ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)— ਪੋਲਿਓ ਦੇ ਤੀਸਰੇ ਟੀਕੇ ਦੀ ਅਜ ਸ਼ੁਰੂਆਤ ਹੋ ਗਈ। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਵਲੋ ਪੀ.ਪੀ ਯੂਨਿਟ ਗੁਰਦਾਸਪੁਰ ਵਿਖੇ ਬਚਿਆਂ ਨੂੰ ਪੋਲਿਓ ਦਾ ਤੀਸਰਾ ਟੀਕਾ ਲਗਵਾਉਣ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਸਿਵਲ ਸਰਜਨ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਹੁਨ ਤੋ ਬਚਿਆਂ ਨੂੰ ਪੋਲਿਓ ਦਾ ਤੀਸਰਾ ਟੀਕਾ ਲਗੇਗਾ। ਇਹ ਪੋਲਿਓ ਖਿਲਾਫ 100 ਫੀਸਦੀ ਸੁਰਖਿਆ ਦਿੰਦਾ ਹੈ। ਟੀਕਾਕਰਨ ਸੂਚੀ ਵਿਚ ਇਹ ਦਰਜ ਹੋ ਚੁਕਾ ਹੈ ਜੋ ਖਸਰੇ ਦੇ ਪਹਿਲੇ ਟੀਕੇ ਨਾਲ ਦਰਜ ਹੈ।
ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਤੋ ਪੋਲਿਓ ਦਾ ਤੀਸਰਾ ਟੀਕਾ ਲਗਵਾਉਣ। ਇਸ ਮੌਕੇ ਏਸੀਐਸ ਡਾ. ਭਾਰਤ ਭੂਸ਼ਨ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਤਜਿੰਦਰ ਕੌਰ, ਡਬਲਓਐਚਅੋ ਸਰਵੀਲੇਂਸ ਅਫਸਰ ਡਾ. ਇਸ਼ੀਤਾ, ਡਾ. ਸ਼ਰਨਜੀਤ ਸਿੰਘ ਆਦਿ ਹਾਜਰ ਸਨ


