ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਢਡਿਆਲਾ ਨੱਤ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ

ਗੁਰਦਾਸਪੁਰ

ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)–ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਢਡਿਆਲਾ ਨੱਤ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਭਾਰਤ ਭੂਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦੇ ਮੈਂਬਰਾਂ ਵੱਲੋਂ ਸਰਕਾਰੀ ਪ੍ਰਾਇਮਰੀ / ਮਿਡਲ ਸਕੂਲ ਢਡਿਆਲਾ ਨੱਤ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੂੰ ਕਾਪੀਆਂ,ਪੈੱਨ,ਪੈਨਸਿਲਾਂ, ਰਬੜ ਸਮੇਤ ਕਿੱਟਾਂ ਵੰਡੀਆਂ ਗਈਆਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਅਤੇ ਹਰ ਬੱਚੇ ਲਈ ਸਿੱਖਿਆ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅਗਰ ਕਿਸੇ ਜਰੂਰਤਮੰਦ ਬੱਚੇ ਨੂੰ ਪੜ੍ਹਾਈ ਲਈ ਕੋਈ ਦਿੱਕਤ ਪੇਸ਼ ਆਉਦੀ ਤਾਂ ਉਨ੍ਹਾਂ ਦੀ ਕਲੱਬ ਵੱਲੋਂ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਮੇਂ ਸਮੇਂ ਤੇ ਸਮਾਜ ਭਲਾਈ ਦੇ ਕਾਰਜਾਂ ਲਈ ਵੱਖ-ਵੱਖ ਕਾਰਜ ਪ੍ਰੋਜੈਕਟ ਉਲੀਕੇ ਜਾਂਦੇ ਹਨ ਅਤੇ ਇਹ ਪ੍ਰਜੋਕੈਟ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੜ੍ਹ ਲਿਖ ਕੇ ਆਪਣੇ ਸਕੂਲ , ਮਾਤਾ ਪਿਤਾ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਸੈਕਟਰੀ ਡਾ. ਰਣਜੀਤ ਸਿੰਘ, ਖਚਾਨਚੀ ਪਰਵਿੰਦਰ ਸਿੰਘ ਗੋਰਾਇਆ, ਪੀ.ਆਰ. ਓ. ਗਗਨਦੀਪ ਸਿੰਘ , ਬਰਿੰਦਰ ਸਿੰਘ ਅਠਵਾਲ, ਪ੍ਰਦੀਪ ਸਿੰਘ ਚੀਮਾ, ਸੰਦੀਪ ਕੁਮਾਰ , ਹਰਭਜਨ ਸਿੰਘ ਸੇਖੋਂ, ਗੋਬਿੰਦ ਸੈਣੀ, ਜੁਲਕਾ, ਸ਼ੁਸੀਲ, ਅਧਿਆਪਕ ਸੁਰਿੰਦਰ ਸਿੰਘ , ਜੋਗਿੰਦਰਪਾਲ, ਗਗਨਦੀਪ ਸਿੰਘ , ਬਸੰਤ ਲਾਲ ਕੁੰਡਲ, ਸਰਵਣ ਸਿੰਘ , ਸਰਬਜੀਤ ਸਿੰਘ , ਬਲਜੀਤ ਸਿੰਘ,ਕਮਲਦੀਪ ਕੌਰ ਆਦਿ ਹਾਜ਼ਰ ਸਨ। *

Leave a Reply

Your email address will not be published. Required fields are marked *