ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਡਾਇਰੈਕਟਰ ਆਯੁਰਵੈਦਾ ਪੰਜਾਬ, ਡਾ.ਰਵੀ ਡੂਮਰਾ ਦੇ ਹੁਕਮਾਂ ਅਨੁਸਾਰ ,ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਗੁਰਦਾਸਪੁਰ , ਡਾ. ਪ੍ਰਦੀਪ ਸਿੰਘ ਜੀ ਦੀ ਅਗਵਾਈ ਹੇਠ ਆਯੁਸ਼ ਹੈਲਥ ਐਂਡ ਵੈੱਲਨੈੱਸ ਸੈਂਟਰ ਦਰਗਾਬਾਦ ਵਿਖੇ ਮੁਫ਼ਤ ਜੇਰੀਏਟ੍ਰਿਕ ਕੈਂਪ ਲਗਾਇਆ ਗਿਆ ਜਿਸ ਵਿਚ ਕੇਵਲ 60 ਸਾਲ ਤੋਂ ਵਧ ਉਮਰ ਦੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਕੈਂਪ ਵਿਚ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਮੰਜੂ (ਜੀ. ਏ. ਡੀ. ਘੁੰਮਣ ਕਲਾਂ) ਅਤੇ ਡਾ. ਪਰਨੀਤ ਕੌਰ (ਜੀ.ਏ.ਡੀ. ਸ਼ਿਕਾਰਮਾਛੀਆ) ਵੱਲੋਂ ਕੁੱਲ 54 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਡਾ. ਮੰਜੂ ਨੇ ਬਜ਼ੁਰਗਾ ਨੂੰ ਦੱਸਿਆ ਕੇ ਕਿਵੇਂ ਆਯੁਰਵੈਦਿਕ ਜੀਵਨ ਸ਼ੈਲੀ ਅਪਣਾਕੇ ਬੁਢਾਪੇ ਵਿਚ ਆਉਣ ਵਾਲੀਆ ਸ਼ਰੀਰਕ ਤਕਲੀਫ਼ਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਉਪਵੈਦ ਸੰਦੀਪ ਸਿੰਘ , ਯੋਗਾ ਇੰਸਟ੍ਰੱਕਟਰ ਜੋਬਨਪ੍ਰੀਤ ਸਿੰਘ , ਜਸਪਿੰਦਰ ਕੌਰ ਅਤੇ ਹੋਰ ਪਿੰਡ ਵਾਸੀਆ ਨੇ ਬਹੁਤ ਸਹਿਯੋਗ ਦਿੱਤਾ।