ਗੁਰਦਾਸਪੁਰ, 2 ਫਰਵਰੀ ( ਸਰਬਜੀਤ ਸਿੰਘ)– ਅੱਜ ਰਾਧਾਸੁਆਮੀ ਸਤਿਸੰਗ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਭਾ ਪਟਿਆਲਾ ਵਿਖੇ ਕਿਸੇ ਵਿਸ਼ੇਸ਼ ਸਮਾਗਮ ਤੇ ਪਹੁੰਚੇ ਸਨ ਅਤੇ ਇਸ ਦਰਮਿਆਨ ਉਹਨਾਂ ਨੇ ਨਾਭਾ ਜੇਲ’ਚ ਬੰਦ ਅਕਾਲੀ ਆਗੂ ਤੇ ਡਰੱਗ ਵਰਗੇ ਖਤਰਨਾਕ ਕੇਸਾਂ ਵਿੱਚ ਫ਼ਸੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਅਤੇ ਜਦੋਂ ਮੁਲਾਕਾਤ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਹਰ ਆਏ ਤਾਂ ਵੱਖ ਵੱਖ ਪੱਤਰਕਾਰਾਂ ਨੇ ਉਹਨਾਂ ਤੇ ਸਵਾਲਾਂ ਦੀ ਝੜੀ ਲਾ ਦਿੱਤੀ, ਉਹਨਾਂ ਪੁੱਛਿਆ ਤੁਸੀਂ ਬਿਕ੍ਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਕੇ ਆਏ ਹੋ, ਕੇਵੇ ਨੇ ਉਹ, ਤਾਂ ਬਾਬਾ ਗੁਰਿੰਦਰ ਸਿੰਘ ਨੇ ਜੁਆਬ ਵਿੱਚ ਕਿਹਾ ਕਿ ਉਹ ਬਿਲਕੁਲ ਠੀਕ ਠੀਕ ਚੜਦੀ ਕਲਾ ਵਿੱਚ ਹਨ, ਜਦੋਂ ਪੁੱਛਿਆ ਕਿ ਕਿਉਂ ਮੁਲਾਕਾਤ ਕੀਤੀ ਤਾਂ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਮੇਰਾ ਉਹ ਦੋਸਤ ਤੇ ਪ੍ਰਵਾਰਕ ਸਬੰਧ ਵੀ , ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਸ ਤੇ ਡਰੱਗ ਦੇ ਕੇਸ ਹਨ ਤਾਂ ਬਾਬਾ ਗੁਰਿੰਦਰ ਸਿੰਘ ਨੇ ਕਿਹਾ ਉਹ ਸਭ ਝੂਠੇ ਹਨ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਬਿਕ੍ਰਮ ਸਿੰਘ ਮਜੀਠੀਆ ਦੀ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਬਿਕ੍ਰਮ ਸਿੰਘ ਮਜੀਠੀਆ ਤੇ ਪਾਏ ਡਰੱਗ ਕੇਸ ਨੂੰ ਝੂਠਾ ਦੱਸਣ ਵਾਲੇ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਗਰ ਮਜੀਠੀਆ ਸਾਹਿਬ ਤੇ ਸਰਕਾਰ ਨੇ ਝੂਠਾ ਕੇਸ ਪਾਇਆ ਹੈ ਤਾਂ ਉਸ ਨੂੰ ਰਿਹਾਅ ਕੀਤਾ ਜਾਵੇ ਅਤੇ ਅਗਰ ਇਹ ਸੱਚ ਹੈ ਤਾਂ ਮਜੀਠੀਆ ਸਬੰਧੀ ਪੂਰੇ ਪੇਸ਼ ਕਰਕੇ ਲੋਕਾਂ ਸਹਾਮਣੇ ਸਚਾਈ ਲਿਆਂਦੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਿਕਰਮ ਸਿੰਘ ਮਜੀਠੀਆ ਨੇ ਨਾਲ ਜੇਲ’ਚ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਕਹਿਣਾ ਕਿ ਬਿਕਰਮ ਸਿੰਘ ਮਜੀਠੀਆ ਮੇਰੇ ਚੰਗੇ ਮਿੱਤਰ ਹਨ ਅਤੇ ਉਨ੍ਹਾਂ ਤੇ ਪਾਇਆ ਗਿਆ ਕੇਸ ਬਿਲਕੁਲ ਝੂਠ ਹੈ ਵਾਲੇ ਦਿੱਤੇ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਅਸੀਂ ਸਮਝਦੇ ਹਾਂ ਕਿ ਸਿਆਸਤ ਵਿੱਚ ਆਪਣੇ ਸਿਆਸੀ ਵਿਰੋਧੀਆਂ ਨੂੰ ਸਬਕ਼ ਸਖਾਉਣ ਲਈ ਸਰਕਾਰਾਂ ਝੂਠੇ ਕੇਸ ਪਾ ਵੀ ਦੇਂਦੀਆਂ ਪਰ ਇਹ ਫੈਸਲਾ ਅਦਾਲਤ ਨੇ ਕਰਨਾ ਹੈ ਕਿ ਬਿਕ੍ਰਮ ਸਿੰਘ ਮਜੀਠੀਆ ਝੂਠੇ ਹਨ,ਜਾ ਸੱਚੇ ਹਨ ਮਾਮਲਾ ਅੰਡਰ ਟਰਾਇਲ ਹੈ ਇਸ ਕਰਕੇ ਇੱਕ ਅਧਿਆਪਕ ਗੁਰੂ ਅਖਵਾਉਣ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਾਹਵਾ ਕਰਨਾ ਕਿ ਡਰੱਗ ਦਾ ਕੇਸ ਝੂਠਾ ਪਾਇਆ ਗਿਆ ਹੈ, ਭਾਈ ਸਾਹਿਬ ਨੇ ਕਿਹਾ ਜੇ ਸਰਕਾਰ ਨੇ ਸਬੂਤ ਪੇਸ਼ ਕਰ ਦਿੱਤੇ ਅਤੇ ਦੋਸ ਸਹੀ ਵੀ ਪਾਏ ਗਏ ਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਧਰਮੀ ਛਵੀ ਤੇ ਕਾਫੀ ਅਸਰ ਪੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ।


