ਗੁਰਦਾਸਪੁਰ, 12 ਜੁਲਾਈ (ਸਰਬਜੀਤ)–ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ਼ ਰਮਨ ਬਹਿਲ ਨੇ ਰਾਘਵ ਚੱਡਾ ਨੂੰ ਪੰਜਾਬ ਸਰਕਾਰ ਦੀ ਅੰਤਰਿਮ ਸਲਾਹਕਾਰ ਕਮੇਟੀ ਦੇ ਚੇਅਰਮੈਨ ਨਿਯੁਕਤ ਕਰਨ ’ਤੇ ਉਨਾਂ ਨੂੰ ਦਿਲ ਦੀਆ ਗਹਿਰਾਈਆਂ ਤੋਂ ਲੱਖ-ਲੱਖ ਵਧਾਈ ਦਿੱਤੀ ਹੈ।
ਰਮਨ ਬਹਿਲ ਨੇ ਇਹ ਹੀ ਸਪੱਸ਼ਟ ਕੀਤਾ ਹੈ ਕਿ ਰਾਘਵ ਚੱਢਾ ਉਹ ਸਖਸ਼ੀਅਤ ਹਨ, ਜਿੰਨਾਂ ਪੰਜਾਬ ਦੇ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਵੱਲੋਂ ਕਥਿਤ ਤੌਰ ’ਤੇ ਕੀਤੀ ਜਾ ਰਹੀ ਮਾਈਨਿੰਗ ਨੂੰ ਲੋਕਾਂ ਵਿੱਚ ਉਜਾਗਰ ਕੀਤਾ ਸੀ। ਜਿਸ ਕਰਕੇ ਉਹ ਅੱਜ ਈ.ਡੀ ਦੇ ਸ਼ਿਕੰਜੇ ਵਿੱਚ ਕੇਸ ਭੁੱਗਤ ਰਹੇ ਹਨ। ਹੁਣ ਰਾਘਵ ਚੱਢਾ ਪੰਜਾਬ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀ ਸਲਾਹ ਦੇਣਗੇ ਤਾਂ ਜੋ ਪੰਜਾਬ ਦਾ ਹੋਰ ਵੀ ਵਿਕਾਸ ਹੋ ਸਕੇ।