ਰਮਨ ਬਹਿਲ ਦੀ ਮਿਹਨਤ ਸਦਕਾ ਈ-ਰਿਕਸ਼ਾ ਚਾਲਕਾਂ ਦੇ ਬਣਾਏ ਗਏ ਡਰਾਇਵਿੰਗ ਲਾਇਸੰਸ

ਗੁਰਦਾਸਪੁਰ

ਹੁਣ ਈ-ਰਿਕਸ਼ਾ ਲੈਣ ਲਈ ਕਰਜੇ ਵੀ ਤਕਸੀਮ ਕੀਤੇ ਜਾਣਗੇ-ਰਮਨ ਬਹਿਲ

ਗੁਰਦਾਸਪੁਰ, 28 ਜੂਨ (ਸਰਬਜੀਤ)–ਅੱਜ ਸਥਾਨਕ ਖੱਤਰੀ ਭਵਨ ਗੁਰਦਾਸਪੁਰ ਵਿਖੇ ਗੁਰਦਾਸਪੁਰ ਦੇ ਇਰਧ ਗਿਰਧ ਇਲਾਕੇ ਦੇ ਈ ਰਿਸ਼ਕਾ ਚਾਲਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਹਲਕਾ ਇਚਾਰਜ ਤੇ ਸਾਬਕਾ ਐਸ.ਐਸ.ਐਸ. ਪੰਜਾਬ ਦੇ ਚੇਅਰਮੈਨ ਰਮਨ ਬਹਿਲ ਨੇ ਕਿ ਇੱਕ ਵੱਡੇ ਉਪਰਾਲੇ ਤਹਿਤ ਜਿਲੇ ਦੇ ਡਿਪਟੀ ਕਮਿਸਨਰ ਜਨਾਬ ਮੁਹੰਮਦ ਇਸ਼ਫਾਕ ਦੇ ਉਦਮ ਸਦਕਾ ਵਿਸ਼ੇਸ਼ ਤੌਰ ’ਤੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਰਮਨ ਬਹਿਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਨਾਲ ਸਬੰਧਤ ਈ ਰਿਕਸ਼ਾ ਚਾਲਕਾਂ ਨੇ ਉਨਾਂ ਨਾਲ ਮੁਲਾਕਾਤ ਕਰਕੇ ਦੱਸਿਆ ਸੀ ਈ ਰਿਕਸ਼ਾ ਚਾਲਕਾਂ ਦੇ ਲਾਈਸੈਂਸ ਬਣਨ ਵਿੱਚ ਸਮੱਸਿਆ ਪੇਸ਼ ਆ ਰਹੀ ਹੈ ਅਤੇ ਪੁਲਸ ਵਲੋਂ ਵੀ ਉਨਾਂ ਨੂੰ ਲਾਇਸੈਂਸ ਨਾ ਹੋਣ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ । ਉਨਾਂ ਦੱਸਿਆ ਕਿ ਉਸ ਦਿਨ ਹੀ ਉਨਾਂ ਨੇ ਈ ਰਿਕਸ਼ਾ ਚਾਲਕਾਂ ਨਾਲ ਵਾਅਦਾ ਕੀਤਾ ਸੀ ਕਿ ਕੁਝ ਹੀ ਦਿਨਾਂ ਵਿੱਚ ਇੱਕ ਵਿਸੇਸ ਕੈਂਪ ਲਗਵਾ ਕੇ ਉਨਾਂ ਦੇ ਡਰਾਈਵਿੰਗ ਲਾਇਸੈਂਸ ਬਣਵਾ ਕੇ ਦਿੱਤੇ ਜਾਣਗੇ ਜਿਸ ਤਹਿਤ ਉਨਾਂ ਨੇ ਇਹ ਮਸਲਾ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਧਿਆਨ ਵਿੱਚ ਲਿਆਂਦਾ ਅਤੇ ਅੱਜ ਪ੍ਰਸ਼ਾਸਨ ਵੱਲੋਂ ਇੱਥੇ ਵਿਸੇਸ ਕੈਂਪ ਆਯੋਜਿਤ ਕੀਤਾ ਗਿਆ ਹੈ।
ਰਮਨ ਬਹਿਲ ਨੇ ਕਿਹਾ ਕਿ ਇਹ ਗ਼ਰੀਬ ਲੋਕ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਹਨ ਇਸ ਲਈ ਈ ਰਿਕਸ਼ਾ ਚਾਲਕਾਂ ਨੂੰ ਰਾਹਤ ਦੇਣ ਲਈ ਉਹ ਹਰ ਸੰਭਵ ਕਦਮ ਚੁੱਕਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਜਿਸ ਤਹਿਤ ਹੁਣ ਆਮ ਲੋਕ ਆਰਟੀਏ ਦਫਤਰਾਂ ਵਿਚ ਜਾਣ ਦੀ ਬਜਾਏ ਆਨਲਾਈਨ ਹੀ ਡਰਾਈਵਿੰਗ ਲਾਈਸੰਸ ਅਪਲਾਈ ਕਰ ਸਕਦੇ ਹਨ। ਉਨਾਂ ਕਿਹਾ ਕਿ ਅੱਜ ਜਿਹੜੇ ਈ ਰਿਕਸ਼ਾ ਚਾਲਕਾਂ ਦੇ ਲਾਇਸੈਂਸ ਬਣਾ ਦਿੱਤੇ ਗਏ ਹਨ ਉਹ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ। ਇਸ ਤੋਂ ਬਾਅਦ ਵੀ ਆਉਣ ਵਾਲੇ ਦਿਨਾਂ ਵਿੱਚ ਇਹ ਕਾਰਜ ਜਾਰੀ ਰਹੇਗਾ।
ਉਨਾਂ ਕਿਹਾ ਕਿ ਈ ਰਿਕਸ਼ਾ ਚਾਲਕਾਂ ਨੇ ਇਹ ਵੀ ਦੱਸਿਆ ਹੈ ਕਿ ਉਨਾਂ ਨੂੰ ਆਰ ਸੀ ਬਣਾਉਣ ਵਿਚ ਵੀ ਦਿੱਕਤ ਆ ਰਹੀ ਹੈ ਇਸ ਲਈ ਹੁਣ ਕੁਝ ਹੀ ਦਿਨਾਂ ਬਾਅਦ ਅਗਲਾ ਕੈਂਪ ਆਰ ਸੀ ਬਣਾਉਣ ਵੱਲ ਲਈ ਵੀ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਉਨਾਂ ਅਹਿਮ ਐਲਾਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਈ ਰਿਕਸ਼ਾ ਚਾਲਕ ਪ੍ਰਤੀ ਦਿਨ ਤਿੱਨ ਸੌ ਰੁਪਈਆ ਕਿਰਾਇਆ ਦੇ ਕੇ ਈ ਰਿਕਸ਼ਾ ਚਲਾ ਰਹੇ ਹਨ ਜਿਨਾਂ ਨੂੰ ਮਹੀਨੇ ਦਾ ਕਰੀਬ ਨੌੰ ਹਜਾਰ ਪਿਆ ਸਿਰਫ ਕਿਰਾਏ ਵਜੋਂ ਹੀ ਦੇਣਾ ਪੈ ਰਿਹਾ ਹੈ। ਇਸ ਲਈ ਉਨਾਂ ਨੇ ਅੱਜ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਇਹ ਫੈਸਲਾ ਵੀ ਕੀਤਾ ਹੈ ਕਿ ਅਗਲੇ ਕੈਂਪ ਵਿਚ ਈ ਰਿਕਸ਼ਾ ਚਾਲਕਾਂ ਨੂੰ ਕਰਜ਼ੇ ਵੀ ਦਿਵਾਏ ਜਾਣਗੇ ਤਾਂ ਜੋ ਇਹ ਈ ਰਿਕਸ਼ਾ ਚਾਲਕ ਆਸਾਨ ਕਿਸ਼ਤਾਂ ਤੇ ਕਰਜ਼ੇ ਲੈ ਕੇ ਆਪਣੇ ਹੀ ਰਿਕਸ਼ੇ ਖ਼ਰੀਦ ਸਕਣ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਹੋਰ ਵੀ ਬਿਹਤਰ ਢੰਗ ਨਾਲ ਕਰ ਸਕਣ।
ਆਰ ਟੀ ਏ ਸੁਖਵਿੰਦਰ ਕੁਮਾਰ ਨੇ ਇਸ ਮੌਕੇ ਈ ਰਿਕਸ਼ਾ ਚਾਲਕਾਂ ਨੂੰ ਰੋਡ ਸੇਫਟੀ ਸੰਬੰਧੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਨਸ਼ੇ ਦਾ ਸੇਵਨ ਕਰਕੇ ਕਿਸੇ ਵੀ ਤਰਾਂ ਦਾ ਕੋਈ ਵਾਹਨ ਨਾ ਚਲਾਇਆ ਜਾਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਦਫਤਰ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਸਰਬਜੀਤ ਕੌਰ, ਬਲਾਕ ਪ੍ਰਧਾਨ ਹਿੱਤ ਪਾਲ ਸਿੰਘ, ਜ਼ਿਲਾ ਕੈਸ਼ੀਅਰ ਸੁਗਰੀਵ ਅਤੇ ਖੱਤਰੀ ਸਭਾ ਦੇ ਪ੍ਰਧਾਨ ਨਰਿੰਦਰ ਕੋਹਲੀ ਵੀ ਵਿਸੇਸ ਤੌਰ ਤੇ ਮੌਜੂਦ ਸਨ।

Leave a Reply

Your email address will not be published. Required fields are marked *