤੇ ਕੇਂਦਰ ਸਰਕਾਰ ਉਪਰ ਦਬਾਅ ਵਧਾ ਸਕੀ ਹੈ,ਇਹ ਕਹਿਣਾ ਅਤ ਕਥਨੀ ਨਹੀਂ ਹੈ ਕਿ ਪੰਜਾਬ ਦੀ ਸਰਕਾਰ ਹਰ ਫਰੰਟ ਉੱਪਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ. ਇਸ ਮੌਕੇ ਪ੍ਰੇਮ ਮਸੀਹ ਸੋਨਾ, ਜੋਗਿੰਦਰ ਪਾਲ ਲੇਹਲ ,ਫੂਲ ਚੰਦ, ਬੰਟੀ ਰੋੜਾ ਪਿੰਡੀ, ਪਿੰਟਾ ਤਲਵੰਡੀ ਭਰਥ, ਜਿੱਦਾਂ ਛੀਨਾ ,ਹਜ਼ਾਰਾਂ ਜਾਪੂਵਾਲ, ਬਚਨ ਬੋਪਾ ਰਾਏ, ਗੁਰਮੁਖ ਲਾਲੀ ਭਾਗੋਵਾਲ ਕੁਲਵੰਤ ਸਿੰਘ ਰਾਮ ਦਿਵਾਲੀ ਅਤੇ ਰਮਨਜੀਤ ਪਿੰਡੀ ਹਾਜਰ ਸਨ.



