ਪੰਜਾਬ ਦੀ ਜਨਤਾ ਤੇ ਲਾਏ 3000 ਕਰੋੜ ਰੁਪਏ ਦੇ ਟੈਕਸਾਂ ਨੇ ਸਰਕਾਰ ਦਾ ਅਸਲੀ ਚਿਹਰਾ ਬੇਪਰਦ ਕਰ ਦਿੱਤਾ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੀ ਜਨਤਾ ਉਪਰ ਇੱਕੋਂ ਹਲੇ ਵਿਚ ਲਾਏ ਗਏ ਕਰੀਬ 3000 ਕਰੋੜ ਰੁਪਏ ਦੇ ਟੈਕਸਾਂ ਨੇ ਸਰਕਾਰ ਦਾ ਅਸਲੀ ਚਿਹਰਾ ਬੇਪਰਦ ਕਰ ਦਿੱਤਾ ਹੈ।ਇਹ ਵਿਚਾਰ ਪਾਰਟੀ ਮੀਟਿੰਗ ਕਰਨ ਪਿੱਛੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਰੱਖੇ ।
ਉਨ੍ਹਾਂ ਕਿਹਾ ਕਿ 9 ਸਤੰਬਰ ਨੂੰ ਇਹ ਟੈਕਸ ਵਾਪਸ ਲੈਣ ਦੀ ਮੰਗ ਨੂੰ ਲੈਕੇ ਪਾਰਟੀ ਸਾਰੇ ਪੰਜਾਬ ਵਿੱਚ ਰੋਸ ਵਿਖਾਵੇ ਕਰੇਗੀ।ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਹੇਠ ਚਲਾਈ ਜਾ ਰਹੀ ਮਾਨ ਸਰਕਾਰ ਨੇ 2023 ਵਿਚ ਵੀ ਓਲਡ ਪੈਂਨਸ਼ਨ ਸਕੀਮ ਲਾਗੂ ਕਰਨ ਲਈ ਡੀਜ਼ਲ ਪੈਟਰੋਲ ਅਤੇ ਬਿਜਲੀ ਬਿੱਲਾਂ ਵਿਚ ਵੀ ਵਾਧਾ ਕੀਤਾ ਸੀ।ਇਸ ਸਾਲ ਵਿੱਚ ਕੋਲੈਕਟਰ ਰੇਟਾਂ ਵਿੱਚ ਵਾਧਾ ਕਰਨ ਤੋਂ ਬਿਨਾਂ 87 ਕਰੋੜ ਦੇ ਕਰੀਬ ਗਰੀਨ ਟੈਕਸ ਲਾਇਆ ਗਿਆ ਹੈ,ਮਾਨ ਸਰਕਾਰ ਨੇ ਡੀਜ਼ਲ, ਪਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਤੋਂ ਬਿਨਾਂ ਬਸ ਕਰਾਇਆ ਵਿੱਚ‌23‌ਪੈਸੈ ਪ੍ਰਤੀ ਕਿਲੋਮੀਟਰ ਦਾ ਵਾਧਾ ਕਰਕੇ ‌180 ਕਰੋੜ ਰੁਪਏ ਦਾ ਵੱਖਰਾ ਬੋਝ ਪਾ ਦਿੱਤਾ ਹੈ।ਮਾਨ ਸਰਕਾਰ ਇਕ ਪਾਸੇ ਕਰਜ਼ਾ ਦਰ ਕਰਜਾ ਲੈ ਰਹੀ ਹੈ ਦੂਸਰੇ ਪਾਸੇ ਜਨਤਾ ਤੇ ਮੋਟੇ ਟੈਕਸ ਮੜ ਰਹੀ ਹੈ। ਇਹ ਸਾਰਾ ਪੈਸਾ ਲੋਕਾਂ ਦੀ ਭਲਾਈ ਤੇ ਖ਼ਰਚਣ ਦੀ ਬਜਾਏ ਸਰਕਾਰ ਦੀ ਇਸ਼ਤਿਹਾਰਬਾਜ਼ੀ, ਵੀ ਆਈ ਪੀ ਕਲਚਰ ਅਤੇ ਹੋਰ ਸਰਕਾਰੀ ਅਡੰਬਰਾਂ ਤੇ ਖਰਚਿਆਂ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਚੋਣਾਂ ਸਮੇਂ ਕੀਤੇ ਇਹ ਦਾਵੇ ਥੋਥੇ ਸਾਬਿਤ ਹੋਏ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਤੇ ਟੈਕਸ ਲਾਉਣ ਦੀ ਬਜਾਏ ਮਾਈਨਿੰਗ ਅਤੇ ਭਿਰਸ਼ਟਾਚਾਰ ਨੂੰ ਰੋਕ ਕੇ ਪੈਸਾ ਅਕਿਠਾ ਕਰਕੇ ਸਰਕਾਰ ਚਲਾਏਂਗੀ। ਜਦੋਂ ਕਿ ਮਾਈਨਿੰਗ ਮਾਫੀਆ ਦਾ ਧੰਦਾ ਅਤੇ ਭਿਰਸ਼ਟਾਚਾਰ ਪਹਿਲਾਂ ਤੋਂ ਵੀ ਕਈ ਗੁਣਾਂ ਵਧ ਚੁੱਕਾ ਹੈ। ਬੱਖਤਪੁਰਾ ਨੇ‌ ਕਿਹਾ ਕਿ ਡੀਜ਼ਲ ਪੈਟਰੋਲ ਉਪਰ ਲਾਏ ਗਏ ਸੈਸ ਕਾਰਣ ਮਹਿੰਗਾਈ ਹੋਰ ਵਧੇਗੀ, ਖੇਤੀ ਲਾਗਤਾਂ ਵਿੱਚ ਹੋਰ ਵਾਧਾ ਹੋਵੇਗ।ਜਦੋਂ ਕਿ ਪਹਿਲਾਂ ਹੀ 30 ਰੁਪਏ ਕਿੱਲੋ ਆਟਾ ਅਤੇ ਆਮ ਦਾਲ ਵੀ 100 ਰੁਪਏ ਕਿਲੋ ਵਿਕ ਰਹੀ ਹੈ। ਮੀਟਿੰਗ ਵਿੱਚ ਗੁਲਜ਼ਾਰ ਸਿੰਘ ਭੁੰਬਲੀ, ਪਿੰਟਾ ਤਲਵੰਡੀ ਭਰਥ‌, ਬਚਨ ਸਿੰਘ ਮਛਾਣੀਆ, ਜੋਗਿੰਦਰ ਪਾਲ ਲੇਹਲ ਅਤੇ ਗੋਪਾਲ ਕ੍ਰਿਸ਼ਨ ਪਾਲਾ ਹਾਜ਼ਰ ਸਨ

Leave a Reply

Your email address will not be published. Required fields are marked *