ਗੁਰਦਾਸਪੁਰ, 19 ਮਈ (ਸਰਬਜੀਤ ਸਿੰਘ)—ਸਮਾਜ ਵਿਚ ਮਾਸੂਮਾਂ ਨੂੰ ਮਤਰੇਈਆਂ ਮਾਵਾਂ ਵੱਲੋਂ ਬੇਦਰਦੀ ਤੇ ਜ਼ਾਲਮਾਨਾਂ ਢੰਗ ਨਾਲ ਮਾਰਨ ਵਾਲੇ ਕਲਯੁਗੀ ਵਰਤਾਰੇ ਨੂੰ ਠੱਲ੍ਹ ਪਾਉਣ ਹਿੱਤ ਅੰਮ੍ਰਿਤਸਰ’ਚ ਘਰਿੰਡਾ ਥਾਣੇ ਦੇ ਪਿੰਡ ਰਾਮਪੁਰਾ ਦੀ ਇੱਕ ਮਸੂਮ ਬੱਚੀ ਨੂੰ ਮਾਰਕੇ ਛੱਪੜ’ਚ ਸੁੱਟਣ ਵਾਲੀ ਕਲਯੁਗੀ ਮਤ੍ਰੇਈ ਮਾਂ ਨੂੰ ਤੁਰੰਤ ਫਾਂਸੀ ਤੇ ਲਟਕਾਇਆ ਜਾਵੇ ,ਤਾਂ ਕਿ ਗੁਰੂਆਂ ਪੀਰਾਂ, ਪੈਗੰਬਰਾਂ,ਰਿਸ਼ੀਆਂ,ਮੁਨੀਆਂ ਤੇ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਪੰਜਾਬ ਤੇ ਵੱਸ ਚੁੱਕੇ ਕਲਯੁਗੀ ਸਮਾਜ ਦੇ ਭੈੜੇ ਜ਼ਾਲਮ ਲੋਕਾਂ ਨੂੰ ਠੱਲ੍ਹ ਪਾ ਕੇ ਸਤਿਯੁਗੀ ਧਰਮੀ ਸਮਾਜ ਬਣਾਉਣ ਦਾ ਇਤਿਹਾਸਕ ਉਪਰਾਲਾ ਕੀਤਾ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਘਰਿੰਡਾ ਥਾਣੇ ਦੇ ਪਿੰਡ ਰਾਮਪੁਰਾ’ਚ ਮਤ੍ਰੇਈ ਮਾਂ ਵੱਲੋਂ ਮਾਸੂਮ ਬੱਚੀ ਨੂੰ ਜਾਨੋਂ ਮਾਰਕੇ ਛੱਪੜ’ਚ ਸੁੱਟਣ ਵਾਲੇ ਕਲਯੁਗੀ ਵਰਤਾਰੇ ਨੂੰ ਅੰਜਾਮ ਦੇਣ ਵਾਲੀ ਦੁਖਦਾਈ ਘਟਨਾ ਦੀ ਨਿੰਦਾ ਅਤੇ ਦੋਸ਼ਣ ਮਤ੍ਰੇਈ ਮਾਂ ਨੂੰ ਤੁਰੰਤ ਫਾਂਸੀ ਤੇ ਲਟਕਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਨੇ ਸਪਸ਼ਟ ਕੀਤਾ ਸੋਮਵਾਰ ਨੂੰ ਇਸ ਕਲਯੁਗੀ ਮਾਂ ਨੇ ਮਾਸੂਮ ਬੱਚੀ ਨੂੰ ਮਾਰਕੇ ਛੱਪੜ’ਚ ਸੁੱਟ ਦਿੱਤਾ ‘ਤੇ ਬੱਚੀ ਨੂੰ ਕਿਸੇ ਵੱਲੋਂ ਅਗਵਾਹ ਕਰਨ ਦੀ ਮਨਘੜ੍ਹਤ ਕਹਾਣੀ ਬਣਾ ਕੇ ਪਾਪ ਤੋਂ ਬਚਣ ਦੀ ਕੋਸ਼ਿਸ਼ ਕੀਤੀ,ਭਾਈ ਖਾਲਸਾ ਨੇ ਦੱਸਿਆ ਬੱਚੀ ਦੇ ਪਿਤਾ ਵੱਲੋਂ ਛੱਡ ਦਿੱਤੀ ਦਿੱਤੀ ਮਾਸੂਮ ਦੀ ਮਾਂ ਤੇ ਛੱਕ ਕੀਤਾ ਜਾ ਰਿਹਾ ਸੀ ,ਉਨ੍ਹਾਂ ਦੱਸਿਆ ਜਦੋਂ ਪੁਲਿਸ ਥਾਣਾ ਘਰਿੰਡਾ ਨੇ ਸੀ ਸੀ ਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਕਲਯੁਗੀ ਮਤ੍ਰੇਈ ਮਾਂ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਤਾਂ ਦੋਸ਼ੀ ਮਾਂ ਨੇ ਆਪਣੇ ਜੁਲਮ ਨੂੰ ਕਬੂਲਿਆ ਭਾਈ ਖਾਲਸਾ ਨੇ ਦੱਸਿਆ ਪੁੱਛਗਿੱਛ ਦੌਰਾਨ ਦੋਸ਼ੀ ਮਾਂ ਨੇ ਦੱਸਿਆ ਕਿ ਇਸ ਕਲਯੁਗੀ ਪਾਪ ਨੂੰ ਸਿਰੇ ਚਾੜ੍ਹਨ ਲਈ ਉਸ ਦੇ ਇਕ ਨਿੱਜੀ ਰਿਸ਼ਤੇਦਾਰ ਨੇ ਸਾਥ ਦਿੱਤਾ, ਭਾਈ ਖਾਲਸਾ ਨੇ ਦੱਸਿਆ ਸਥਾਨਕ ਥਾਣਾ ਘਰਿੰਡਾ ਦੀ ਪੁਲਿਸ ਇਸ ਕੇਸ ਦੀ ਬਰੀਕੀ ਨਾਲ ਪੜਤਾਲ ਕਰ ਰਹੀ ਹੈ, ਪਰ ਇਸ ਦੁਖਦਾਈ ਘਟਨਾ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਜਿਥੇ ਦਾਗ਼ਦਾਰ ਕੀਤਾ ਹੈ, ਉਥੇ ਲੋਕ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ ਤੇ ਦੋਸ਼ੀ ਮਤ੍ਰੇਈ ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕਰ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਦੁਖਦਾਈ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਮੰਗ ਕਰਦੀ ਹੈ, ਕਿ ਮਤ੍ਰੇਈ ਮਾਂ ਲੂਣਾਂ ਦੀ ਰੂਹ ਵਾਲੀਆਂ ਮਾਵਾਂ ਦੇ ਜੁਲਮ ਹੁਣ ਹੱਦ ਬੰਨਾ ਪਾਰ ਕਰ ਗਏ ਹਨ ਜਿਨ੍ਹਾਂ ਨੂੰ ਰੋਕਣਾ ਸਮੇਂ ਅਤੇ ਲੋਕਾਂ ਦੀ ਮੁਖ ਮੰਗ ਹੈ ਭਾਈ ਖਾਲਸਾ ਨੇ ਕਿਹਾ ਅਜਿਹੇ ਕਲਯੁਗੀ ਭੈੜੇ ਪਾਪਾ ਨੂੰ ਠੱਲ੍ਹ ਪਾਉਣ ਲਈ ਇਸ ਪਾਪੀ ਮਤ੍ਰੇਈ ਮਾਂ ਤੇ ਇਸ ਦਾ ਸਾਥ ਦੇਣ ਵਾਲੇ ਨਜ਼ਦੀਕੀ ਰਿਸ਼ਤੇਦਾਰ ਨੂੰ ਤੁਰੰਤ ਫਾਂਸੀ ਤੇ ਲਟਕਾ ਦਿੱਤਾ ਜਾਵੇ, ਤਾਂ ਕਿ ਪੰਜਾਬ ਦੀ ਪਵਿੱਤਰ ਧਰਤੀ ਤੇ ਅਜਿਹੀਆਂ ਜ਼ਾਲਮਾਨਾ ਘਟਨਾਵਾਂ ਨੂੰ ਸਦਾ ਸਦਾ ਲਈ ਖ਼ਤਮ ਕਰਕੇ ਧਰਮੀ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਭਾਈ ਖਾਲਸਾ ਨੇ ਕਿਹਾ ਏ ਆਈ ਐਸ ਐਸ ਐਫ ਖਾਲਸਾ ਬੱਚੀ ਦੇ ਪਿਤਾ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੀ ਬੱਚੀ ਦੀ ਕਾਤਲ ਮਾਂ ਦੀ ਨਾ ਹੀ ਮੁਲਾਕਾਤ ਕਰੇ, ਅਤੇ ਨਾ ਹੀ ਕੋਈ ਕਾਨੂੰਨੀ ਪੈਰਵਾਈ ਕਰੇ ਤਾਂ ਕਿ ਅਜਿਹੇ ਸਮਾਜ ਵਿਰੋਧੀ ਕਲਯੁਗੀ ਲੋਕਾਂ ਨੂੰ ਧਰਮ ਦਾ ਸਬਕ਼ ਸਿਖਾਇਆ ਜਾ ਸਕੇ । ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਅਮਰਜੀਤ ਸਿੰਘ ਰਤਨ ਗੜ੍ਹ, ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ, ਠੇਕੇਦਾਰ ਗੁਰਮੀਤ ਸਿੰਘ ਮੱਖੂ, ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਹਰਪਾਲ ਸਿੰਘ ਦੇਹਿੜੂ ਲੁਧਿਆਣਾ ਆਦਿ ਆਗੂ ਹਾਜਰ ਸਨ ।


