ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਲੋਂ ਵਿਦਿਆਂਗ ਲੜਕੀ ਦੇ ਲਈ ਵੀਲ ਚੇਅਰ ਦੀ ਮੰਗ ਕੀਤੀ ਗਈ ਪੂਰੀ

ਗੁਰਦਾਸਪੁਰ

ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਉਮਾ ਸ਼ੰਕਰ ਗੁਪਤਾ ,ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਗੁਰਦਾਸਪੁਰ ਪਾਸ ਇੱਕ ਵਿਦਿਆਂਗ ਜੋੜੇ ਰੇਖਾ ਅਤੇ ਬਲਵਿੰਦਰ ਸਿੰਘ ਵਾਸੀ ਬਸਰਾਏ ਵੱਲੋਂ ਟਰਾਈ ਸਾਈਕਲਾਂ ਅਤੇ ਮਨਦੀਪ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਖਾਨ ਮਲੂਕ ਦੇ ਪਿਤਾ ਵੱਲੋਂ ਆਪਣੀ ਵਿਦਿਆਂਗ ਲੜਕੀ ਦੇ ਲਈ ਵੀਲ ਚੇਅਰ ਦੀ ਮੰਗ ਕੀਤੀ ਗਈ ਸੀ। ਜਿਸ ਨੂੰ ਉਹਨਾਂ ਵੱਲੋਂ ਤੁਰੰਤ ਦੇ ਅਧਾਰ ਤੇ ਪੂਰੀ ਕਰਨ ਦੇ ਲਈ ਸਕੱਤਰ ਦੇ ਰੈੱਡ ਕਰਾਸ ਸੋਸਾਇਟੀ ਨੂੰ ਕਿਹਾ ਗਿਆ ਸੀ। ਸਕੱਤਰ ਰੈੱਡ ਕਰਾਸ ਵੱਲੋਂ ਬਿਨਾ ਕਿਸੇ ਦੇਰੀ ਦੇ ਇਹ ਸਮਾਨ ਇਹਨਾ ਦਿਵਿਆਂਗ ਵਿਅਕਤੀਆਂ ਨੂੰ ਡਿਪਟੀ ਕਮਿਸ਼ਨਰ ਕੋਲੋਂ ਦਿਵਾ ਦਿੱਤੀ ਗਈ।
ਇਸ ਮੌਕੇ ਤੇਯੋਜ਼ਸਤਨਾ ਸਿੰਘ,ਪੀ.ਸੀ.ਐਸ,ਉੱਪ ਮੰਡਲ ਮੈਜਿਸਟ੍ਰੇਟ ਕਲਾਨੌਰ ਕਮ ਸਹਾਇਕ ਕਮਿਸ਼ਨਰ (ਜ),ਗੁਰਦਾਸਪੁਰ ਅਤੇ ਰਾਜੀਵ ਸਿੰਘ,ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ,ਗੁਰਦਾਸਪੁਰ ਵੀ ਮੌਜੂਦ ਸਨ ।

Leave a Reply

Your email address will not be published. Required fields are marked *