ਸੀ.ਬੀ.ਏ ਇੰਨਫੋਟੈਕ ਦੀ ਇਕ ਹੋਰ ਵਿਦਿਆਰਥਣ ਨੂੰ ਮਿਲੀ ਨੌਕਰੀ
ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ) – ਮਸ਼ਹੂਰ ਆਈ.ਟੀ ਅਕੈਡਮੀ ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਦੀ ਇੱਕ ਹੋਰ ਵਿਦਿਆਰਥਣ ਦੀ ਆਈ.ਟੀ ਕੰਪਨੀ ਵਿੱਚ ਪਲੇਸਮੈਂਟ ਹੋਈ ਹੈ।
ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਸਾਡੀ ਵਿਦਿਆਰਥਣ ਤਾਨੀਆ ਜਿਸ ਨੇ ਤਿੰਨ ਮਹੀਨਿਆਂ ਦਾ ਡਿਜ਼ੀਟਲ ਮਾਰਕੀਟਿੰਗ ਦਾ ਕੋਰਸ ਕੀਤਾ ਸੀ। ਉਸ ਦਾ ਕੋਰਸ ਪੂਰਾ ਹੋਣ ਤੋਂ ਤੁਰੰਤ ਬਾਅਦ ਹੀ ਇੱਕ ਨਵੀਂ ਆਈ.ਟੀ ਕੰਪਨੀ ਵਲੋਂ ਪਲੇਸਮੈਂਟ ਕੀਤੀ ਗਈ। ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਅੱਜ ਆਈ.ਟੀ ਦਾ ਯੁੱਗ ਹੈ ਜਿਹੜੇ ਵਿਦਿਆਰਥੀ +2 ਜਾਂ ਗਰੈਜੂਏਸ਼ਨ ਕਰਨ ਉਪਰੰਤ ਨੌਕਰੀ ਦੀ ਭਾਲ ਕਰ ਰਹੇ ਹਨ ਅਤੇ ਉਹਨਾਂ ਨੂੰ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲ ਰਹੀ ਉਹ ਆਈ.ਟੀ ਜਾਂ ਡਿਜ਼ੀਟਲ ਮਾਰਕੀਟਿੰਗ ਸਬੰਧੀ ਕੋਈ ਵੀ ਕੋਰਸ ਕਰਕੇ ਅਸਾਨੀ ਨਾਲ ਚੰਗੀ ਨੌਕਰੀ ਹਾਸਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਤੁਹਾਨੂੰ ਕੰਪਿਊਟਰ ਜਾਂ ਆਈ.ਟੀ ਦਾ ਕੋਰਸ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਚੰਗੀਆਂ ਕੰਪਨੀਆਂ ਹੱਸ ਕੇ ਨੌਕਰੀ ਦੇ ਸਕਣ। ਇੰਜੀ. ਸੰਦੀਪ ਕੁਮਾਰ ਨੇ ਅੱਗੇ ਕਿਹਾ ਕਿ ਜਿਲ੍ਹਾ ਗੁਰਦਾਸਪੁਰ ਵਿੱਚ ਸਿਰਫ਼ ਸੀ.ਬੀ.ਏ ਇੰਨਫੋਟੈਕ ਇੱਕ ਅਜਿਹੀ ਸੰਸਥਾ ਹੈ ਜੋ ਕੋਰਸ ਪੂਰਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਚੰਗੀਆਂ ਕੰਪਨੀਆਂ ਵਿੱਚ ਨੌਕਰੀਆਂ ਦਿਵਾਉਣ ਵਿੱਚ ਪੂਰੀ ਮਦਦ ਕਰਦੀ ਹੈ। ਇਸ ਮੌਕੇ ਵਿਦਿਆਰਥਣ ਤਾਨੀਆ ਨੇ ਸੀ.ਬੀ.ਏ ਇੰਨਫੋਟੈਕ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੀ.ਬੀ.ਏ ਇੰਨਫੋਟੈਕ ਵਿਖੇ ਦਾਖਲਾ ਲੈਣ ਅਤੇ ਆਪਣਾ ਭਵਿੱਖ ਸੁਰੱਖਿਅਤ ਬਣਾਉਣ।


