ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਮੀਟਿੰਗ ਪਿੰਡ ਖ਼ੋਜੇਪਰ ਪ੍ਰੇਮ ਮਸੀਹਅਤੇ ਰਾਣੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਤਹਿਸੀਲ ਸੈਕਟਰੀ ਵਿਜੈ ਸੋਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਫਾਸੀਵਾਦੀ ਰੁਜਾਨ ਵਿੱਚ ਲਗਾਤਾਰ ਵਾਧਾ ਕੀਤਾ ਹੈ ਅਤੇ ਘੱਟ ਗਿਣਤੀ ਅਤੇ ਦਲਿਤ ਫਿਰਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਮੋਦੀ ਸਰਕਾਰ 2024 ਦੀਆਂ ਚੋਣਾਂ ਜਿੱਤਣ ਦਾ ਜੁਗਾੜ ਖੜ੍ਹਾ ਕਰ ਰਹੀ ਹੈ ਮੋਦੀ ਸਰਕਾਰ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਭੁੱਲ ਗਈ ਹੈ ਇਸ ਵਿੱਚ ਉਸਨੇ ਕਿਹਾ ਸੀ ਅਸੀਂ ਜਿੱਤਣ ਤੇ 15 ਲੱਖ ਤੁਹਾਡੇ ਖਾਤੇ ਵਿੱਚ ਪਾਵਾਂਗੇ ਦੋ ਕਰੋੜ ਬੱਚਿਆਂ ਨੂੰ ਹਰ ਸਾਲ ਨੌਕਰੀਆਂ ਦੇਵਾਂਗੇ,ਇਸ ਤਰਾਂ ਆਮ ਆਦਮੀ ਪਾਰਟੀ ਵੀ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਭੁੱਲ ਗਈ ਹੈ। ਔਰਤਾਂ ਦੇ ਖਾਤੇ ਵਿੱਚ ਹਜ਼ਾਰ ਰੁਪਏ ਘਰ-ਘਰ ਨੋਕਰੀ, ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ 2500 ਰੁਪਏ ਬੇਰੁਜ਼ਗਾਰੀ ਭੱਤਾ ਮਕਾਨ ਬਣਾਉਣ ਲਈ ਮਕਾਨ ਬਣਾਉਣ ਗਰਾਂਟ ਅਤੇ ਪਲਾਟ. ਦੇਸ਼ ਵਿੱਚ ਹਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ ਮਣੀਪੁਰ ਦੀ ਘਟਨਾ ਕੁੱਕੀ ਸਮਾਜ ਦੀਆਂ ਔਰਤਾਂ ਉੱਪਰ ਅੱਤਿਆਚਾਰ ਕਰਨਾ ਅਤੇ ਉਹਨਾਂ ਨੂੰ ਅਲਫ਼ ਨੰਗੀਆਂ ਕਰਕੇ ਘੁਮਾਇਆ ਗਿਆ ਬਹੁਤ ਨਿੰਦਣਯੋਗ ਹੈ, ਫਿਰ ਹਰਿਆਣਾ ਵਿੱਚ ਗੜਬੜ ਕਰਾਉਣ ਅਤੇ ਮੁਸਲਮਾਨ ਫ਼ਿਰਕਿਆਂ ਦੇ ਘਰ ਢੋਣ ਬਹੁਤ ਹੀ ਨਿੰਦਣਯੋਗ ਹੈ ਅਤੇ ਸੀ ਪੀ ਆਈ ਐਮ ਐਲ ਇਸ ਦੀ ਨਿਖੇਧੀ ਕਰਦੀ ਹੈ। ਇਸ ਵਿੱਚ ਖੁਸ਼ਵੰਤ ਸਿੰਘ ਧਾਲੀਵਾਲ ਅਤੇ ਹਰਜਿੰਦਰ ਕੁਮਾਰੀਆਂ ਨੇ ਸੰਬੋਧਨ ਕੀਤਾ। ਤੇ 15 ਮੈਬਰੀ ਕਮੇਟੀ ਚੁਣੀ ਗਈ


